ਹੈਦਰਾਬਾਦ: Moto G54 5G ਸਮਾਰਟਫੋਨ ਨੂੰ ਇਸ ਮਹੀਨੇ ਹੀ ਭਾਰਤ 'ਚ ਲਾਂਚ ਕੀਤਾ ਗਿਆ ਸੀ ਅਤੇ ਅੱਜ ਇਸਦੀ ਸੇਲ ਹੋਣ ਜਾ ਰਹੀ ਹੈ। ਜੇਕਰ ਤੁਸੀਂ Moto G54 5G ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਅੱਜ ਇਸਨੂੰ ਸਸਤੇ 'ਚ ਖਰੀਦ ਸਕਦੇ ਹੋ। Moto G54 5G ਸਮਾਰਟਫੋਨ ਦੀ ਸੇਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਹ Moto G54 5G ਸਮਾਰਟਫੋਨ ਦੀ ਦੂਜੀ ਸੇਲ ਹੈ। ਇਸਦੀ ਪਹਿਲੀ ਸੇਲ 13 ਸਤੰਬਰ ਨੂੰ ਹੋ ਚੁੱਕੀ ਹੈ।
Moto G54 5G ਦੀ ਕੀਮਤ ਅਤੇ ਮਿਲ ਰਹੇ ਨੇ ਇਹ ਆਫ਼ਰਸ: Moto G54 5G ਦੇ 8GB+128GB ਦੀ ਕੀਮਤ 15,999 ਰੁਪਏ ਹੈ ਅਤੇ ਇਸਦੇ 12GB+256GB ਦੀ ਕੀਮਤ 18,999 ਰੁਪਏ ਹੈ। ਲਾਂਚ ਆਫ਼ਰ ਦੇ ਤਹਿਤ ICICI ਬੈਂਕ ਕ੍ਰੇਡਿਟ ਕਾਰਡ ਨਾਲ ਲੈਣ-ਦੇਣ 'ਤੇ 1,500 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। Axis ਬੈਂਕ ਯੂਜ਼ਰਸ ਫਲਿੱਪਕਾਰਟ 'ਤੇ ਕਾਰਡ ਲੈਣ-ਦੇਣ ਰਾਹੀ 5 ਫੀਸਦੀ ਕੈਸ਼ਬੈਕ ਪਾ ਸਕਦੇ ਹਨ। Moto G54 5G ਪਰਲ ਬਲੂ, ਮਿੰਟ ਗ੍ਰੀਨ ਅਤੇ ਮਿਡਨਾਈਟ ਬਲੂ ਕਲਰ ਆਪਸ਼ਨਾਂ 'ਚ ਉਪਲਬਧ ਹੋਵੇਗਾ।
Moto G54 5G ਦੇ ਫੀਚਰਸ: Moto G54 5G ਸਮਾਰਟਫੋਨ 'ਚ 6.5 ਇੰਚ ਫੁੱਲ HD+ਡਿਸਪਲੇ ਦਿੱਤਾ ਗਿਆ ਹੈ ਅਤੇ 120Hz ਰਿਫ੍ਰੈਸ਼ ਦਰ ਦੇ ਨਾਲ ਆਉਦਾ ਹੈ। Moto G54 5G 'ਚ 12GB ਤੱਕ ਰੈਮ ਦੇ ਨਾਲ ਆਕਟਾ ਕੋਰ ਮੀਡੀਆ ਟੇਕ Dimension 7020 SoC ਮਿਲਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Moto G54 5G 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲਦਾ ਹੈ। ਇਸ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਲੈਂਸ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ Moto G54 5G 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।