ਸੈਨ ਫਰਾਂਸਿਸਕੋ: ਮੈਟਾ ਨੇ ਫੇਸਬੁੱਕ ਵਿੱਚ ਇੱਕ ਬੱਗ ਫਿਕਸ ਕੀਤਾ ਹੈ, ਜੋ ਯੂਜ਼ਰਸ ਦੁਆਰਾ ਕਿਸੇ ਪ੍ਰੋਫਾਈਲ 'ਤੇ ਜਾਣ 'ਤੇ ਆਟੋਮੈਟਿਕ ਫਰੈਂਡ ਰਿਕਵੈਸਟ ਭੇਜ ਦਿੰਦਾ ਸੀ। ਦ ਡੇਲੀ ਬੀਸਟ ਦੇ ਅਨੁਸਾਰ, ਕਈ ਫੇਸਬੁੱਕ ਯੂਜ਼ਰਸ ਦੁਆਰਾ ਸੋਸ਼ਲ ਮੀਡੀਆ 'ਤੇ ਪ੍ਰਾਈਵੇਸੀ ਦੀ ਉਲੰਘਣਾ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਤਕਨੀਕੀ ਦਿੱਗਜ ਨੇ ਗਲਤੀ ਲਈ ਮੁਆਫੀ ਮੰਗੀ ਹੈ। ਮੈਟਾ ਦੇ ਬੁਲਾਰੇ ਨੇ ਕਿਹਾ, “ਅਸੀਂ ਹਾਲ ਹੀ ਵਿੱਚ ਐਪ ਅਪਡੇਟ ਨਾਲ ਸਬੰਧਤ ਇੱਕ ਬੱਗ ਨੂੰ ਠੀਕ ਕੀਤਾ ਹੈ, ਜਿਸ ਕਾਰਨ ਫੇਸਬੁੱਕ ਫਰੈਂਡ ਰਿਕਵੈਸਟ ਗਲਤੀ ਨਾਲ ਭੇਜ ਹੋ ਜਾਂਦੀ ਸੀ। ਅਸੀਂ ਅਜਿਹਾ ਹੋਣ ਤੋਂ ਰੋਕ ਦਿੱਤਾ ਹੈ ਅਤੇ ਅਸੀਂ ਕਿਸੇ ਵੀ ਅਸੁਵਿਧਾ ਲਈ ਮੁਆਫੀ ਮੰਗਦੇ ਹਾਂ।
ਮੈਟਾ ਨੇ ਇਸ ਵਰਤਾਰੇ ਦੀ ਤੁਲਨਾ ਕ੍ਰਿਪਟੋਕੁਰੰਸੀ ਘੁਟਾਲਿਆਂ ਨਾਲ ਕੀਤੀ: ਇਕ ਯੂਜ਼ਰ ਦੇ ਅਨੁਸਾਰ, ਫੇਸਬੁੱਕ ਨੇ ਇਕ ਵਿਅਕਤੀ ਨੂੰ ਫਰੈਂਡ ਰਿਕਵੈਸਟ ਭੇਜੀ, ਜਿਸ ਨੂੰ ਉਹ ਬਲਾਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਕਈ ਫੇਸਬੁੱਕ ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਕਾਊਂਟ ਡੀਐਕਟੀਵੇਟ ਕਰ ਦਿੱਤੇ ਹਨ। ਇਸ ਦੌਰਾਨ, ਮੈਟਾ ਦਾ ਕਹਿਣਾ ਹੈ ਕਿ ਉਸਨੇ ਮਾਲਵੇਅਰ ਨਿਰਮਾਤਾਵਾਂ ਦਾ ਪਤਾ ਲਗਾਇਆ ਹੈ ਜੋ ਚੈਟਜੀਪੀਟੀ ਵਿੱਚ ਲੋਕਾਂ ਦੀ ਦਿਲਚਸਪੀ ਦਾ ਫਾਇਦਾ ਉਠਾ ਰਹੇ ਹਨ ਅਤੇ ਇਸ ਦਿਲਚਸਪੀ ਦਾ ਇਸਤੇਮਾਲ ਕਰਕੇ ਯੂਜ਼ਰਸ ਨੂੰ ਹਾਨੀਕਾਰਕ ਐਪਲੀਕੇਸ਼ਨਾਂ ਅਤੇ ਬ੍ਰਾਊਜ਼ਰ ਐਕਸਟੈਂਸ਼ਨਾਂ ਨੂੰ ਡਾਊਨਲੋਡ ਕਰਨ ਲਈ ਮਜ਼ਬੂਰ ਕਰ ਰਹੇ ਹਨ। ਮੈਟਾ ਨੇ ਇਸ ਵਰਤਾਰੇ ਦੀ ਤੁਲਨਾ ਕ੍ਰਿਪਟੋਕੁਰੰਸੀ ਘੁਟਾਲਿਆਂ ਨਾਲ ਕੀਤੀ ਹੈ, ਕਿਉਂਕਿ ਦੋਵੇਂ ਰਣਨੀਤੀਆਂ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨ ਲਈ ਲੋਕਾਂ ਦੀ ਉਤਸੁਕਤਾ ਅਤੇ ਭਰੋਸੇ ਦਾ ਫਾਇਦਾ ਉਠਾਉਂਦੇ ਹਨ।
- Honda Elevate SUV: ਹੌਂਡਾ ਕੰਪਨੀ ਨੇ ਆਪਣੀ ਨਵੀਂ SUV ਦੀ ਤਸਵੀਰ ਕੀਤੀ ਸ਼ੇਅਰ, ਇਹ ਕਾਰ ਇਸ ਦਿਨ ਹੋਵੇਗੀ ਲਾਂਚ
- WhatsApp Latest: ਸਰਕਾਰ ਦੀ ਸਖਤੀ ਤੋਂ ਬਾਅਦ WhatsApp ਨੇ ਚੁੱਕਿਆ ਇਹ ਕਦਮ
- Realme: ਇਸ ਦਿਨ ਲਾਂਚ ਹੋਵੇਗਾ Realme ਦਾ ਇਹ ਸਮਾਰਟਫ਼ੋਨ, ਮਿਲਣਗੇ ਸ਼ਾਨਦਾਰ ਫੀਚਰਸ
ਇਸ ਤੋਂ ਪਹਿਲਾ ਮੈਟਾ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਕਾਫ਼ੀ ਕੰਟੇਟ ਹਟਾ ਚੁੱਕਿਆ: ਕੁਝ ਦਿਨ ਪਹਿਲਾਂ ਮੈਟਾ ਨੇ ਕਿਹਾ ਸੀ ਕਿ ਉਸਨੇ ਮਾਰਚ ਵਿੱਚ ਭਾਰਤ ਵਿੱਚ ਫੇਸਬੁੱਕ ਦੀਆਂ 13 ਨੀਤੀਆਂ ਵਿੱਚ 38.4 ਮਿਲੀਅਨ ਅਤੇ ਇੰਸਟਾਗ੍ਰਾਮ ਦੀਆਂ 12 ਨੀਤੀਆਂ ਵਿੱਚ 4.61 ਮਿਲੀਅਨ ਤੋਂ ਵੱਧ ਕੰਟੇਟ ਨੂੰ ਹਟਾ ਦਿੱਤਾ ਹੈ। 1-31 ਮਾਰਚ ਦੇ ਵਿਚਕਾਰ ਫੇਸਬੁੱਕ ਨੂੰ ਭਾਰਤੀ ਸ਼ਿਕਾਇਤ ਪ੍ਰਣਾਲੀ ਤੋਂ 7,193 ਰਿਪੋਰਟਾਂ ਪ੍ਰਾਪਤ ਹੋਈਆਂ ਸੀ ਅਤੇ ਮੈਟਾ ਨੇ ਕਿਹਾ ਕਿ ਉਸਨੇ 1,903 ਮਾਮਲਿਆਂ ਵਿੱਚ ਯੂਜ਼ਰਸ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਟੂਲ ਪ੍ਰਦਾਨ ਕੀਤੇ ਹਨ।