ਚੰਡੀਗੜ੍ਹ: 'ਤੇਰੀਆਂ ਗੱਲਾਂ', 'ਮਿੱਤਰਾਂ ਦੀ ਆਵਾਜ਼' ਅਤੇ 'ਮਹਿਬੂਬ ਵਰਗੇ' ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਵੱਖਰਾ ਸਥਾਨ ਰੱਖਦੇ ਹਨ ਗਾਇਕ ਦੇਬੀ ਮਖਸੂਸਪੁਰੀ। ਜੋ ਇਸ ਸਮੇਂ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਜੀ ਹਾਂ...ਦਰਅਸਲ, ਹਾਲ ਹੀ ਵਿੱਚ ਗਾਇਕ ਦੇਬੀ ਮਖਸੂਸਪੁਰੀ ਨੇ ਇੱਕ ਪੋਡਕਾਸਟ ਵਿੱਚ ਸ਼ਿਰਕਤ ਕੀਤੀ, ਜਿਸ ਦੌਰਾਨ ਗਾਇਕ ਨੇ ਕਾਫੀ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ।
ਪਿਆਰ ਬਾਰੇ ਕੀ ਬੋਲੇ ਦੇਬੀ ਮਖਸੂਸਪੁਰੀ
ਇਸੇ ਦੌਰਾਨ ਜਦੋਂ ਗਾਇਕ ਦੇਬੀ ਮਖਸੂਸਪੁਰੀ ਨੂੰ ਪਿਆਰ ਦੀ ਪਰਿਭਾਸ਼ਾ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਜੁਆਬ ਕਾਫੀ ਸ਼ਾਨਦਾਰ ਅੰਦਾਜ਼ ਨਾਲ ਦਿੱਤਾ। ਗਾਇਕ ਨੇ ਕਿਹਾ, 'ਪਿਆਰ ਦਾ ਮਤਲਬ ਹੈ ਕਿ ਕਿਸੇ ਨੂੰ ਅੰਦਰੋਂ ਮਹਿਸੂਸ ਕਰਨਾ, ਉਹਦੇ ਤੋਂ ਕੁਰਬਾਨ ਹੋ ਜਾਣ ਨੂੰ ਜੀਅ ਕਰੇ, ਉਹਦੀ ਹਰ ਗੱਲ ਚੰਗੀ ਲੱਗੇ, ਪਿਆਰੇ ਦੇ ਮੂੰਹੋਂ ਨਿਕਲੀ ਹਰ ਚੀਜ਼ ਪੂਰੀ ਕਰਨ ਨੂੰ ਦਿਲ ਕਰੇ ਅਤੇ ਮਨ ਕਰੇ ਕਿ ਮੈਂ ਕਿਸੇ ਤਰ੍ਹਾਂ ਇਸ ਨੂੰ ਪੂਰਾ ਕਰ ਦੇਵਾਂ।'
ਗਾਇਕ ਨੇ ਅੱਗੇ ਕਿਹਾ, 'ਉਸ ਦਾ ਦੁੱਖ ਨਹੀਂ ਦੇਖ ਸਕਦੇ ਤੁਸੀਂ, ਉਸਨੂੰ ਕੁੱਝ ਵੀ ਹੁੰਦਾ ਹੈ ਤਾਂ ਤੁਹਾਡਾ ਤਰਾਹ ਨਿਕਲ ਜਾਂਦਾ ਹੈ ਅਤੇ ਤੁਸੀਂ ਸੋਚਦੇ ਹੋ ਕਿ ਮੈਨੂੰ ਕੁੱਝ ਹੋ ਜਾਵੇ ਪਰ ਉਸਨੂੰ ਕੁੱਝ ਵੀ ਨਾ ਹੋਵੇ।'
ਇਸ ਦੌਰਾਨ ਜੇਕਰ ਗਾਇਕ ਬਾਰੇ ਗੱਲ ਕਰੀਏ ਤਾਂ ਦੇਬੀ ਮਖਸੂਸਪੁਰੀ ਇੱਕ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਅਤੇ ਕਵੀ ਵੀ ਹਨ, ਗਾਇਕ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਮਖਸੂਸਪੁਰ ਨਾਲ ਸੰਬੰਧ ਰੱਖਦੇ ਹਨ, ਗਾਇਕ ਸੰਗੀਤ ਜਗਤ ਵਿੱਚ ਆਪਣੇ ਸੈਡ ਗੀਤਾਂ ਲਈ ਜਾਣਿਆ ਜਾਂਦਾ ਹੈ। ਦੇਬੀ ਮਖਸੂਸਪੁਰੀ ਨੇ ਹੁਣ ਤੱਕ ਪੰਜਾਬੀ ਮਨੋਰੰਜਨ ਜਗਤ ਨੂੰ ਪਿਆਰ, ਵਿਛੋੜੇ ਵਰਗੇ ਭਾਵਨਾਤਮਕ ਵਿਸ਼ਿਆਂ ਉਤੇ ਕਾਫੀ ਸਾਰੇ ਗੀਤ ਦਿੱਤੇ ਹਨ। ਗਾਇਕ ਦਾ ਸਾਦਾ ਪਹਿਰਾਵਾ ਅਤੇ ਰਹਿਣ-ਸਹਿਣ ਪ੍ਰਸ਼ੰਸਕਾਂ ਨੂੰ ਕਾਫੀ ਖਿੱਚਦਾ ਹੈ।
ਇਹ ਵੀ ਪੜ੍ਹੋ: