ਨਿਊਯਾਰਕ: ਯੂਟਿਊਬ ਦੀ ਮੁੱਖ ਕਾਰਜਕਾਰੀ ਅਧਿਕਾਰੀ (CEO) ਸੂਜ਼ਨ ਵੋਜਿਕੀ, ਜੋ ਪਿਛਲੇ 9 ਸਾਲਾਂ ਤੋਂ ਗਲੋਬਲ ਆਨਲਾਈਨ ਵੀਡੀਓ-ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਅਗਵਾਈ ਕਰ ਰਹੀ ਹੈ, ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਹੁਣ ਉਨ੍ਹਾਂ ਦੀ ਥਾਂ ਭਾਰਤੀ-ਅਮਰੀਕੀ ਨੀਲ ਮੋਹਨ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਜਾ ਰਹੇ ਹਨ। ਵੋਜਸਿਕੀ (54) ਨੇ ਆਪਣੇ ਬਲਾਗ ਪੋਸਟ 'ਚ ਕਿਹਾ ਕਿ ਉਹ 'ਪਰਿਵਾਰ, ਆਪਣੀ ਸਿਹਤ ਅਤੇ ਨਿੱਜੀ ਜ਼ਿੰਦਗੀ 'ਤੇ ਧਿਆਨ ਕੇਂਦਰਿਤ ਕਰੇਗੀ।'
ਸਾਲ 2014 ਵਿੱਚ ਸੀ ਬਣੀ ਸੀਈਓ : ਵੋਜਿਕੀ, ਗੂਗਲ ਦੇ ਸ਼ੁਰੂਆਤੀ ਕਰਮਚਾਰੀਆਂ ਵਿੱਚੋਂ ਇੱਕ ਸੀ। ਸਾਲ 2014 ਵਿੱਚ, ਉਹ ਯੂਟਿਊਬ ਦੀ ਸੀਈਓ ਬਣੀ। ਉਨ੍ਹਾਂ ਦੱਸਿਆ ਕਿ ਯੂਟਿਊਬ ਦੇ 'ਚੀਫ਼ ਪ੍ਰੋਡਕਟ ਅਫਸਰ' ਨੀਲ ਮੋਹਨ ਯੂਟਿਊਬ ਦੇ ਨਵੇਂ ਮੁਖੀ ਹੋਣਗੇ। ਵੋਜਿਕੀ ਨੇ ਯੂਟਿਊਬ ਕਰਮਚਾਰੀਆਂ ਨੂੰ ਭੇਜੇ ਇੱਕ ਈਮੇਲ ਵਿੱਚ ਲਿਖਿਆ, 'ਅੱਜ ਮੈਂ ਯੂਟਿਊਬ ਦੇ ਮੁਖੀ ਦੇ ਰੂਪ ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।'
ਵੋਜਿਕੀ ਨੇ ਕਿਹਾ, 'ਇਹ ਮੇਰੇ ਲਈ ਅਜਿਹਾ ਕਰਨ ਦਾ ਸਹੀ ਸਮਾਂ ਹੈ, ਕਿਉਂਕਿ ਸਾਡੇ ਕੋਲ ਇੱਕ ਸ਼ਾਨਦਾਰ ਟੀਮ ਹੈ, ਜਦੋਂ ਮੈਂ ਨੌਂ ਸਾਲ ਪਹਿਲਾਂ ਯੂਟਿਊਬ ਨਾਲ ਜੁੜੀ ਸੀ, ਤਾਂ ਮੇਰੀ ਪਹਿਲੀ ਤਰਜੀਹ ਇੱਕ ਬਿਹਤਰ ਲੀਡਰਸ਼ਿਪ ਟੀਮ ਨੂੰ ਲਿਆਉਣਾ ਸੀ। ਨੀਲ ਮੋਹਨ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ, ਅਤੇ ਉਹ SVP ਅਤੇ YouTube ਦੇ ਨਵੇਂ ਮੁਖੀ ਹੋਣਗੇ।'
-
Indian-American Neal Mohan to be new CEO of YouTube after Wojcicki steps down
— ANI Digital (@ani_digital) February 16, 2023 " class="align-text-top noRightClick twitterSection" data="
Read @ANI Story | https://t.co/LkQFabNw8T#nealmohan #YouTube #Wojcicki pic.twitter.com/7RYkMiMe49
">Indian-American Neal Mohan to be new CEO of YouTube after Wojcicki steps down
— ANI Digital (@ani_digital) February 16, 2023
Read @ANI Story | https://t.co/LkQFabNw8T#nealmohan #YouTube #Wojcicki pic.twitter.com/7RYkMiMe49Indian-American Neal Mohan to be new CEO of YouTube after Wojcicki steps down
— ANI Digital (@ani_digital) February 16, 2023
Read @ANI Story | https://t.co/LkQFabNw8T#nealmohan #YouTube #Wojcicki pic.twitter.com/7RYkMiMe49
ਕੌਣ ਹੈ ਨੀਲ ਮੋਹਨ : ਮੋਹਨ 2007 ਵਿੱਚ 'ਡਬਲ-ਕਲਿੱਕ' ਪ੍ਰਾਪਤੀ ਨਾਲ ਗੂਗਲ ਨਾਲ ਜੁੜ ਗਿਆ। ਉਹ 2015 'ਚ ਯੂ-ਟਿਊਬ ਦਾ 'ਚੀਫ ਪ੍ਰੋਡਕਟ ਅਫਸਰ' ਬਣਿਆ। ਮੋਹਨ ਸਟੈਨਫੋਰਡ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹੈ।
ਉਹ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਅਡੋਬ ਦੇ ਸੀਈਓ ਸ਼ਾਂਤਨੂ ਨਾਰਾਇਣ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਸਮੇਤ ਯੂਐਸ-ਅਧਾਰਤ ਭਾਰਤੀ ਮੂਲ ਦੇ ਚੋਟੀ ਦੇ ਸੀਈਓਜ਼ ਦੀ ਸੂਚੀ ਵਿੱਚ ਸ਼ਾਮਲ ਹੋਣਗੇ। ਇੰਦਰਾ ਨੂਈ ਨੇ 2018 ਵਿੱਚ ਅਹੁਦਾ ਛੱਡਣ ਤੋਂ ਪਹਿਲਾਂ 12 ਸਾਲ ਤੱਕ ਪੈਪਸੀਕੋ ਦੀ ਸੀਈਓ ਵਜੋਂ ਸੇਵਾ ਕੀਤੀ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: New Car launch This Year: ਦੇਖੋ ਇਸ ਸਾਲ ਲਾਂਚ ਹੋਣ ਵਾਲੀਆ ਕਾਰਾਂ ਦੀ ਸੂਚੀ