ਹੈਦਰਾਬਾਦ: ਬੀਤੇ ਕਈ ਸਾਲਾਂ ਤੋਂ ਗੂਗਲ ਕ੍ਰੋਮ 'ਚ ਕੋਈ ਨਾ ਕੋਈ ਸਮੱਸਿਆਂ ਆ ਰਹੀ ਹੈ। ਜਿਸ ਕਰਕੇ ਹੁਣ Computer Emergency Response ਟੀਮ ਨੇ ਦੁਨੀਆਂ ਭਰ ਦੇ ਲੱਖਾਂ ਯੂਜ਼ਰਸ ਨੂੰ ਇੱਕ ਵਾਰ ਫਿਰ ਗੂਗਲ ਕ੍ਰੋਮ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਇਸ ਅਲਰਟ 'ਚ CERT-In ਨੇ ਦੱਸਿਆ ਕਿ ਗੂਗਲ ਕ੍ਰੋਮ ਰਾਹੀ ਯੂਜ਼ਰਸ ਦੇ ਡਾਟਾ ਅਤੇ ਸਿਸਟਮ ਦੀ ਸੁਰੱਖਿਆ ਦੀ ਉਲੰਘਣਾ ਹੋ ਸਕਦੀ ਹੈ। ਇਸ ਨਾਲ ਸਿਸਟਮ ਹੈਂਗ ਹੋਣ ਦੇ ਨਾਲ-ਨਾਲ ਤੁਹਾਡਾ ਪਰਸਨਲ ਡਾਟਾ ਵੀ ਚੋਰੀ ਹੋ ਸਕਦਾ ਹੈ।
Google Chrome Theart: CERT-In ਅਨੁਸਾਰ, ਗੂਗਲ ਕ੍ਰੋਮ 'ਚ ਵਾਈਰਸ ਨੂੰ ਰੋਕਣ ਦੇ ਮਾਮਲੇ 'ਚ ਕਈ ਪਰੇਸ਼ਾਨੀਆਂ ਦੇਖੀਆਂ ਗਈਆ ਹਨ। ਕ੍ਰੋਮ ਦੇ ਰਾਹੀ ਹੈਂਕਰ ਤੁਹਾਡੇ ਸਿਸਟਮ 'ਚ ਕੋਡ ਪਾ ਸਕਦੇ ਹਨ ਅਤੇ ਸਿਸਟਮ ਨੂੰ ਹੈਂਕ ਕਰਕੇ ਤੁਹਾਡੀ ਪਰਸਨਲ ਜਾਣਕਾਰੀ ਦੇ ਨਾਲ-ਨਾਲ ਡਾਟਾ ਵੀ ਚੋਰੀ ਕਰ ਸਕਦੇ ਹਨ।
ਆਪਣੇ ਸਿਸਟਮ ਨੂੰ ਇਸ ਤਰ੍ਹਾਂ ਕਰੋ ਸੁਰੱਖਿਅਤ: CERT-In ਨੇ ਲੋਕਾਂ ਨੂੰ ਆਪਣੇ ਡਾਟਾ ਅਤੇ ਸਿਸਟਮ ਨੂੰ ਸੁਰੱਖਿਅਤ ਰੱਖਣ ਲਈ ਗੂਗਲ ਕ੍ਰੋਮ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। CERT-In ਨੇ ਦੱਸਿਆ ਕਿ ਜਦੋ ਵੀ ਤੁਸੀਂ ਗੂਗਲ ਕ੍ਰੋਮ ਨੂੰ ਅਪਡੇਟ ਕਰੋ, ਤਾਂ ਇਸ ਲਈ ਗੂਗਲ ਕ੍ਰੋਮ ਦੇ ਰਿਲੀਜ਼ ਬਲਾਗ 'ਤੇ ਜਾ ਕੇ ਹੀ ਇਸਨੂੰ ਅਪਡੇਟ ਕਰੋ। ਅਜਿਹਾ ਕਰਨ ਨਾਲ ਤੁਹਾਡਾ ਸਿਸਟਮ ਸੁਰੱਖਿਅਤ ਰਹੇਗਾ ਅਤੇ ਤੁਸੀਂ ਸਾਈਬਰ ਹਮਲਿਆਂ ਤੋਂ ਸੁਰੱਖਿਅਤ ਰਹੋਗੇ।
- Vivo T2 Pro ਸਮਾਰਟਫੋਨ ਦੀ ਅੱਜ ਸ਼ੁਰੂ ਹੋਵੇਗੀ ਪਹਿਲੀ ਸੇਲ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਆਫ਼ਰਸ
- Flipkart Big Billion Days Sale: ਫਲਿੱਪਕਾਰਟ ਸੇਲ ਦੌਰਾਨ ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗਾ ਭਾਰੀ ਡਿਸਕਾਊਂਟ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ
- CPI Chandrayaan 3 Launch Pad: ਪ੍ਰਧਾਨ ਮੰਤਰੀ ਤੋਂ ਚੰਦਰਯਾਨ 3 ਲਾਂਚ ਪੈਡ ਬਣਾਉਣ ਵਾਲੇ ਕਰਮਚਾਰੀਆਂ ਨੂੰ ਤਨਖਾਹ ਜਾਰੀ ਕਰਵਾਉਣ ਦੀ ਮੰਗ
8 ਅਕਤੂਬਰ ਤੋਂ ਸ਼ੁਰੂ ਹੋਵੇਗੀ Flipkart Big Billion Days Sale: ਫਲਿੱਪਕਾਰਟ ਦੀ Flipkart Big Billion Days Sale ਅਗਲੇ ਮਹੀਨੇ ਦੀ 8 ਤਰੀਕ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਸੇਲ ਦੌਰਾਨ ਕਈ ਪ੍ਰੋਡਕਟ ਅਤੇ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲਣ ਵਾਲਾ ਹੈ। ਫਲਿੱਪਕਾਰਟ 'ਤੇ ਸੇਲ ਪ੍ਰਾਈਸ ਲਾਈਵ ਹੋ ਗਏ ਹਨ। ਇਸ ਸੇਲ 'ਚ ਤੁਸੀਂ ਕਈ ਚੀਜ਼ਾਂ ਨੂੰ 20 ਹਜ਼ਾਰ ਰੁਪਏ ਤੋਂ ਘਟ 'ਚ ਖਰੀਦ ਸਕਦੇ ਹੋ।