ਹੈਦਰਾਬਾਦ: ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਕਰੋੜਾਂ ਯੂਜ਼ਰਸ ਇਸਤੇਮਾਲ ਕਰਦੇ ਹਨ। ਹੁਣ ਇਸਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਫੇਸਬੁੱਕ ਅਤੇ ਇੰਸਟਾਗ੍ਰਾਮ ਚਲਾਉਣ ਲਈ ਯੂਰਪੀ ਯੂਜ਼ਰਸ ਨੂੰ ਹਰ ਮਹੀਨੇ ਮੇਟਾ ਨੂੰ 1,665 ਰੁਪਏ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਕੰਪਨੀ ਨੇ ਯੂਰਪੀ ਯੂਜ਼ਰਸ ਲਈ ਇੱਕ ਨਵਾਂ ਪਲੈਨ ਤਿਆਰ ਕੀਤਾ ਹੈ। ਇਸ ਪਲੈਨ ਦੇ ਤਹਿਤ ਲੋਕਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਚ ADS ਨਜ਼ਰ ਨਹੀਂ ਆਉਣਗੀਆਂ। ਇਸ ਪਲੈਨ ਨੂੰ ADS ਫ੍ਰੀ ਸਬਸਕ੍ਰਿਪਸ਼ਨ ਪਲੈਨ ਵੀ ਕਿਹਾ ਜਾ ਸਕਦਾ ਹੈ। ਜੇਕਰ ਤੁਸੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਚਲਾਉਣ ਦੌਰਾਨ ਆ ਰਹੀਆਂ ADS ਤੋਂ ਪਰੇਸ਼ਾਨ ਹੋ, ਤਾਂ ਤੁਸੀਂ ਇਸ ਪਲੈਨ ਨੂੰ ਲੈ ਸਕਦੇ ਹੋ। WSJ ਦੀ ਰਿਪੋਰਟ ਅਨੁਸਾਰ, ਕੰਪਨੀ ਨੇ ਨਵਾਂ ਪਲੈਨ ਆਈਰਲੈਂਡ, ਬ੍ਰਸੇਲਜ਼ ਵਿੱਚ ਡਿਜੀਟਲ ਮੁਕਾਬਲੇ ਦੇ ਰੈਗੂਲੇਟਰਾਂ ਦੇ ਨਾਲ-ਨਾਲ EU ਗੋਪਨੀਯਤਾ ਰੈਗੂਲੇਟਰਾਂ ਨਾਲ ਵੀ ਸਾਂਝਾ ਕੀਤਾ ਹੈ।
ਇੰਸਟਾਗ੍ਰਾਮ ਅਤੇ ਫੇਸਬੁੱਕ ਚਲਾਉਣ ਲਈ ਦੇਣੇ ਪੈਣਗੇ ਇੰਨੇ ਪੈਸੇ: WSJ ਦੀ ਰਿਪੋਰਟ ਅਨੁਸਾਰ, ਮੈਟਾ ਡੈਸਕਟਾਪ 'ਤੇ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਸਬਸਕ੍ਰਿਪਸ਼ਨ ਲਈ ਯੂਰਪੀ ਯੂਜ਼ਰਸ ਤੋਂ ਲਗਭਗ 10.46 ਡਾਲਰ ਚਾਰਜ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ADS ਫ੍ਰੀ ਸਬਸਕ੍ਰਿਪਸ਼ਨ ਪਲੈਨ: ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਦੱਸਿਆ ਕਿ ਉਹ ਆਉਣ ਵਾਲੇ ਮਹੀਨਿਆਂ 'ਚ ਯੂਰਪੀ ਯੂਜ਼ਰਸ ਲਈ ADS ਫ੍ਰੀ ਸਬਸਕ੍ਰਿਪਸ਼ਨ ਪਲੈਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਲਈ ਯੂਜ਼ਰਸ ਦੇ ਕੋਲ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ Personalized ADS ਜਾਂ ਫਿਰ ਬਿਨ੍ਹਾਂ ADS ਦੇ ਨਾਲ ਚੁਣਨ ਦਾ ਵਿਕਲਪ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਇਸ ਪਲੈਨ ਨੂੰ ਇਸ ਕਰਕੇ ਲੈ ਕੇ ਆਈ ਹੈ ਕਿਉਕਿ ਯੂਰਪ ਨੇ ਮੇਟਾ ਨੂੰ ਯੂਜ਼ਰਸ ਨੂੰ ਬਿਨ੍ਹਾਂ ਉਨ੍ਹਾਂ ਦੀ ਸਹਿਮਤੀ ਦੇ ADS ਨਾਲ ਟਾਰਗੇਟ ਨਾ ਕਰਨ ਦੀ ਸਲਾਹ ਦਿੱਤੀ ਹੈ। ਜੇਕਰ ਫਿਰ ਵੀ ਮੇਟਾ ਅਜਿਹਾ ਕਰਦਾ ਹੈ, ਤਾਂ ਯੂਰਪ ਮੇਟਾ 'ਤੇ ਵੱਡਾ ਐਕਸ਼ਨ ਲੈ ਸਕਦਾ ਹੈ। ਇਸ ਲਈ ਮੇਟਾ ਯੂਰਪ ਯੂਜ਼ਰਸ ਲਈ ਨਵਾਂ ਪਲੈਨ ਲੈ ਕੇ ਆ ਰਿਹਾ ਹੈ।