ਹੈਦਰਾਬਾਦ: Lava ਆਪਣੇ ਭਾਰਤੀ ਗ੍ਰਾਹਕਾਂ ਲਈ Lava Blaze Curve 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੁਝ ਦਿਨ ਪਹਿਲਾ ਹੀ ਲਾਵਾ ਇੰਟਰਨੈਸ਼ਨਲ ਲਿਮਿਟਡ ਦੇ ਪ੍ਰਧਾਨ ਸੁਨੀਲ ਰੈਨਾ ਨੇ ਭਾਰਤੀ ਬਾਜ਼ਾਰ ਲਈ Lava Blaze Curve 5G ਸਮਾਰਟਫੋਨ ਦੇ ਲਾਂਚ ਦਾ ਇੱਕ ਟੀਜ਼ਰ ਸ਼ੇਅਰ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਫੋਨ ਦਾ ਨਾਮ, ਲਾਂਚ ਡੇਟ ਅਤੇ ਫੀਚਰਸ ਦਾ ਖੁਲਾਸਾ ਨਹੀਂ ਕੀਤਾ ਸੀ। ਹੁਣ ਦ ਮੋਬਾਇਲ ਇੰਡੀਅਨ ਨੇ ਆਪਣੀ ਰਿਪੋਰਟ 'ਚ ਫੋਨ ਦੀ ਕੀਮਤ, ਲਾਂਚ ਡੇਟ ਅਤੇ ਫੀਚਰਸ ਦਾ ਖੁਲਾਸਾ ਕਰ ਦਿੱਤਾ ਹੈ।
-
Lava Blaze Curve 5G India Launch Teased. The handset will sport a curved AMOLED display. pic.twitter.com/LNx3Kesfxw
— Shivam Srivastava (@Urban_el_soul) January 8, 2024 " class="align-text-top noRightClick twitterSection" data="
">Lava Blaze Curve 5G India Launch Teased. The handset will sport a curved AMOLED display. pic.twitter.com/LNx3Kesfxw
— Shivam Srivastava (@Urban_el_soul) January 8, 2024Lava Blaze Curve 5G India Launch Teased. The handset will sport a curved AMOLED display. pic.twitter.com/LNx3Kesfxw
— Shivam Srivastava (@Urban_el_soul) January 8, 2024
Lava Blaze Curve 5G ਫੋਨ ਦੀ ਲਾਂਚ ਡੇਟ: ਦ ਮੋਬਾਇਲ ਇੰਡੀਅਨ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ Lava Blaze Curve 5G ਨੂੰ ਭਾਰਤ 'ਚ ਫਰਵਰੀ 2024 'ਚ ਲਾਂਚ ਕੀਤਾ ਜਾਵੇਗਾ। ਇਹ ਸਮਾਰਟਫੋਨ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਜਾਵੇਗੀ।
-
𝗘𝗔𝗟𝗚𝗩𝗨𝗭𝟱𝗖𝗕𝗘𝗥
— Sunil Raina (@reachraina) January 6, 2024 " class="align-text-top noRightClick twitterSection" data="
Can you guess what is coming? #Lava #ProudlyIndian
">𝗘𝗔𝗟𝗚𝗩𝗨𝗭𝟱𝗖𝗕𝗘𝗥
— Sunil Raina (@reachraina) January 6, 2024
Can you guess what is coming? #Lava #ProudlyIndian𝗘𝗔𝗟𝗚𝗩𝗨𝗭𝟱𝗖𝗕𝗘𝗥
— Sunil Raina (@reachraina) January 6, 2024
Can you guess what is coming? #Lava #ProudlyIndian
Lava Blaze Curve 5G ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ 15,000 ਰੁਪਏ ਹੋ ਸਕਦੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਮਾਰਟਫੋਨ ਐਮਾਜ਼ਾਨ ਰਾਹੀ ਵੇਚਿਆ ਜਾਵੇਗਾ।
Lava Blaze Curve 5G ਦੇ ਫੀਚਰਸ: Lava Blaze Curve 5G ਸਮਾਰਟਫੋਨ 'ਚ 6.78 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜਿਸ 'ਚ ਫੁੱਲ HD+Resolution ਦਾ ਸਪੋਰਟ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimension 7050 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB ਰੈਮ ਅਤੇ 128GB ਸਟੋਰੇਜ ਆਪਸ਼ਨ ਦੇ ਨਾਲ ਲਿਆਂਦਾ ਜਾਵੇਗਾ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਕਿਹਾ ਜਾ ਰਿਹਾ ਹੈ ਕਿ ਇਸ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਪ੍ਰਾਈਮਰੀ ਸੈਂਸਰ ਅਤੇ ਇੱਕ ਅਲਟ੍ਰਾ ਵਾਈਡ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।