ETV Bharat / science-and-technology

Flipkart Sale: ਐਮਾਜ਼ਾਨ ਤੋਂ ਬਾਅਦ ਹੁਣ ਫਲਿੱਪਕਾਰਟ ਨੇ ਕੀਤਾ ਆਪਣੀ ਸੇਲ ਡੇਟ ਦਾ ਐਲਾਨ, ਇਨ੍ਹਾਂ ਚੀਜ਼ਾਂ 'ਤੇ ਮਿਲੇਗਾ ਡਿਸਕਾਊਂਟ - ਐਮਾਜ਼ਾਨ Great Freedom Festival Sale

ਫਲਿੱਪਕਾਰਟ ਨੇ ਐਲਾਨ ਕੀਤਾ ਹੈ ਕਿ ਪਲੇਟਫਾਰਮ Big Saving Days Sale ਚਲਾਵੇਗਾ। ਫਲਿੱਪਕਾਰਟ ਦੀ ਇਹ ਸੇਲ 4 ਅਗਸਤ ਤੋਂ ਸ਼ੁਰੂ ਹੋ ਕੇ 9 ਅਗਲਸ ਤੱਕ ਚਲੇਗੀ।

Flipkart Sale
Flipkart Sale
author img

By

Published : Aug 2, 2023, 10:14 AM IST

ਹੈਦਰਾਬਾਦ: ਹਾਲ ਹੀ ਵਿੱਚ ਐਮਾਜ਼ਾਨ ਨੇ ਐਲਾਨ ਕੀਤਾ ਹੈ ਕਿ ਐਮਾਜ਼ਾਨ ਦੀ ਆਉਣ ਵਾਲੀ Great Freedom Featival Sale ਇਵੈਂਟ 4 ਅਗਸਤ ਤੋਂ ਸ਼ੁਰੂ ਹੋਵੇਗੀ। ਹੁਣ ਫਲਿੱਪਕਾਰਟ ਨੇ ਵੀ ਆਪਣੀ Big Saving Days Sale ਦਾ ਐਲਾਨ ਕਰ ਦਿੱਤਾ ਹੈ। ਫਲਿੱਪਕਾਰਟ ਦੀ ਇਹ ਸੇਲ 4 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ ਤੱਕ ਚਲੇਗੀ। ਸਾਈਟ ਨੇ ਇੱਕ ਟੀਜ਼ਰ ਵੀ ਜਾਰੀ ਕੀਤਾ ਹੈ, ਜਿਸ ਵਿੱਚ ਸੇਲ 'ਤੇ ਮਿਲਣ ਵਾਲੇ ਕੁਝ ਫੋਨ ਲਿਸਟ ਦਾ ਖੁਲਾਸਾ ਕੀਤਾ ਗਿਆ ਹੈ।

ਫਲਿੱਪਕਾਰਟ ਦੀ ਸੇਲ 'ਚ ਇਨ੍ਹਾਂ ਚੀਜ਼ਾਂ 'ਤੇ ਮਿਲੇਗੀ ਭਾਰੀ ਛੋਟ: ਫਲਿੱਪਕਾਰਟ Big Saving Days Sale ਦੌਰਾਨ ਭਾਰਤ ਵਿੱਚ IPhone 14 ਅਤੇ IPhone 11 ਘਟ ਕੀਮਤ 'ਤੇ ਉਪਲਬਧ ਹੋਵੇਗਾ। ਵਰਤਮਾਨ ਵਿੱਚ ਇਹ ਡਿਵਾਈਸ ਪਲੇਟਫਾਰਮ 'ਤੇ ਕ੍ਰਮਵਾਰ 68,999 ਅਤੇ 41,999 ਰੁਪਏ ਵਿੱਚ ਲਿਸਟਡ ਹੈ। ਫਲਿੱਪਕਾਰਟ ਦਾ ਦਾਅਵਾ ਹੈ ਕਿ ਕੀਮਤ ਇਸ ਤੋਂ ਕਾਫ਼ੀ ਘਟ ਹੋਵੇਗੀ। ਇਸ ਪਲੇਟਫਾਰਮ ਦੇ ਕੋਲ ਕੁਝ ਮਸ਼ਹੂਰ 5G ਫੋਨ 'ਤੇ ਭਾਰੀ ਛੋਟ ਦੇਣ ਦਾ ਰਿਕਾਰਡ ਵੀ ਹੈ। ਇਸ ਤੋਂ ਇਲਾਵਾ, ਸੇਲ ਦੌਰਾਨ IPhone 14 Plus 'ਤੇ ਵੀ ਛੋਟ ਦਿੱਤੀ ਜਾਵੇਗੀ। ਐਪਲ ਨੇ 2022 'ਚ ਮਿਨੀ ਮਾਡਲ ਦੀ ਜਗ੍ਹਾਂ 'ਤੇ ਪਲੱਸ ਵੈਰਿਏਂਟ ਲਾਂਚ ਕੀਤਾ ਸੀ। ਪਰ ਰਿਪੋਰਟਸ ਅਨੁਸਾਰ, ਕੰਪਨੀ ਨੂੰ ਨਵੇਂ ਪਲੱਸ ਵਰਜ਼ਨ ਦੀ ਵਿਕਰੀ 'ਤੇ ਉਮੀਦ ਅਨੁਸਾਰ ਜਵਾਬ ਨਹੀਂ ਮਿਲਿਆ। ਪਲੱਸ ਵੈਰਿਏਂਟ ਅਸਲ ਵਿੱਚ Standard IPhone 14 ਵਰਗਾ ਹੀ ਹੈ, ਪਰ ਇਸ ਵਿੱਚ ਕਾਫ਼ੀ ਵੱਡਾ ਡਿਸਪਲੇ ਅਤੇ ਵੱਡੀ ਬੈਟਰੀ ਹੈ। IPhone ਤੋਂ ਇਲਾਵਾ Samsung Galaxy S22 Plus ਵੀ ਘਟ ਕੀਮਤ 'ਤੇ ਉਪਲਬਧ ਹੋਵੇਗਾ। ਇਸਨੂੰ ਫਿਲਹਾਲ 59,999 ਰੁਪਏ ਵਿੱਚ ਲਿਸਟ ਕੀਤਾ ਗਿਆ ਹੈ। ਪਰ ਸੇਲ ਵਿੱਚ ਇਸਨੂੰ ਹੋਰ ਵੀ ਘਟ ਕੀਮਤ 'ਤੇ ਖਰੀਦਿਆਂ ਜਾ ਸਕੇਗਾ। ਇਸਦੇ ਨਾਲ ਹੀ Pixel 6a, Samsung Galaxy Z Flip 3 ਅਤੇ ਹੋਰ ਫੋਨਾਂ 'ਤੇ ਵੀ ਛੋਟ ਮਿਲੇਗੀ। ਫਿਲਹਾਲ ਇਸ ਅਜੇ ਹੋਰ ਵੀ ਬਹੁਤ ਚੀਜ਼ਾਂ ਬਾਰੇ ਖੁਲਾਸਾ ਹੋਣਾ ਬਾਕੀ ਹੈ। ਫਲਿੱਪਕਾਰਟ ਨੇ ਇਸ ਸੇਲ ਦੌਰਾਨ ਮਿਲਣ ਵਾਲੇ ਬੈਂਕ ਕਾਰਡ ਅਤੇ ਡਿਸਕਾਊਂਟ ਆਫ਼ਰ ਬਾਰੇ ਵੀ ਅਜੇ ਖੁਲਾਸਾ ਨਹੀਂ ਕੀਤਾ ਹੈ।

ਐਮਾਜ਼ਾਨ Great Freedom Festival Sale: ਐਮਾਜ਼ਾਨ ਨੇ Great Freedom Festival Sale ਦੀ ਤਰੀਕ ਵਿੱਚ ਬਦਲਾਅ ਕੀਤਾ ਹੈ। ਹੁਣ ਇਹ ਇਵੈਂਟ 5 ਤੋਂ 9 ਅਗਸਤ ਦੇ ਵਿਚਕਾਰ ਲਾਈਵ ਹੋਣ ਦੀ ਜਗ੍ਹਾਂ 4 ਅਗਸਤ ਤੋਂ 8 ਅਗਸਤ ਦੇ ਵਿਚਕਾਰ ਲਾਈਵ ਹੋਵੇਗਾ। ਇਸ ਵਿੱਚ ਤੁਸੀਂ Redmi ਦੇ 43 ਇੰਚ 4K ਸਮਾਰਟ ਟੀਵੀ, ਫਰਿੱਜ਼, ਵਾਸ਼ਿੰਗ ਮਸ਼ੀਨ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ ਇਲੈਕਟ੍ਰਾਨਿਕਸ, ਮੋਬਾਈਲ, ਟੀਵੀ, ਫੈਸ਼ਨ ਅਤੇ ਬਿਊਟੀ ਪ੍ਰੋਡਕਟਸ, ਘਰ ਅਤੇ ਰਸੋਈ ਸਮੇਤ ਕਈ ਪ੍ਰੋਡਕਟਸ 'ਤੇ ਆਫ਼ਰ ਮਿਲ ਰਹੇ ਹਨ। ਇਸ ਸੇਲ 'ਚ ਤੁਸੀਂ ਵੱਖ-ਵੱਖ ਬ੍ਰਾਂਡਾਂ ਦੀਆਂ ਚੀਜ਼ਾਂ ਖਰੀਦ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.