ਹੈਦਰਾਬਾਦ: ਚੀਨੀ ਕੰਪਨੀ Honor ਨੇ ਪਿਛਲੇ ਸਾਲ ਭਾਰਤੀ ਬਾਜ਼ਾਰ 'ਚ ਵਾਪਸੀ ਕੀਤੀ ਸੀ ਅਤੇ ਕੰਪਨੀ ਲਗਾਤਾਰ ਕਈ ਸਮਾਰਟਫੋਨ ਲਾਂਚ ਕਰ ਰਹੀ ਹੈ। ਹੁਣ Honor ਨੇ ਆਪਣੇ ਗ੍ਰਾਹਕਾਂ ਲਈ Honor X50 GT ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਫਿਲਹਾਲ, ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਵੱਲੋ Honor X50 GT ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। Honor X50 GT ਸਮਾਰਟਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਲਾਂਚ ਕੀਤਾ ਗਿਆ ਹੈ।
-
Honor X50 GT
— Mukul Sharma (@stufflistings) January 5, 2024 " class="align-text-top noRightClick twitterSection" data="
6.78-inch 1.5K 120Hz AMOLED
Snapdragon 8+ Gen 1
Up to 16GB RAM and up to 1TB storage
108MP Samsung HM6 + 2MP
8MP front
5800mAh/35W
SGS five-star drop-resistant and drop-resistant certification
Silver and Midnight Black
Price:
12GB/256GB: Yuan 2199
16GB/256GB: Yuan… pic.twitter.com/Zsdk3J5Crn
">Honor X50 GT
— Mukul Sharma (@stufflistings) January 5, 2024
6.78-inch 1.5K 120Hz AMOLED
Snapdragon 8+ Gen 1
Up to 16GB RAM and up to 1TB storage
108MP Samsung HM6 + 2MP
8MP front
5800mAh/35W
SGS five-star drop-resistant and drop-resistant certification
Silver and Midnight Black
Price:
12GB/256GB: Yuan 2199
16GB/256GB: Yuan… pic.twitter.com/Zsdk3J5CrnHonor X50 GT
— Mukul Sharma (@stufflistings) January 5, 2024
6.78-inch 1.5K 120Hz AMOLED
Snapdragon 8+ Gen 1
Up to 16GB RAM and up to 1TB storage
108MP Samsung HM6 + 2MP
8MP front
5800mAh/35W
SGS five-star drop-resistant and drop-resistant certification
Silver and Midnight Black
Price:
12GB/256GB: Yuan 2199
16GB/256GB: Yuan… pic.twitter.com/Zsdk3J5Crn
Honor X50 GT ਸਮਾਰਟਫੋਨ ਦੇ ਫੀਚਰਸ: Honor X50 GT ਸਮਾਰਟਫੋਨ 'ਚ 6.78 ਇੰਚ ਦੀ 1.5K OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1920Hz PWM ਡਿਮਿੰਗ ਦਰ, 1000Hz ਟਚ ਸੈਪਲਿੰਗ ਦਰ ਅਤੇ 1200nits ਦੀ ਪੀਕ ਬ੍ਰਾਈਟਨੈੱਸ ਦੇ ਨਾਲ HDR10 ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8+ Gen 1 ਚਿਪਸੈੱਟ ਦਿੱਤੀ ਗਈ ਹੈ, ਜਿਸਨੂੰ 16GB ਰੈਮ ਅਤੇ 1TB ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਬੈਕ ਪੈਨਲ 'ਤੇ 108MP Samsung HM6 ਪ੍ਰਾਈਮਰੀ ਸੈਂਸਰ ਦੇ ਨਾਲ 2MP ਡੈਪਥ ਸੈਂਸਰ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Honor X50 GT ਸਮਾਰਟਫੋਨ 'ਚ 5,800mAh ਦੀ ਬੈਟਰੀ ਮਿਲਦੀ ਹੈ, ਜੋ ਕਿ 35 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Honor X50 GT ਸਮਾਰਟਫੋਨ ਦੀ ਕੀਮਤ: Honor X50 GT ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 25,600 ਰੁਪਏ ਰੱਖੀ ਗਈ ਹੈ। ਇਸ ਡਿਵਾਈਸ ਨੂੰ ਗ੍ਰਾਹਕ ਬਲੈਕ ਅਤੇ ਸਿਲਵਰ ਕਲਰ ਆਪਸ਼ਨਾਂ 'ਚ ਖਰੀਦ ਸਕਣਗੇ।
itel A70 ਸਮਾਰਟਫੋਨ ਦੀ ਪਹਿਲੀ ਸੇਲ: ਇਸ ਤੋਂ ਇਲਾਵਾ, itel ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ itel A70 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। itel A70 ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕਦੇ ਹੋ। ਸੇਲ ਦੌਰਾਨ itel A70 ਸਮਾਰਟਫੋਨ 'ਤੇ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ।