ਹੈਦਰਾਬਾਦ: ਲਾਵਾ ਆਪਣਾ ਨਵਾਂ ਸਮਾਰਟਫੋਨ Lava Blaze 2 5G ਲਾਂਚ ਕਰਨ ਦੀ ਤਿਆਰੀ 'ਚ ਹੈ। ਆਉਣ ਵਾਲਾ Lava Blaze 2 5G ਸਮਾਰਟਫੋਨ Blaze 2 ਸੀਰੀਜ਼ ਦੇ ਤਹਿਤ ਕੰਪਨੀ ਦਾ ਤੀਜਾ ਫੋਨ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਲਾਵਾ Blaze 2 ਅਤੇ ਲਾਵਾ Blaze 2 ਪ੍ਰੋ ਨੂੰ ਲਾਂਚ ਕੀਤਾ ਸੀ ਅਤੇ ਹੁਣ Lava Blaze 2 5G ਸਮਾਰਟਫੋਨ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ।
-
Get ready to witness something incredible!#LordOf5G #Blaze25G #LavaMobiles #ProudlyIndian pic.twitter.com/6MGbkaeKa2
— Lava Mobiles (@LavaMobile) October 22, 2023 " class="align-text-top noRightClick twitterSection" data="
">Get ready to witness something incredible!#LordOf5G #Blaze25G #LavaMobiles #ProudlyIndian pic.twitter.com/6MGbkaeKa2
— Lava Mobiles (@LavaMobile) October 22, 2023Get ready to witness something incredible!#LordOf5G #Blaze25G #LavaMobiles #ProudlyIndian pic.twitter.com/6MGbkaeKa2
— Lava Mobiles (@LavaMobile) October 22, 2023
Lava Blaze 2 5G ਸਮਾਰਟਫੋਨ ਦਾ ਡਿਜ਼ਾਈਨ: ਲਾਵਾ ਨੇ ਸੋਸ਼ਲ ਮੀਡੀਆ ਚੈਨਲਾਂ 'ਤੇ Lava Blaze 2 5G ਦੇ ਇੰਡੀਆਂ ਲਾਂਚ ਦਾ ਪਹਿਲਾ ਟੀਜ਼ਰ ਸ਼ੇਅਰ ਕੀਤਾ ਹੈ। ਹਾਲਾਂਕਿ ਕੰਪਨੀ ਦੁਆਰਾ ਪੋਸਟ ਕੀਤੇ ਗਏ ਟੀਜ਼ਰ 'ਚ Lava Blaze 2 5G ਦੀ ਇੰਡੀਆਂ ਲਾਂਚ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਟੀਜ਼ਰ 'ਚ ਸਿਰਫ਼ ਆਉਣ ਵਾਲੇ Lava Blaze 2 5G ਸਮਾਰਟਫੋਨ ਦੇ ਬੈਕ ਪੈਨਲ ਦੀ ਝਲਕ ਦਿਖਾਈ ਗਈ ਹੈ। ਟੀਜ਼ਰ ਤੋਂ ਪਤਾ ਲੱਗਦਾ ਹੈ ਕਿ Lava Blaze 2 5G 'ਚ ਇੱਕ ਸਰਕੁਲਰ ਕੈਮਰਾ ਮੋਡਿਊਲ ਹੋਵੇਗਾ।
Lava Blaze 2 5G ਸਮਾਰਟਫੋਨ ਦੇ ਫੀਚਰਸ: Lava Blaze 2 5G ਸਮਾਰਟਫੋਨ ਦੇ ਕੁਝ ਖਾਸ ਫੀਚਰਸ ਦਾ ਖੁਲਾਸਾ ਹੋਇਆ ਹੈ। ਲੀਕ ਹੋਏ ਵੀਡੀਓ ਅਨੁਸਾਰ, Lava Blaze 2 5G ਸਮਾਰਟਫੋਨ ਮੀਡੀਆ ਟੇਕ Dimensity 6020 ਪ੍ਰੋਸੈਸਰ ਨਾਲ ਲੈਂਸ ਹੋਵੇਗਾ, ਜਿਸ 'ਚ G57 GPU ਵੀ ਮਿਲੇਗਾ। ਇਸ ਤੋਂ ਇਲਾਵਾ ਲੀਕ ਹੋਏ ਵੀਡੀਓ 'ਚ ਪੁਸ਼ਟੀ ਕੀਤੀ ਗਈ ਹੈ ਕਿ Lava Blaze 2 5G 'ਚ 18 ਵਾਟ ਦਾ ਫਾਸਟ ਚਾਰਜਿੰਗ ਸਪੋਰਟ ਮਿਲੇਗਾ ਅਤੇ ਇਹ USB ਟਾਈਪ-ਸੀ ਚਾਰਜਿੰਗ ਪੋਰਟ ਦੇ ਨਾਲ ਆਵੇਗਾ। ਇਸ ਸਮਾਰਟਫੋਨ 'ਚ 4GB+64GB ਅਤੇ 6GB+128GB ਸਟੋਰੇਜ ਮਿਲਣ ਦੀ ਉਮੀਦ ਹੈ। ਇਸ ਸਮਾਰਟਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲੇਗਾ। ਜਿਸ 'ਚ 50MP ਦਾ ਪ੍ਰਾਈਮਰੀ ਕੈਮਰਾ ਹੋਵੇਗਾ, ਜੋ ਕਿ ਇੱਕ ਸੈਕੰਡਰੀ ਕੈਮਰਾ ਅਤੇ ਇੱਕ LED ਫਲੈਸ਼ ਦੇ ਨਾਲ ਹੋਵੇਗਾ। ਇਸ ਸਮਾਰਟਫੋਨ 'ਚ 3.5mm ਆਡੀਓ ਜੈਕ ਵੀ ਦਿੱਤਾ ਜਾਵੇਗਾ।