ETV Bharat / science-and-technology

iQOO 12 ਸਮਾਰਟਫੋਨ ਦੀ ਅੱਜ ਪਹਿਲੀ ਸੇਲ, ਮਿਲ ਰਹੇ ਨੇ ਸ਼ਾਨਦਾਰ ਆਫ਼ਰਸ

author img

By ETV Bharat Tech Team

Published : Dec 14, 2023, 3:41 PM IST

iQOO 12 Smartphone Sale: iQOO ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ iQOO 12 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਹੈ।

iQOO 12 Smartphone Sale
iQOO 12 Smartphone Sale

ਹੈਦਰਾਬਾਦ: iQOO ਨੇ ਹਾਲ ਹੀ ਵਿੱਚ ਭਾਰਤੀ ਗ੍ਰਾਹਕਾਂ ਲਈ iQOO 12 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਹੈ। iQOO 12 ਸਮਾਰਟਫੋਨ ਨੂੰ Qualcomm Snapdragon 8 Gen 3 ਚਿਪਸੈੱਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸੇਲ 'ਚ ਤੁਸੀਂ iQOO 12 ਸਮਾਰਟਫੋਨ ਨੂੰ ਕਈ ਸ਼ਾਨਦਾਰ ਆਫ਼ਰਸ ਦੇ ਨਾਲ ਖਰੀਦ ਸਕਦੇ ਹੋ।

iQOO 12 ਸਮਾਰਟਫੋਨ ਦੀ ਕੀਮਤ: iQOO 12 ਸਮਾਰਟਫੋਨ ਨੂੰ ਕੰਪਨੀ ਨੇ 12GB ਰੈਮ+256GB ਸਟੋਰੇਜ ਅਤੇ 16GB ਰੈਮ+512GB ਸਟੋਰੇਜ ਦੇ ਨਾਲ ਪੇਸ਼ ਕੀਤਾ ਹੈ। ਇਸ ਫੋਨ ਦੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 52,999 ਰੁਪਏ ਅਤੇ 16GB ਰੈਮ+512GB ਸਟੋਰੇਜ ਵਾਲੇ ਮਾਡਲ ਦੀ ਕੀਮਤ 57,999 ਰੁਪਏ ਰੱਖੀ ਗਈ ਹੈ।

iQOO 12 ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ: ਜੇਕਰ ਤੁਸੀਂ iQOO 12 ਸਮਾਰਟਫੋਨ ਦੀ ਖਰੀਦਦਾਰੀ HDFC ਅਤੇ ICICI ਬੈਂਕ ਕ੍ਰੇਡਿਟ ਅਤੇ ਡੇਬਿਟ ਕਾਰਡ ਤੋਂ ਕਰਦੇ ਹੋ, ਤਾਂ ਫੋਨ 'ਤੇ 3,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ iQOO 12 ਸਮਾਰਟਫੋਨ ਨੂੰ 49,999 ਰੁਪਏ 'ਚ ਖਰੀਦ ਸਕਦੇ ਹੋ। ਐਕਸਚੇਜ਼ ਆਫ਼ਰ ਰਾਹੀ ਫੋਨ ਦੀ ਖਰੀਦਦਾਰੀ ਕਰਨ 'ਤੇ ਤੁਸੀਂ 5,000 ਰੁਪਏ ਦਾ ਐਕਸਚੇਜ਼ ਬੋਨਸ ਪਾ ਸਕਦੇ ਹੋ। iQOO 12 ਸਮਾਰਟਫੋਨ ਦੀ ਖਰੀਦਦਾਰੀ ਤੁਸੀਂ ਕੰਪਨੀ ਦੀ ਵੈੱਬਸਾਈਟ ਅਤੇ ਐਮਾਜ਼ਾਨ ਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ, ਜਿਹੜੇ ਗ੍ਰਾਹਕ ਫੋਨ ਦੀ ਖਰੀਦਦਾਰੀ ਕੰਪਨੀ ਦੀ ਵੈੱਬਸਾਈਟ ਤੋਂ ਕਰਦੇ ਹਨ, ਉਹ ਲੋਕ 1,000 ਰੁਪਏ ਦੇ ਈ-ਸਟੋਰ ਬਾਊਚਰ ਦਾ ਫਾਇਦਾ ਲੈ ਸਕਦੇ ਹਨ। ਇਸਦੇ ਨਾਲ ਹੀ ਗ੍ਰਾਹਕਾਂ ਨੂੰ 6 ਮਹੀਨੇ ਦੀ ਵਾਰੰਟੀ ਵੀ ਆਫ਼ਰ ਕੀਤੀ ਜਾ ਰਹੀ ਹੈ।

Realme GT 5 Pro ਸਮਾਰਟਫੋਨ ਦੀ ਸੇਲ: ਇਸ ਤੋਂ ਇਲਾਵਾ, ਚੀਨੀ ਕੰਪਨੀ Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme GT 5 Pro ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਫਿਲਹਾਲ, ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਅੱਜ ਇਸ ਡਿਵਾਈਸ ਦੀ ਪਹਿਲੀ ਸੇਲ ਚੱਲ ਰਹੀ ਹੈ, ਜਿਸ ਦੌਰਾਨ ਇਸ ਫੋਨ ਨੂੰ ਗ੍ਰਾਹਕਾਂ ਦੀ ਵਧੀਆਂ ਪ੍ਰਤੀਕਿਰੀਆਂ ਮਿਲ ਰਹੀ ਹੈ। Realme GT 5 Pro ਸਮਾਰਟਫੋਨ ਦੀ ਸੇਲ ਅੱਜ 10 ਵਜੇ ਸ਼ੁਰੂ ਹੋਈ ਸੀ ਅਤੇ ਸਿਰਫ਼ 5 ਮਿੰਟ ਦੇ ਅੰਦਰ ਹੀ ਸਾਰੇ ਫੋਨ ਵਿਕ ਗਏ ਹਨ। Realme GT 5 Pro ਨੂੰ ਕੰਪਨੀ ਨੇ ਆਪਣੇ ਸਭ ਤੋਂ ਪਾਵਰਫੁੱਲ ਫੋਨ ਦੇ ਤੌਰ 'ਤੇ ਚੀਨ 'ਚ ਲਾਂਚ ਕੀਤਾ ਹੈ। ਅਗਲੇ ਸਾਲ ਦੀ ਸ਼ੁਰੂਆਤ 'ਚ Realme GT 5 Pro ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਵਿਸ਼ਵ ਪੱਧਰ 'ਤੇ ਲਾਂਚ ਹੋਏ ਟੀਜ਼ਰ ਤੋਂ ਲੋਕ ਉਮੀਦ ਕਰ ਰਹੇ ਹਨ ਕਿ ਇਸ ਫੋਨ ਨੂੰ ਜਨਵਰੀ ਦੇ ਅੰਤ ਜਾਂ ਫਿਰ ਫਰਵਰੀ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਚੀਨ 'ਚ ਸ਼ੁਰੂਆਤੀ ਕੀਮਤ 39,700 ਰੁਪਏ ਰੱਖੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.