ਹੈਦਰਾਬਾਦ: ਗੂਗਲ ਪੇ ਦੇਸ਼ ਦੇ ਸਭ ਤੋਂ ਮਸ਼ਹੂਰ UPI Payment ਐਪ 'ਚੋ ਇੱਕ ਹੈ। ਇਹ ਐਪ ਭਾਰਤ ਦੇ 5 ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ UPI ਐਪਾਂ 'ਚੋ ਇੱਕ ਹੈ। ਗੂਗਲ ਨੇ ਆਪਣੇ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਹੈ। ਗੂਗਲ ਦਾ ਕਹਿਣਾ ਹੈ ਕਿ ਸ਼ੱਕੀ ਲੈਣ-ਦੇਣ ਦੀ ਪਛਾਣ ਕਰਨ ਲਈ AI ਤਕਨਾਲੋਜੀ ਅਤੇ ਧੋਖਾਧੜੀ ਰੋਕਥਾਮ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੰਪਨੀ ਚਾਹੇ ਆਪਣਾ ਕੰਮ ਕਰ ਰਹੀ ਹੋਵੇ, ਪਰ ਯੂਜ਼ਰਸ ਨੂੰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਗੂਗਲ ਨੇ ਆਪਣੀ ਵੈੱਬਸਾਈਟ 'ਤੇ ਗੂਗਲ ਪੇ ਯੂਜ਼ਰਸ ਨੂੰ ਕੁਝ ਜ਼ਰੂਰੀ ਕੰਮ ਕਰਨ ਲਈ ਕਿਹਾ ਹੈ।
ਗੂਗਲ ਪੇ ਯੂਜ਼ਰਸ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ: ਜੇਕਰ ਤੁਸੀਂ ਗੂਗਲ ਪੇ ਦਾ ਇਸਤੇਮਾਲ ਕਰਦੇ ਹੋ, ਤਾਂ ਸਾਰੀਆਂ ਸਕ੍ਰੀਨ ਸ਼ੇਅਰਿੰਗ ਐਪਾਂ ਨੂੰ ਬੰਦ ਕਰ ਦਿਓ। ਲੈਣ-ਦੇਣ ਕਰਦੇ ਸਮੇਂ ਕਦੇ ਵੀ ਸਕ੍ਰੀਨ ਸ਼ੇਅਰਿੰਗ ਐਪ ਦਾ ਇਸਤੇਮਾਲ ਨਾ ਕਰੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਕ੍ਰੀਨ ਸ਼ੇਅਰਿੰਗ ਐਪ ਰਾਹੀ ਕਈ ਲੋਕਾਂ ਨੂੰ ਇਹ ਦੇਖਣ ਦੀ ਆਗਿਆ ਮਿਲਦੀ ਹੈ, ਕਿ ਤੁਹਾਡੀ ਡਿਵਾਈਸ ਦੀ ਸਕ੍ਰੀਨ 'ਤੇ ਕੀ ਚੱਲ ਹੈ। ਇਸ ਐਪ ਦਾ ਇਸਤੇਮਾਲ ਫੋਨ ਦੀ ਕਿਸੇ ਸਮੱਸਿਆਂ ਨੂੰ ਦੂਰ ਤੋਂ ਠੀਕ ਕਰਨ ਲਈ ਕੀਤਾ ਜਾਂਦਾ ਹੈ।
ਗੂਗਲ ਪੇ ਯੂਜ਼ਰਸ ਸਕ੍ਰੀਨ ਸ਼ੇਅਰਿੰਗ ਐਪ ਦਾ ਨਾ ਕਰਨ ਇਸਤੇਮਾਲ: ਗੂਗਲ ਪੇ ਯੂਜ਼ਰਸ ਨੂੰ ਸਕ੍ਰੀਨ ਸ਼ੇਅਰਿੰਗ ਐਪ ਦਾ ਇਸਤੇਮਾਲ ਨਹੀ ਕਰਨਾ ਚਾਹੀਦਾ, ਕਿਉਕਿ ਧੋਖੇਬਾਜ਼ ਲੋਕ ਇਨ੍ਹਾਂ ਐਪਾਂ ਦਾ ਇਸਤੇਮਾਲ ਕਰ ਸਕਦੇ ਹਨ। ਸਕ੍ਰੀਨ ਸ਼ੇਅਰਿੰਗ ਐਪ ਰਾਹੀ ਧੋਖੇਬਾਜ਼ ਤੁਹਾਡੀ ਪਰਸਨਲ ਜਾਣਕਾਰੀ ਚੋਰੀ ਕਰ ਸਕਦੇ ਹਨ, ਜਿਵੇਂ ਕਿ ATM ਜਾਂ ਡੇਬਿਟ ਕਾਰਡ ਦੀ ਜਾਣਕਾਰੀ, ਤੁਹਾਡੇ ਫੋਨ 'ਤੇ ਭੇਜੇ ਗਏ OTP ਨੂੰ ਦੇਖਣ, ਤੁਹਾਡੇ ਅਕਾਊਂਟ ਤੋਂ ਪੈਸੇ ਟ੍ਰਾਂਸਫ਼ਰ ਕਰਕੇ ਤੁਹਾਡੇ ਅਕਾਊਂਟ ਨੂੰ ਖਾਲੀ ਕਰ ਸਕਦੇ ਹਨ। ਇਸ ਲਈ ਗੂਗਲ ਨੇ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਹੈ ਕਿ ਗੂਗਲ ਪੇ ਕਦੇ ਵੀ ਲੋਕਾਂ ਨੂੰ ਕਿਸੇ ਤੀਸਰੀ ਪਾਰਟੀ ਦੇ ਐਪ ਨੂੰ ਡਾਊਨਲੋਡ ਕਰਨ ਲਈ ਨਹੀਂ ਕਹਿੰਦਾ। ਜੇਕਰ ਤੁਸੀਂ ਕੋਈ ਐਪ ਨੂੰ ਡਾਊਨਲੋਡ ਕੀਤਾ ਹੈ, ਤਾਂ ਗੂਗਲ ਪੇ ਦਾ ਇਸਤੇਮਾਲ ਕਰਨ ਤੋਂ ਪਹਿਲਾ ਦੇਖ ਲਓ ਕਿ ਉਹ ਐਪਾਂ ਬੰਦ ਹਨ ਜਾਂ ਨਹੀਂ।