ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Honor 1 ਸਤੰਬਰ ਨੂੰ ਵਿਸ਼ਵ ਮਾਰਕੀਟ 'ਚ ਆਪਣਾ Magic V2 Foldable ਸਮਾਰਟਫੋਨ ਲਾਂਚ ਕਰ ਸਕਦੀ ਹੈ। ਘਰੇਲੂ ਮਾਰਕੀਟ ਵਿੱਚ Magic V2 Foldable ਸਮਾਰਟਫੋਨ ਜੁਲਾਈ ਵਿੱਚ ਲਾਂਚ ਹੋ ਚੁੱਕਾ ਹੈ। ਹੁਣ ਕੰਪਨੀ ਇਸਨੂੰ ਵਿਸ਼ਵ ਪੱਧਰ 'ਤੇ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। Foldable ਫੋਨ ਦਾ ਬਾਜ਼ਾਰ ਹੌਲੀ-ਹੌਲੀ ਵਧ ਰਿਹਾ ਹੈ ਅਤੇ ਮੋਬਾਈਲ ਕੰਪਨੀਆਂ ਇਸ ਦਿਸ਼ਾ ਵੱਲ ਕੰਮ ਕਰ ਰਹੀਆਂ ਹਨ। ਹੁਣ ਤੱਕ ਸੈਮਸੰਗ, ਮੋਟੋਰੋਲਾ, ਓਪੋ, ਗੂਗਲ ਅਤੇ ਟੈਕਨੋ Foldable ਫੋਨ ਲਾਂਚ ਕਰ ਚੁੱਕੀਆਂ ਹਨ। ਹੁਣ Honor ਵੀ Foldable ਦਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ।
Magic V2 Foldable ਸਮਾਰਟਫੋਨ ਦੀ ਕੀਮਤ: ਕੰਪਨੀ 1 ਸਤੰਬਰ ਨੂੰ ਹੋਣ ਵਾਲੇ ਆਪਣੇ IFA 2023 ਇਵੈਂਟ 'ਚ Magic V2 Foldable ਸਮਾਰਟਫੋਨ ਤੋਂ ਇਲਾਵਾ ਇੱਕ ਫਲਿੱਪ ਫੋਨ ਵੀ ਲਾਂਚ ਕਰ ਸਕਦੀ ਹੈ। ਹਾਲਾਂਕਿ ਅਜੇ ਫਲਿੱਪ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀ ਆਈ ਹੈ। ਚੀਨ ਵਿੱਚ ਕੰਪਨੀ ਨੇ Foldable ਫੋਨ ਦੇ 256GB ਨੂੰ 8,999 ਰੁਪਏ 'ਚ ਲਾਂਚ ਕੀਤਾ ਹੈ।
Magic V2 foldable ਸਮਾਰਟਫੋਨ ਦੇ ਫੀਚਰਸ: ਇਸ ਫੋਨ ਵਿੱਚ 6.43 ਇੰਚ ਦਾ LTPO ਪੈਨਲ ਮਿਲਦਾ ਹੈ, ਜੋ 120Hz ਦੇ ਰਿਫ੍ਰੇਸ਼ ਦਰ ਨੂੰ ਸਪੋਰਟ ਕਰਦਾ ਹੈ। ਫੋਨ ਦੀ ਮੇਨ ਡਿਸਪਲੇ 7.92 ਇੰਚ ਦੀ ਹੈ। ਹੋਰ ਫੀਚਰਸ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ Qualcomm’s Snapdragon 8 Gen 2 ਪ੍ਰੋਸੈਸਰ, 16GB ਤੱਕ ਰੈਮ ਅਤੇ 1TB ਤੱਕ ਸਟੋਰੇਜ ਆਪਸ਼ਨ ਮਿਲੇਗਾ। ਫ਼ੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈੱਟਅੱਪ ਹੈ। ਜਿਸ ਵਿੱਚ 50MP ਦਾ ਪ੍ਰਾਈਮਰੀ ਕੈਮਰਾ, 50MP ਦਾ ਅਲਟਰਾ ਵਾਈਡ ਕੈਮਰਾ ਅਤੇ 20MP ਦਾ ਟੈਲੀਫ਼ੋਟੋ ਕੈਮਰਾ ਹੈ। ਫਰੰਟ ਵਿੱਚ ਦੋਨੋ ਡਿਸਪਲੇ 'ਤੇ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਕੈਮਰਾ ਮਿਲਦਾ ਹੈ।
ਅੱਜ ਫਲਿੱਪਕਾਰਟ ਸੇਲ 'ਚ Redmi 12 ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ: ਫਲਿੱਪਕਾਰਟ ਦੀ Big Saving Days Sale ਚਲ ਰਹੀ ਹੈ। ਜਿਸ ਵਿੱਚ Xiaomi ਵੱਲੋ ਹਾਲ ਹੀ ਵਿੱਚ ਲਾਂਚ ਕੀਤੇ ਗਏ Redmi 12 ਨੂੰ ਸਸਤੇ 'ਚ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਕੁਝ ਦਿਨ ਪਹਿਲਾ ਹੀ Redmi 12 ਨੂੰ ਲਾਂਚ ਕੀਤਾ ਸੀ ਅਤੇ ਹੁਣ ਇਹ ਫ਼ੋਨ ਬੈਂਕ ਆਫ਼ਰ ਦੇ ਨਾਲ ਖਰੀਦਣ ਦਾ ਆਪਸ਼ਨ ਗ੍ਰਾਹਕਾਂ ਨੂੰ ਮਿਲਣ ਜਾ ਰਿਹਾ ਹੈ।