ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਵਟਸਐਪ ਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ ਦੇ ਚੈਨਲ ਫੀਚਰ ਨੂੰ ਇੱਕ ਹੋਰ ਨਵਾਂ ਅਪਡੇਟ ਦੇਣ ਵਾਲੀ ਹੈ। ਕੰਪਨੀ ਵਟਸਐਪ ਚੈਨਲ ਦੇ ਮਾਲਕਾਂ ਨੂੰ ਇੱਕ ਆਪਸ਼ਨ ਦੇਣ ਵਾਲੀ ਹੈ। ਹੁਣ ਗਰੁੱਪ ਦੀ ਤਰ੍ਹਾਂ ਚੈਨਲ 'ਚ ਵੀ ਅਲੱਗ-ਅਲੱਗ ਐਡਮਿਨ ਬਣਾਏ ਜਾ ਸਕਣਗੇ ਅਤੇ ਐਡਮਿਨ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਚੈਨਲ 'ਚ ਚੀਜ਼ਾਂ ਨੂੰ ਪੋਸਟ ਕਰ ਸਕੇਗਾ। ਫਿਲਹਾਲ ਵਟਸਐਪ ਚੈਨਲ 'ਚ ਕ੍ਰਿਏਟਰ ਟੈਕਸਟ, ਤਸਵੀਰਾਂ, ਵੀਡੀਓ, GIF ਆਦਿ ਸ਼ੇਅਰ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਲਦ ਹੀ ਕੰਪਨੀ ਵਾਈਸ ਨੋਟ ਨੂੰ ਵੀ ਚੈਨਲ 'ਚ ਸ਼ੇਅਰ ਕਰਨ ਦਾ ਆਪਸ਼ਨ ਦੇਣ ਵਾਲੀ ਹੈ।
-
📝 WhatsApp beta for Android 2.23.23.7: what's new?
— WABetaInfo (@WABetaInfo) October 25, 2023 " class="align-text-top noRightClick twitterSection" data="
WhatsApp is working on a feature to allow channel owners to add new admins, and it will be available in a future update of the app!https://t.co/SCqeW3el2C pic.twitter.com/paZiNMcuwz
">📝 WhatsApp beta for Android 2.23.23.7: what's new?
— WABetaInfo (@WABetaInfo) October 25, 2023
WhatsApp is working on a feature to allow channel owners to add new admins, and it will be available in a future update of the app!https://t.co/SCqeW3el2C pic.twitter.com/paZiNMcuwz📝 WhatsApp beta for Android 2.23.23.7: what's new?
— WABetaInfo (@WABetaInfo) October 25, 2023
WhatsApp is working on a feature to allow channel owners to add new admins, and it will be available in a future update of the app!https://t.co/SCqeW3el2C pic.twitter.com/paZiNMcuwz
ਵਟਸਐਪ ਚੈਨਲ ਦੇ ਮਾਲਕਾਂ ਲਈ ਫਾਇਦੇਮੰਦ ਹੋਵੇਗਾ ਇਹ ਅਪਡੇਟ: ਇਸ ਅਪਡੇਟ ਦੀ ਜਾਣਕਾਰੀ Wabetainfo ਨੇ ਸ਼ੇਅਰ ਕੀਤੀ ਹੈ। ਫਿਲਹਾਲ ਇਹ ਅਪਡੇਟ ਐਂਡਰਾਈਡ ਬੀਟਾ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਮਿਲ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਚੈਨਲ ਦੇ ਮਾਲਕ ਉਨ੍ਹਾਂ ਚੁਣੇ ਹੋਏ ਲੋਕਾਂ ਨੂੰ ਐਡਮਿਨ ਬਣਾ ਸਕਦੇ ਹਨ, ਜਿਨ੍ਹਾਂ ਨੂੰ ਉਹ ਜਾਣਦੇ ਹਨ ਜਾਂ ਜਿਨ੍ਹਾਂ 'ਤੇ ਉਹ ਭਰੋਸਾ ਕਰਦੇ ਹਨ। ਇਸ ਫੀਚਰ ਦੀ ਮਦਦ ਨਾਲ ਕ੍ਰਿਏਟਰਸ ਨੂੰ ਆਰਾਮ ਮਿਲੇਗਾ ਅਤੇ ਲਗਾਤਾਰ ਕੰਟੈਟ ਪੋਸਟ ਹੋ ਸਕੇਗਾ। ਦਰਅਸਲ, ਕਈ ਵਾਰ ਕ੍ਰਿਏਟਰਸ ਕੋਲ ਪੋਸਟ ਕਰਨ ਦਾ ਸਮਾਂ ਨਹੀਂ ਹੁੰਦਾ, ਅਜਿਹੇ 'ਚ ਇਸ ਫੀਚਰ ਦੀ ਮਦਦ ਨਾਲ ਚੈਨਲ ਐਡਮਿਨ ਗਰੁੱਪ 'ਚ ਲਗਾਤਾਰ ਪੋਸਟ ਕਰਕੇ ਆਪਣੇ ਫਾਲੋਅਰਜ਼ ਨੂੰ ਵਧਾ ਸਕਦੇ ਹਨ।
ਵਟਸਐਪ ਚੈਨਲ 'ਚ ਵਾਈਸ ਮੈਸੇਜ ਭੇਜ ਸਕੋਗੇ: ਇਸ ਤੋਂ ਇਲਾਵਾ, ਹੁਣ ਤੁਸੀਂ ਬਹੁਤ ਜਲਦ ਵਟਸਐਪ ਚੈਨਲ 'ਚ ਫਾਲੋਅਰਜ਼ ਨੂੰ ਆਪਣੀ ਆਵਾਜ਼ ਦੇ ਨਾਲ ਮੈਸੇਜ ਦਾ ਰਿਪਲਾਈ ਕਰ ਸਕੋਗੇ। ਵਟਸਐਪ ਚੈਨਲ 'ਚ ਨਵੇਂ ਫੀਚਰ ਦੇ ਨਾਲ ਵਾਈਸ ਮੈਸੇਜ ਭੇਜਣ ਦੀ ਸੁਵਿਧਾ ਵੀ ਮਿਲਣ ਜਾ ਰਹੀ ਹੈ। Wabetainfo ਨੇ ਆਪਣੀ ਰਿਪੋਰਟ 'ਚ ਵਟਸਐਪ ਚੈਨਲ ਦੇ ਇਸ ਨਵੇਂ ਫੀਚਰ ਨੂੰ ਲੈ ਕੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਵਟਸਐਪ ਚੈਨਲ ਰਾਹੀ ਫਿਲਹਾਲ ਇੱਕ ਚੈਨਲ ਕ੍ਰਿਏਟਰ ਨੂੰ ਲਿੰਕਸ, ਵੀਡੀਓ ਅਤੇ ਫੋਟੋ ਭੇਜਣ ਦੀ ਸੁਵਿਧਾ ਮਿਲਦੀ ਹੈ। ਚੈਨਲ ਕ੍ਰਿਏਟਰਸ ਆਪਣੇ ਚੈਨਲ 'ਚ ਵਾਈਸ ਮੈਸੇਜ ਨਹੀ ਭੇਜ ਸਕਦੇ। ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਚੈਨਲ ਕ੍ਰਿਏਟਰ ਨੂੰ ਵਟਸਐਪ ਨਾਰਮਲ ਚੈਟ ਦੀ ਤਰ੍ਹਾਂ ਹੀ ਆਪਣੇ ਚੈਨਲ 'ਚ ਵੀ ਇੱਕ ਮਾਈਕ੍ਰੋਫੋਨ ਆਈਕਨ ਨਜ਼ਰ ਆਵੇਗਾ। ਇਸ ਮਾਈਕ੍ਰੋਫੋਨ ਆਈਕਨ 'ਤੇ ਟੈਪ ਕਰਨ ਦੇ ਨਾਲ ਹੀ ਕ੍ਰਿਏਟਰ ਆਪਣੇ ਫਾਲੋਅਰਜ਼ ਨੂੰ ਕਿਸੇ ਨਵੇਂ ਮੈਸੇਜ ਦਾ ਰਿਪਲਾਈ ਕਰਨ ਲਈ ਆਪਣੀ ਆਵਾਜ਼ 'ਚ ਮੈਸੇਜ ਭੇਜ ਸਕਣਗੇ।