ਹੈਦਰਾਬਾਦ: ਲੰਬੇ ਸਮੇਂ ਬਾਅਦ Honor ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਐਮਾਜ਼ਾਨ ਰਾਹੀ ਦਿੱਤੀ ਹੈ। Honor 90 5G ਦਾ ਲੈਡਿੰਗ ਪੇਜ ਹੁਣ ਐਮਾਜ਼ਾਨ 'ਤੇ ਲਾਈਵ ਹੈ। ਉਮੀਦ ਕੀਤੀ ਜਾ ਰਹੀ ਹੈ ਕਿ Honor 90 5G ਇਸ ਮਹੀਨੇ ਭਾਰਤ 'ਚ ਲਾਂਚ ਹੋ ਸਕਦਾ ਹੈ।
Honor 90 5G ਸਮਾਰਟਫੋਨ ਚੀਨ 'ਚ ਪਹਿਲਾ ਹੀ ਹੋ ਚੁੱਕਾ ਲਾਂਚ: Honor ਨੇ ਇਸ ਸਾਲ ਮਈ ਮਹੀਨੇ ਚੀਨ ਵਿੱਚ Honor 90 5G ਅਤੇ Honor 90 Pro 5G ਸਮਾਰਟਫੋਨ ਲਾਂਚ ਕਰ ਦਿੱਤਾ ਸੀ। ਹੁਣ ਇਹ ਸਮਾਰਟਫੋਨ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੈ। ਭਾਰਤੀ ਬਾਜ਼ਾਰ 'ਚ ਲਾਂਚ ਕੀਤੇ ਜਾਣ ਵਾਲੇ ਮਾਡਲ ਦੇ ਫੀਚਰਸ ਵਿਸ਼ਵ ਬਾਜ਼ਾਰ 'ਚ ਪੇਸ਼ ਕੀਤੇ ਮਾਡਲ ਦੇ ਸਮਾਨ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
Honor 90 5G ਦੇ ਫੀਚਰਸ: Honor 90 5G ਵਿੱਚ ਇੱਕ AMOLED ਪੈਨਲ ਹੋਵੇਗਾ। ਇਸ ਵਿੱਚ ਤੁਹਾਨੂੰ ਅਲਟ੍ਰਾ-ਥਿਨ Bezels ਦੇ ਨਾਲ 1.5K Resolution, 1600nits ਪੀਕ ਬ੍ਰਾਈਟਨੈਸ ਅਤੇ DCI-P3 ਦਾ ਸਪੋਰਟ ਮਿਲ ਸਕਦਾ ਹੈ। ਇਹ 380Hz PWM ਡਿਮਿੰਗ ਨੂੰ ਸਪੋਰਟ ਕਰਨ ਵਾਲਾ ਭਾਰਤ ਦਾ ਪਹਿਲਾ ਫੋਨ ਹੋਵੇਗਾ, ਜੋ ਘਟ ਰੋਸ਼ਨੀ 'ਚ ਫੋਨ ਨੂੰ ਦੇਖਣਾ ਆਸਾਨ ਬਣਾਏਗਾ। Honor 90 5G ਐਂਡਰਾਈਡ 13 'ਤੇ ਕੰਮ ਕਰੇਗਾ ਅਤੇ ਇਸ ਡਿਵਾਈਸ 'ਚ ਗੂਗਲ ਐਪਸ ਅਤੇ ਸੇਵਾ ਪਹਿਲਾ ਤੋਂ ਹੀ ਡਾਊਨਲੋਡ ਹੋਣਗੀਆ। ਇਸ ਵਿੱਚ ਸਨੈਪਡ੍ਰੈਗਨ 7 ਜੇਨ 1 ਚਿੱਪਸੈੱਟ ਹੋ ਸਕਦਾ ਹੈ। ਜਿਸਨੂੰ 12GB ਤੱਕ LPDDR5 ਰੈਮ ਅਤੇ 512GB ਤੱਕ UFS 3.1 ਸਟੋਰੇਜ ਦੇ ਨਾਲ ਲਿਆਂਦਾ ਗਿਆ ਹੈ। ਇਸ ਵਿੱਚ 66W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ। ਕੈਮਰੇ ਦੀ ਗੱਲ ਕਰੀਏ, ਤਾਂ ਇਸ ਵਿੱਚ 50 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਦਿੱਤਾ ਜਾ ਸਕਦਾ ਹੈ। ਪਿੱਛੇ ਦੇ ਪਾਸੇ 200MP ਪ੍ਰਾਈਮਰੀ ਕੈਮਰਾ, 112-ਡਿਗਰੀ FOV ਦੇ ਨਾਲ 12MP ਅਲਟ੍ਰਾ ਵਾਈਡ ਸਨੈਪਰ ਅਤੇ 2MP ਡੈਪਥ ਸੈਂਸਰ ਹੋ ਸਕਦਾ ਹੈ।