ਹੈਦਰਾਬਾਦ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਕੰਟੇਟ ਕ੍ਰਿਏਟਰਸ ਆਪਣੀ ਸਟੋਰੀਜ਼ 'ਤੇ ਕੰਮੈਟਸ ਨੂੰ ਹਾਈਲਾਈਟ ਕਰ ਸਕਣਗੇ। ਫਿਲਹਾਲ ਕੰਪਨੀ ਇਸ ਫੀਚਰ 'ਤੇ ਟੈਸਟਿੰਗ ਕਰ ਰਹੀ ਹੈ। ਇੰਸਟਾਗ੍ਰਾਮ ਮੁਖੀ ਨੇ ਪੋਸਟ ਸ਼ੇਅਰ ਕਰਕੇ ਕਿਹਾ ਕਿ ਅਸੀ ਕ੍ਰਿਏਟਰਸ ਲਈ ਕੰਮੈਟਸ ਨੂੰ ਹਾਈਲਾਈਟ ਕਰਨਾ ਆਸਾਨ ਬਣਾਉਣਾ ਚਾਹੁੰਦੇ ਹਾਂ। IANS ਦੀ ਖਬਰ ਅਨੁਸਾਰ, Adam Mosseri ਨੇ ਅੱਗੇ ਕਿਹਾ ਕਿ ਅਸੀ ਪਬਲਿਕ ਅਕਾਊਟਸ ਲਈ ਕਿਸੇ ਵੀ ਪਬਲਿਕ ਫੀਡ ਪੋਸਟ ਜਾਂ ਰੀਲਸ ਤੋਂ ਕੰਮੈਟਸ ਨੂੰ ਸਟੋਰੀਜ਼ 'ਚ ਸ਼ੇਅਰ ਕਰਨ ਦੀ ਸਮਰੱਥਾ ਦਾ ਟ੍ਰਾਈਲ ਕਰ ਰਹੇ ਹਾਂ।
ਇਸ ਤਰ੍ਹਾਂ ਕਰੋ ਸਕੋਗੇ ਕੰਮੈਟਸ ਨੂੰ ਸਟੋਰੀ 'ਚ ਹਾਈਲਾਈਟ: ਇਸ ਫੀਚਰ ਦੀ ਵਰਤੇ ਕਰਨ ਲਈ ਕਿਸੇ ਕੰਮੈਟ ਨੂੰ ਸਵਾਈਪ ਕਰਕੇ Add To Story ਆਈਕਨ 'ਤੇ ਟੈਪ ਕਰਕੇ ਕੰਮੈਟ ਨੂੰ ਹਾਈਲਾਈਟ ਕੀਤਾ ਜਾ ਸਕਦਾ ਹੈ। ਸਟੋਰੀਜ਼ ਫੀਡ 'ਚ ਕੰਮੈਟ ਉਸ ਪੋਸਟ ਦੇ ਨਾਲ ਦਿਖਾਈ ਦੇਣਗੇ, ਜਿਸ ਪੋਸਟ 'ਤੇ ਉਹ ਕੰਮੈਟ ਆਏ ਹਨ। ਹਾਲਾਂਕਿ ਇਸ ਫੀਚਰ ਨੂੰ ਰੋਲਆਊਟ ਕਰਨ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚਲ ਰਹੀ ਹੈ।
ਵਟਸਐਪ ਪ੍ਰੋਟੈਕਟ IP Address ਫੀਚਰ 'ਤੇ ਕਰ ਰਿਹਾ ਕੰਮ: ਮੇਟਾ ਵਟਸਐਪ ਯੂਜ਼ਰਸ ਲਈ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਕੰਪਨੀ ਪ੍ਰੋਟੈਕਟ IP Address ਨਾਮ ਦੇ ਫੀਚਰ 'ਤੇ ਕੰਮ ਕਰ ਰਹੀ ਹੈ, ਜੋ ਕਾਲ ਦੇ ਦੌਰਾਨ ਤੁਹਾਡੇ ਫੋਨ ਦੇ IP Address ਨੂੰ ਸੁਰੱਖਿਅਤ ਰੱਖੇਗਾ। IP Address ਦੀ ਮਦਦ ਨਾਲ ਤੁਹਾਡੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਤੁਹਾਡੇ ਨਾਲ ਕੁਝ ਵੀ ਗਲਤ ਹੋ ਸਕਦਾ ਹੈ। ਇਸ ਲਈ ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਇੱਕ ਨਵਾਂ ਫੀਚਰ ਲਿਆਉਣ ਵਾਲੀ ਹੈ। ਨਵਾਂ ਫੀਚਰ ਤੁਹਾਨੂੰ ਕਾਲ ਪ੍ਰਾਈਵੇਸੀ ਸੈਟਿੰਗ ਦੇ ਅੰਦਰ ਨਜ਼ਰ ਆਵੇਗਾ। ਇਸ ਫੀਚਰ ਨੂੰ ਆਨ ਕਰਨ ਤੋਂ ਬਾਅਦ ਤੁਹਾਡੀਆਂ ਕਾਲਾਂ ਵਟਸਐਪ ਦੇ ਸਰਵਰ ਦੁਆਰਾ ਸੁਰੱਖਿਅਤ ਕੀਤੀਆ ਜਾਣਗੀਆਂ ਅਤੇ ਤੁਹਾਨੂੰ ਟ੍ਰੇਸ ਕਰਨਾ ਮੁਸ਼ਕਲ ਹੋ ਜਾਵੇਗਾ। ਹਾਂਲਾਕਿ ਇਸ ਫੀਚਰ ਨੂੰ ਆਨ ਰੱਖਣ ਲਈ ਕਾਲ ਦੀ Quality 'ਚ ਕਮੀ ਆ ਸਕਦੀ ਹੈ। ਇਸ ਫੀਚਰ ਨਾਲ ਯੂਜ਼ਰਸ ਨੂੰ ਕਾਫ਼ੀ ਫਾਇਦਾ ਮਿਲੇਗਾ। ਵਟਸਐਪ ਦਾ ਨਵਾਂ ਫੀਚਰ ਕਾਲ ਦੇ ਦੌਰਾਨ ਲੋਕੇਸ਼ਨ ਨੂੰ ਮਿਟਾ ਦਿੰਦਾ ਹੈ ਅਤੇ ਕਾਲਾਂ ਸੁਰੱਖਿਅਤ ਹੋ ਜਾਂਦੀਆਂ ਹਨ।