ETV Bharat / science-and-technology

Made By Google Event 2023: ਅੱਜ ਹੈ ਗੂਗਲ ਦਾ ਸਭ ਤੋਂ ਵੱਡਾ ਇਵੈਂਟ, ਇਨ੍ਹਾਂ ਡਿਵਾਈਸਾਂ ਨੂੰ ਕੰਪਨੀ ਕਰ ਸਕਦੀ ਲਾਂਚ - Android 14 can be launched

Google Event 2023: ਅੱਜ ਗੂਗਲ ਦਾ ਸਭ ਤੋਂ ਵੱਡਾ ਇਵੈਂਟ ਹੋਣ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕੰਪਨੀ ਦੁਆਰਾ ਬਹੁਤ ਕੁਝ ਲਾਂਚ ਕੀਤਾ ਜਾ ਸਕਦਾ ਹੈ। ਇਸ ਇਵੈਂਟ 'ਚ ਗੂਗਲ ਆਪਣੇ ਪ੍ਰੀਮੀਅਮ ਗੂਗਲ ਪਿਕਸਲ 8 ਸੀਰੀਜ਼ ਦੇ ਨਾਲ ਐਂਡਰਾਈਡ 14 ਅਤੇ ਪਿਕਸਲ ਵਾਚ 2 ਨੂੰ ਲਾਂਚ ਕਰੇਗੀ।

Made By Google Event 2023
Made By Google Event 2023
author img

By ETV Bharat Punjabi Team

Published : Oct 4, 2023, 9:38 AM IST

ਹੈਦਰਾਬਾਦ: ਗੂਗਲ ਨੇ ਪਹਿਲਾ ਹੀ ਆਪਣੇ ਇਵੈਂਟ Made By Google Event 2023 ਦਾ ਐਲਾਨ ਕਰ ਦਿੱਤਾ ਸੀ। ਅੱਜ ਗੂਗਲ ਦਾ ਇਹ ਇਵੈਂਟ ਸ਼ੁਰੂ ਹੋਣ ਜਾ ਰਿਹਾ ਹੈ। ਗੂਗਲ ਇਸ ਇਵੈਂਟ 'ਚ ਆਪਣੇ ਕਈ ਸਮਾਰਟਫੋਨਾਂ ਨੂੰ ਲਾਂਚ ਕਰਨ ਵਾਲਾ ਹੈ। Made By Google ਇਵੈਂਟ 'ਚ ਕੰਪਨੀ ਪਿਕਸਲ 8 ਅਤੇ ਪਿਕਸਲ 8 ਪ੍ਰੋ, ਪਿਕਸਲ ਵਾਚ 2, ਪਿਕਸਲ ਬਡਸ ਪ੍ਰੋ ਅਤੇ ਐਂਡਰਾਈਡ 14 ਨੂੰ ਲਾਂਚ ਕਰ ਸਕਦੀ ਹੈ।

Made By Google ਇਵੈਂਟ ਇਸ ਸਮੇਂ ਹੋਵੇਗਾ ਸ਼ੁਰੂ: Made By Google ਇਵੈਂਟ ਅੱਜ ਸ਼ਾਮ 7:30 ਵਜੇ ਸ਼ੁਰੂ ਹੋਣ ਵਾਲਾ ਹੈ। ਤੁਸੀਂ ਇਸ ਇਵੈਂਟ ਨੂੰ Youtube ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਈਵਸਟ੍ਰੀਮ ਕਰ ਸਕਦੇ ਹੋ।

Made By Google Event 2023 'ਚ ਇਹ ਡਿਵਾਈਸਾਂ ਹੋ ਸਕਦੀਆਂ ਨੇ ਲਾਂਚ:

ਗੂਗਲ ਪਿਕਸਲ 8 ਸੀਰੀਜ਼ ਹੋ ਸਕਦੀ ਲਾਂਚ: ਗੂਗਲ ਇਸ ਇਵੈਂਟ 'ਚ ਗੂਗਲ ਪਿਕਸਲ 8 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ ਗੂਗਲ ਪਿਕਸਲ 8 ਅਤੇ ਗੂਗਲ ਪਿਕਸਲ 8 ਪ੍ਰੋ ਸ਼ਾਮਲ ਹੈ। ਗੂਗਲ ਪਿਕਸਲ 8 ਸੀਰੀਜ਼ ਨੂੰ ਇਨ-ਹਾਊਸ Tensor ਦੇ ਨਾਲ ਪੇਸ਼ ਕੀਤਾ ਜਾਵੇਗਾ। ਮੀਡੀਆ ਰਿਪੋਰਟ ਅਨੁਸਾਰ, ਪਿਕਸਲ 8 'ਚ 6.17 ਇੰਚ FHD ਡਿਸਪਲੇ ਅਤੇ ਗੂਗਲ ਪਿਕਸਲ 8 ਪ੍ਰੋ 'ਚ 120Hz ਰਿਫ੍ਰੈਸ਼ ਦਰ ਵਾਲੀ 6.7 ਇੰਚ QHD+ਡਿਸਪਲੇ ਦਿੱਤੀ ਜਾ ਸਕਦੀ ਹੈ। ਕੈਮਰੇ ਦੀ ਗੱਲ ਕਰੀਏ, ਤਾਂ ਗੂਗਲ ਪਿਕਸਲ 8 ਪ੍ਰੋ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ ਅਤੇ ਗੂਗਲ ਪਿਕਸਲ 8 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ।

ਪਿਕਸਲ ਵਾਚ 2 ਹੋ ਸਕਦੀ ਲਾਂਚ: ਇਸ ਇਵੈਂਟ 'ਚ ਕੰਪਨੀ ਪਿਕਸਲ ਵਾਚ 2 ਨੂੰ ਵੀ ਲਾਂਚ ਕਰਨ ਵਾਲੀ ਹੈ। ਇਸ ਵਾਚ 'ਚ 1.2 ਇੰਚ OLED ਡਿਸਪਲੇ, 2GB ਰੈਮ ਅਤੇ 16GB ਸਟੋਰੇਜ ਮਿਲ ਸਕਦੀ ਹੈ। ਇਸਦੇ ਨਾਲ ਹੀ ਪਿਕਸਲ ਵਾਚ 2 'ਚ ਫਿਟਨੈੱਸ ਟ੍ਰੈਕਸ ਅਤੇ ਸਿਹਤ ਨਾਲ ਜੁੜੀਆਂ ਸੁਵਿਧਾਵਾ ਵੀ ਮਿਲ ਸਕਦੀਆਂ ਹਨ।

ਪਿਕਸਲ ਬਡਸ ਪ੍ਰੋ ਵੀ ਹੋ ਸਕਦੇ ਲਾਂਚ: ਇਸ ਇਵੈਂਟ 'ਚ ਕੰਪਨੀ ਪਿਕਸਲ ਬਡਸ ਪ੍ਰੋ ਨੂੰ ਵੀ ਪੇਸ਼ ਕਰ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿਕਸਲ ਬਡਸ ਪ੍ਰੋ ਨੂੰ ਨਵੇਂ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾਵੇਗਾ।

ਐਂਡਰਾਈਡ 14 ਹੋ ਸਕਦਾ ਲਾਂਚ: ਗੂਗਲ ਆਪਣੇ ਨਵੇਂ ਐਂਡਰਾਈਡ 14 ਨੂੰ ਵੀ ਲਾਂਚ ਕਰ ਸਕਦਾ ਹੈ। ਐਂਡਰਾਈਡ 14 'ਚ ਇੰਟਰਫੇਸ ਦੇ ਨਾਲ ਜ਼ਿਆਦਾ ਬਦਲਾਅ ਨਹੀਂ ਕੀਤੇ ਗਏ ਹਨ, ਪਰ ਫੀਚਰਸ 'ਚ ਕਈ ਵੱਡੇ ਅਪਡੇਟ ਦੇਖਣ ਨੂੰ ਮਿਲਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.