ਨਵੀਂ ਦਿੱਲੀ: ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਦੇ ਸਕੱਤਰ ਅਜੇ ਪ੍ਰਕਾਸ਼ ਸਾਹਨੀ ਨੇ ਕਿਹਾ ਕਿ ਸੂਚਨਾ ਤਕਨਾਲੋਜੀ (ਆਈ.ਟੀ.) ਉਦਯੋਗ ਕਾਰਜਸ਼ੀਲਤਾ ਦੇ ਪੁਰਾਣੇ ਢਾਂਚੇ 'ਤੇ ਵਾਪਸ ਨਹੀਂ ਆ ਸਕਦੀ। ਇਸ ਸਮੇਂ ਦੇ ਦੌਰਾਨ, ਘਰ ਤੋਂ ਕੰਮ ਕਰਨ ਦੀ ਪ੍ਰਣਾਲੀ (ਵਰਕ ਫਰਾਮ ਹੋਮ) ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੇ ਦੌਰਾਨ ਆਈਟੀ ਉਦਯੋਗ ਨੇ ਮਜਬੂਤੀ ਵਿਖਾਈ ਹੈ। ਇਸ ਦੌਰਾਨ 97 ਫੀਸਦੀ ਕਰਮਚਾਰੀ ਨਾ ਮਹਿਜ਼ ਘਰੇਲੂ ਬਲਕਿ ਵਿਸ਼ਵ ਪੱਧਰ ਦੇ ਗਾਹਕਾਂ ਨੂੰ ਵੀ ਆਪਣੇ ਘਰੋਂ ਜਾਂ ਆਪਣੀ ਪਸੰਦੀਦਾ ਥਾਂ ਤੋਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਸਾਹਨੀ ਨੇ ਮਾਈਕ੍ਰੋਸਾਫਟ ਦੇ ਪ੍ਰੋਗਰਾਮ 'ਚ ਕਿਹਾ ਕਿ ਲੌਕਡਾਊਨ ਦੌਰਾਨ ਜੋ ਵੀ ਹੋਇਆ, ਅਸੀਂ ਉਸ ਤੋਂ ਕਾਫੀ ਉਤਸ਼ਾਹਤ ਹਾਂ। ਹੁਣ ਇਹ ਸੱਚਾਈ ਹੈ, ਮੈਂ ਕੰਮਕਾਜ ਦੇ ਪੁਰਾਣੇ ਢਾਂਚੇ 'ਤੇ ਵਾਪਸ ਜਾਣ ਬਾਰੇ ਸੋਚ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸੰਭਵ ਹੈ ਕਿ 75 ਫੀਸਦੀ ਕਾਰਜਬਲ ਦਫਤਰ ਦੇ ਬਾਹਰ ਰਹਿ ਕੇ ਆਪਣੇ ਘਰਾਂ ਤੋਂ ਹੀ ਕੰਮ ਕਰਦੇ ਰਹਿਣਗੇ। ਉਹ ਉਨ੍ਹਾਂ ਹੀ ਤੇ ਉਸ ਤੋਂ ਕਿਤੇ ਜ਼ਿਆਦਾ ਬੇਹਤਰ ਕੰਮ ਕਰਨਗੇ। ਸਾਹਨੀ ਨੇ ਆਖਿਆ ਕਿ ਡਾਟਾ ਸੈਂਟਰ ਦੀ ਮਦਦ ਨਾਲ ਮਿਲਣ ਵਾਲੀ ਸੇਵਾਵਾਂ ਕਾਰਨ ਹਰ ਕਿਸੇ ਨੂੰ ਆਪਣੇ ਘਰੋਂ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਨ 'ਚ ਸਹਾਇਤਾ ਮਿਲੀ ਹੈ। ਸਾਈਬਰ ਸੁਰੱਖਿਆ ਦੇ ਬਾਰੇ ਉਨ੍ਹਾਂ ਕਿਹਾ ਸਰਕਾਰ ਇਸ ਭਾਗ 'ਚ ਘਰੇਲੂ ਉਤਪਾਦਾਂ ਤੇ ਐਪਲੀਕੇਸ਼ਨਾਂ ਦੇ ਵਿਕਾਸ ਨੂੰ ਹੁੰਗਾਰਾ ਦੇ ਰਹੀ ਹੈ।
ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਸੰਜੇ ਧੋਤਰਾ ਨੇ ਕਿਹਾ ਕਿ ਡਿਜ਼ੀਟਲ ਇੰਡੀਆ ਸਰਕਾਰ ਲਈ ਬਦਲਾਅ ਲਿਆਉਣਾ ਇੱਕ ਮਿਸ਼ਨ ਹੈ। ਆਧੁਨਿਕ ਤਕਨਾਲੋਜੀ ਨੇ ਸਾਡੀ ਆਰਥਿਕਤਾ ਦੇ ਸਾਰੇ ਖੇਤਰਾਂ ਵਿੱਚ ਜਨਤਕ ਸੇਵਾਵਾਂ ਦੇ ਦਾਇਰੇ ਨੂੰ ਨਾਟਕੀ ਢੰਗ ਨਾਲ ਵਧਾਇਆ ਹੈ। ਅੱਜ, ਡਿਜ਼ੀਟਲ ਪਲੇਟਫਾਰਮ 'ਤੇ ਕੰਮ ਕਰਨਾ, ਆਪਣੇ ਘਰਾਂ ਜਾਂ ਕਿਤੇ ਵੀ ਦੂਰ ਰਹਿਣਾ, ਕੋਵਿਡ -19 ਮਹਾਂਮਾਰੀ ਦੇ ਬਾਅਦ ਇੱਕ ਵਿਕਲਪ ਦੀ ਬਜਾਏ ਆਨਲਾਈਨ ਸਿੱਖਿਆ ਵਰਗੀਆਂ ਚੀਜ਼ਾਂ ਦੀ ਲੋੜ ਬਣ ਗਈ ਹੈ।