ETV Bharat / science-and-technology

Honor X50i Plus ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - vivo T2 Pro 5G ਸਮਾਰਟਫੋਨ ਸਸਤੇ ਚ ਖਰੀਦਣ ਦਾ ਮੌਕਾ

Honor X50i Plus Launched: Honor ਨੇ ਆਪਣਾ ਨਵਾਂ ਸਮਾਰਟਫੋਨ Honor X50i Plus ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ।

Honor X50i Plus Launched
Honor X50i Plus Launched
author img

By ETV Bharat Tech Team

Published : Nov 10, 2023, 3:26 PM IST

ਹੈਦਰਾਬਾਦ: Honor X50i Plus ਸਮਾਰਟਫੋਨ ਨੂੰ ਅੱਜ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ ਅਤੇ ਕੀਮਤ ਵੀ ਘਟ ਰੱਖੀ ਗਈ ਹੈ। Honor X50i Plus ਸਮਾਰਟਫੋਨ 'ਚ 12GB ਰੈਮ, 256GB ਅਤੇ 512GB ਸਟੋਰੇਜ ਦਿੱਤੀ ਗਈ ਹੈ।

Honor X50i Plus ਸਮਾਰਟਫੋਨ ਦੀ ਕੀਮਤ: Honor X50i Plus ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 18,600 ਰੁਪਏ ਰੱਖੀ ਗਈ ਹੈ ਜਦਕਿ 512GB ਸਟੋਰੇਜ ਵਾਲੇ ਮਾਡਲ ਦੀ ਕੀਮਤ 20,900 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਗੁਲਾਬੀ, ਬਲੈਕ, ਗ੍ਰੀਨ ਅਤੇ ਬਲੂ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।

Honor X50i Plus ਸਮਾਰਟਫੋਨ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜਿਸਨੂੰ ਫੁੱਲ HD+Resolution ਅਤੇ 90Hz ਦੇ ਰਿਫ੍ਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਇਸ ਫੋਨ 'ਚ ਮੀਡੀਆਟੇਕ ਦੇ ਆਕਟਾ-ਕੋਰ Dimension 6080 SoC ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਨ੍ਹਾਂ 'ਚ 108MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਇਸ ਫੋਨ 'ਚ 8MP ਦਾ ਫਰੰਟ ਫੇਸਿੰਗ ਕੈਮਰਾ, ਫਿੰਗਰਪ੍ਰਿੰਟ ਸੈਂਸਰ ਅਤੇ 5G ਦਾ ਸਪੋਰਟ ਮਿਲਦਾ ਹੈ। Honor X50i Plus ਸਮਾਰਟਫੋਨ 'ਚ 4,500mAh ਦੀ ਬੈਟਰੀ ਮਿਲਦੀ ਹੈ, ਜੋ 35ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫੋਨ ਦਾ ਭਾਰ 166 ਗ੍ਰਾਮ ਹੈ।

vivo T2 Pro 5G ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ: ਦਿਵਾਲੀ ਮੌਕੇ ਫਲਿੱਪਕਾਰਟ 'ਤੇ ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ vivo T2 Pro 5G ਸਮਾਰਟਫੋਨ ਦੇ 8GB ਰੈਮ ਵਾਲੇ ਮਾਡਲ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਆਨਾਈਨ ਖਰੀਦਦਾਰੀ ਕਰਨ 'ਤੇ ਇਸ ਫੋਨ 'ਤੇ ਛੋਟ ਵੀ ਪਾਈ ਜਾ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਲਿੱਪਕਾਰਟ 'ਤੇ ਦਿਵਾਲੀ ਸੇਲ ਕੱਲ ਖਤਮ ਹੋ ਜਾਵੇਗੀ। ਇਸਦਾ ਮਤਲਬ ਹੈ ਕਿ ਤੁਹਾਡੇ ਕੋਲ ਘਟ ਕੀਮਤ 'ਚ ਸ਼ਾਨਦਾਰ ਚੀਜ਼ਾਂ ਖਰੀਦਣ ਦਾ ਅੱਜ ਆਖਰੀ ਮੌਕਾ ਹੈ। Vivo T2 Pro 5G ਸਮਾਰਟਫੋਨ ਦੀ ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਕੰਪਨੀ ਨੇ 8/128GB ਅਤੇ 8/256GB ਮਾਡਲ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 24,999 ਰੁਪਏ ਹੈ, ਪਰ ਫਲਿੱਪਕਾਰਟ ਸੇਲ 'ਚ ਇਸ ਫੋਨ ਨੂੰ 21,999 ਰੁਪਏ 'ਚ ਲਿਸਟ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.