ਹੈਦਰਾਬਾਦ: ਵਟਸਐਪ ਨੇ ਜੂਨ 'ਚ ਚੈਨਲ ਫੀਚਰ ਲਾਂਚ ਕੀਤਾ ਸੀ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਦਾ ਅਨੁਭਵ ਹੋਰ ਬਿਹਤਰ ਹੋਵੇਗਾ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ Forward Message ਫੀਚਰ ਨੂੰ ਚੈਨਲ 'ਚ ਜੋੜ ਰਿਹਾ ਹੈ। ਇਹ ਸੁਵਿਧਾ ਕ੍ਰਿਏਟਰਸ ਨੂੰ Forward ਮੈਸੇਜ 'ਚ ਇੱਕ ਚੈਨਲ ਲਿੰਕ ਸ਼ਾਮਿਲ ਕਰਕੇ ਆਪਣੇ ਦਰਸ਼ਕਾਂ ਦਾ ਵਿਸਤਾਰ ਕਰਨ ਦੇ ਯੋਗ ਬਣਾਏਗਾ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਉਪਲਬਧ ਹੈ, ਜਿਨ੍ਹਾਂ ਨੇ ਐਂਡਰਾਈਡ ਅਤੇ ਆਈਫੋਨ ਦੋਨਾਂ ਲਈ ਵਟਸਐਪ ਦੇ ਨਵੇਂ ਅਪਡੇਟ ਇੰਸਟਾਲ ਕੀਤੇ ਹਨ।
-
WhatsApp is releasing a forwarding message feature for channels!
— WABetaInfo (@WABetaInfo) August 15, 2023 " class="align-text-top noRightClick twitterSection" data="
While awaiting a wider release in new countries, WhatsApp is further enhancing channels by introducing a message forwarding feature, that makes it easier for the recipients to follow them!https://t.co/tJJYky0D2U pic.twitter.com/4bV48jsEEI
">WhatsApp is releasing a forwarding message feature for channels!
— WABetaInfo (@WABetaInfo) August 15, 2023
While awaiting a wider release in new countries, WhatsApp is further enhancing channels by introducing a message forwarding feature, that makes it easier for the recipients to follow them!https://t.co/tJJYky0D2U pic.twitter.com/4bV48jsEEIWhatsApp is releasing a forwarding message feature for channels!
— WABetaInfo (@WABetaInfo) August 15, 2023
While awaiting a wider release in new countries, WhatsApp is further enhancing channels by introducing a message forwarding feature, that makes it easier for the recipients to follow them!https://t.co/tJJYky0D2U pic.twitter.com/4bV48jsEEI
ਵਟਸਐਪ ਦਾ Forward Message ਫੀਚਰ: ਵਟਸਐਪ ਦਾ ਚੈਨਲ ਫੀਚਰ ਭਾਰਤ ਨੂੰ ਛੱਡ ਕੇ ਕੁਝ ਹੀ ਦੇਸ਼ਾ 'ਚ ਉਪਲਬਧ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਫੀਚਰ ਦੇ ਹੋਰਨਾਂ ਦੇਸ਼ਾਂ 'ਚ ਰਿਲੀਜ਼ ਹੋਣ ਤੋਂ ਪਹਿਲਾ ਚੈਨਲ ਸੈਕਸ਼ਨ 'ਚ ਸੁਧਾਰ ਕਰ ਰਹੀ ਹੈ। ਰਿਪੋਰਟ ਅਨੁਸਾਰ, ਇਹ ਫੀਚਰ ਫਿਲਹਾਲ ਸੀਮਿਤ ਗਿਣਤੀ ਵਿੱਚ ਯੂਜ਼ਰਸ ਲਈ ਉਪਲਬਧ ਹੈ।
ਵਟਸਐਪ ਦੇ Forward Message ਫੀਚਰ ਦਾ ਫਾਇਦਾ: ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਚੈਨਲ ਮੈਸੇਜ ਸ਼ੇਅਰ ਕਰ ਸਕਣਗੇ। ਇਹ ਸੁਵਿਧਾ ਚੈਨਲ ਨਿਰਮਾਤਾਵਾਂ ਨੂੰ ਨਵੇਂ ਫਾਲੋਅਰਜ਼ ਪ੍ਰਾਪਤ ਕਰਕੇ ਆਪਣੇ ਦਰਸ਼ਕਾਂ ਦਾ ਵਿਸਤਾਰ ਕਰਨ 'ਚ ਮਦਦ ਕਰੇਗਾ। ਯੂਜ਼ਰਸ Forward ਕੀਤੇ ਗਏ ਮੈਸੇਜ 'ਚ ਦਿੱਤੇ ਗਏ 'View Channel' ਵਿਕਲਪ ਨਾਲ ਚੈਨਲ 'ਚ ਜੁੜ ਸਕਣਗੇ।
ਵਟਸਐਪ ਦਾ HD Quality ਫੋਟੋ ਸ਼ੇਅਰਿੰਗ ਫੀਚਰ: ਇਸਦੇ ਨਾਲ ਹੀ ਮੇਟਾ ਨੇ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ ਵਟਸਐਪ 'ਚ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ HD ਤਸਵੀਰਾਂ ਸ਼ੇਅਰ ਕਰ ਸਕੋਗੇ। ਇਸ ਫੀਚਰ ਦੀ ਜਾਣਕਾਰੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਦਿੱਤੀ ਹੈ। ਜੇਕਰ ਹੁਣ ਦੀ ਗੱਲ ਕੀਤੀ ਜਾਵੇ, ਤਾਂ ਅਜੇ ਤੱਕ ਐਪ 'ਚ ਕੰਪਰੈੱਸ ਹੋਈ ਫੋਟੋ ਸ਼ੇਅਰ ਹੁੰਦੀ ਸੀ, ਪਰ ਹੁਣ ਤੁਸੀਂ ਤਸਵੀਰ ਭੇਜਣ ਲੱਗੇ ਇਸਦੀ Quality ਬਦਲ ਸਕੋਗੇ ਅਤੇ ਵਧੀਆਂ Quality 'ਚ ਤਸਵੀਰਾਂ ਸ਼ੇਅਰ ਕਰ ਸਕੋਗੇ।