ਹੈਦਰਾਬਾਦ: ਲੋਕ ਕੋਈ ਵੀ ਚੀਜ਼ ਸਰਚ ਕਰਨ ਲਈ ਗੂਗਲ ਕ੍ਰੋਮ ਦਾ ਇਸਤੇਮਾਲ ਕਰਦੇ ਹਨ। ਜੇਕਰ ਤੁਸੀਂ ਵੀ ਗੂਗਲ ਕ੍ਰੋਮ ਦਾ ਇਸਤੇਮਾਲ ਕਰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਕੰਮ ਦੀ ਹੋ ਸਕਦੀ ਹੈ। ਕੰਪਨੀ ਐਂਡਰਾਈਡ ਨੌਗਟ 7.1 'ਤੇ ਕੈਲੰਡਰ ਅਤੇ ਕ੍ਰੋਮ ਦਾ ਸਪੋਰਟ ਬੰਦ ਕਰਨ ਵਾਲੀ ਹੈ, ਕਿਉਕਿ ਪੁਰਾਣੇ ਵਰਜ਼ਨ 'ਚ ਇਸਦਾ ਸਪੋਰਟ ਦੇਣ ਨਾਲ ਖਰਚਾ ਹੁੰਦਾ ਹੈ। ਜੇਕਰ ਤੁਸੀਂ ਐਂਡਰਾਈਡ ਨੌਗਟ 7.1 ਵਰਜ਼ਨ ਵਾਲਾ ਜਾਂ ਇਸ ਤੋਂ ਕੋਈ ਪੁਰਾਣੇ ਫੋਨ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ ਫੋਨ 'ਚ ਗੂਗਲ ਕ੍ਰੋਮ ਦਾ ਸਪੋਰਟ ਮਿਲਣਾ ਬੰਦ ਹੋ ਜਾਵੇਗਾ।
ਇਸ ਵਰਜ਼ਨ 'ਚ ਚਲੇਗਾ ਕ੍ਰੋਮ: ਮਿਲੀ ਜਾਣਕਾਰੀ ਅਨੁਸਾਰ, ਗੂਗਲ ਕ੍ਰੋਮ ਨੂੰ Android 8.0 Chrome 120 ਦੇ ਨਾਲ ਹੀ ਇਸਤੇਮਾਲ ਕੀਤਾ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਸਮੇਂ 'ਚ ਐਂਡਰਾਈਡ ਲਈ ਕ੍ਰੋਮ ਦਾ ਨਵਾਂ ਵਰਜ਼ਨ 119 ਹੈ। ਕੈਲੰਡਰ ਦੀ ਸੁਵਿਧਾ ਦਾ ਇਸਤੇਮਾਲ ਕਰਨ ਲਈ Android 8.0 ਦੇ ਨਾਲ ਵਰਜ਼ਨ 2023-46-0-581792699 ਜ਼ਰੂਰੀ ਹੋਵੇਗਾ। ਜੇਕਰ ਤੁਸੀਂ Android 7.1 ਜਾਂ ਇਸ ਤੋਂ ਪੁਰਾਣੇ ਵਰਜ਼ਨ ਦਾ ਇਸਤੇਮਾਲ ਕਰਦੇ ਹੋ, ਤਾਂ ਕ੍ਰੋਮ ਅਤੇ ਕੈਲੰਡਰ ਦਾ ਸਪੋਰਟ ਤੁਹਾਡੇ ਲਈ ਬੰਦ ਹੋ ਜਾਵੇਗਾ।
ਇਸ ਤਰ੍ਹਾਂ ਚੈਕ ਕਰੋ ਆਪਣੇ ਫੋਨ ਦਾ ਐਂਡਰਾਈਡ ਵਰਜ਼ਨ: ਫੋਨ ਦੇ ਐਂਡਰਾਈਡ ਵਰਜ਼ਨ ਦੀ ਜਾਣਕਾਰੀ ਪਾਉਣ ਲਈ ਸਭ ਤੋਂ ਪਹਿਲਾ ਫੋਨ ਦੀ ਸੈਟਿੰਗਸ 'ਚ ਜਾਓ। ਇੱਥੇ ਸਕ੍ਰੋਲ ਡਾਊਨ ਕਰਕੇ 'About Phone' 'ਤੇ ਟੈਪ ਕਰੋ। ਇੱਥੇ ਤੁਹਾਨੂੰ ਐਂਡਰਾਈਡ ਵਰਜ਼ਨ ਦੀ ਜਾਣਕਾਰੀ ਨਜ਼ਰ ਆਵੇਗੀ। ਜੇਕਰ ਤੁਹਾਡੇ ਫੋਨ ਦਾ ਵਰਜ਼ਨ Android 8.0 ਤੋਂ ਘਟ ਹੈ, ਤਾਂ ਤੁਹਾਨੂੰ ਗੂਗਲ ਕ੍ਰੋਮ ਅਤੇ ਕੈਲੰਡਰ ਦਾ ਸਪੋਰਟ ਮਿਲਣਾ ਬੰਦ ਹੋ ਜਾਵੇਗਾ।
ਗੂਗਲ ਕ੍ਰੋਮ ਅਤੇ ਕੈਲੰਡਰ ਦਾ ਸਪੋਰਟ ਬੰਦ ਕਰਨ ਪਿੱਛੇ ਕਾਰਨ: ਇਸ ਸਾਲ ਦੀ ਸ਼ੁਰੂਆਤ 'ਚ ਗੂਗਲ ਨੇ ਐਂਡਰਾਈਡ ਸਟੂਡੀਓ 'ਤੇ ਆਪਣੇ ਐਂਡਰਾਈਡ ਵਰਜ਼ਨ ਦੇ ਅੰਕੜੇ ਨੂੰ ਅਪਡੇਟ ਕੀਤਾ ਸੀ। ਇਸ ਰਾਹੀ ਪਤਾ ਲੱਗਾ ਸੀ ਕਿ ਐਂਡਰਾਈਡ ਨੌਗਟ 7.1 ਆਪਰੇਟਿੰਗ ਸਿਸਟਮ ਲਗਭਗ 3 ਫੀਸਦੀ ਐਡਰਾਈਡ ਡਿਵਾਈਸਾਂ 'ਤੇ ਚਲ ਰਿਹਾ ਸੀ। ਘਟ ਯੂਜ਼ਰਸ ਹੋਣ ਕਰਕੇ ਕੰਪਨੀ ਨੂੰ ਸਪੋਰਟ ਦੇਣ 'ਚ ਜ਼ਿਆਦਾ ਪੈਸੇ ਖਰਚ ਕਰਨੇ ਪੈਂਦੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖ ਕੇ ਹੁਣ ਕੰਪਨੀ ਇਸ OS ਵਰਜ਼ਨ ਤੋਂ ਗੂਗਲ ਕ੍ਰੋਮ ਅਤੇ ਕੈਲੰਡਰ ਦੇ ਸਪੋਰਟ ਨੂੰ ਖਤਮ ਕਰ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਪੁਰਾਣੇ ਵਰਜ਼ਨ ਨੂੰ ਅਜੇ ਤੱਕ ਇਸਤੇਮਾਲ ਕਰਦੇ ਹਨ, ਤਾਂ ਹਮਲਾਵਾਰ ਤੁਹਾਡੇ ਡਿਵਾਈਸਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ, ਕਿਉਕਿ ਪੁਰਾਣੇ ਵਰਜ਼ਨ ਵਾਲੇ ਸਮਾਰਟਫੋਨਾਂ 'ਚ ਨਵੀਂ ਤਕਨਾਲੋਜੀ ਅਤੇ ਸੁਰੱਖਿਆ ਸਪੋਰਟ ਨਹੀਂ ਹੋਵੇਗਾ।