ਨਵੀਂ ਦਿੱਲੀ: CPI ਸੰਸਦ ਬਿਓਨੀ ਵਿਸਵਮ ਨੇ ਚੰਦਰਯਾਨ 3 ਲਾਂਚ ਪੈਡ ਦੇ ਨਿਰਮਾਤਾ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਦੇ 3,000 ਕਰਮਚਾਰੀਆਂ ਨੂੰ ਪਿਛਲੇ 20 ਮਹੀਨਿਆਂ ਤੋਂ ਤਨਖਾਹ ਨਹੀਂ ਮਿਲਣ ਦੇ ਕਥਿਤ ਆਰੋਪਾਂ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੰਦੀ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਬਿਓਨੀ ਵਿਸਵਮ ਨੇ ਆਪਣੇ ਪੱਤਰ 'ਚ ਕਿਹਾ," ਮੈਂ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਦੇ 3,000 ਤੋਂ ਜ਼ਿਆਦਾ ਕਰਮਚਾਰੀਆਂ ਦੇ ਸੰਕਟ ਬਾਰੇ ਆਪਣੀ ਚਿੰਤਾ ਪ੍ਰਗਟ ਕਰਨ ਲਈ ਲਿਖ ਰਿਹਾ ਹਾਂ, ਜਿਨ੍ਹਾਂ ਨੂੰ ਪਿਛਲੇ 20 ਮਹੀਨੇ ਤੋਂ ਆਪਣੀ ਤਨਖਾਹ ਨਹੀਂ ਮਿਲੀ ਹੈ।"
ਬਿਓਨੀ ਵਿਸਵਮ ਨੇ ਕਿਹਾ," ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਭਾਰਤ ਦੀ ਸਭ ਤੋਂ ਪੁਰਾਣੀ ਜਨਤਕ ਖੇਤਰ ਦੀਆਂ ਇਕਾਈਆਂ ਵਿੱਚੋਂ ਇੱਕ ਹੈ। ਇਸਨੇ ਦੇਸ਼ ਲਈ ਸਾਲਾਂ ਦੀ ਮਹੱਤਵਪੂਰਨ ਸੇਵਾ ਦੇ ਨਾਲ ਭਾਰਤ ਦੇ ਪੁਲਾੜ ਪ੍ਰੋਗਰਾਮ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ 'ਚ ਚੰਦਰਯਾਨ-3 ਲਈ ਲਾਂਚ ਪੈਡ ਦਾ ਨਿਰਮਾਣ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੇ ਯੋਗਦਾਨ ਤੋਂ ਬਾਅਦ ਵੀ HEC ਦੇ ਕਰਮਚਾਰੀ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਕਈ ਲੋਕ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਆਟੋ ਰਿਕਸ਼ਾ, ਦਿਹਾੜੀ ਵਰਗੇ ਕੰਮ ਕਰਨ ਲਈ ਮਜ਼ਬੂਰ ਹੋਏ ਹਨ। ਹਾਲਾਂਕਿ ਜਿਨ੍ਹਾਂ ਮਜ਼ਦੂਰਾ ਨੇ ਦੇਸ਼ ਲਈ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਗਲਤੀ ਦੇ ਬਰਦਾਸ਼ਤ ਕਰਨਾ ਪੈ ਰਿਹਾ ਹੈ। ਇਨ੍ਹਾਂ ਕਰਮਚਾਰੀਆਂ ਨੇ ਭਾਰਤ ਦੇ ਪੁਲਾੜ ਪ੍ਰੋਗਰਾਮ 'ਚ ਬਹੁਤ ਮਿਹਨਤ ਕੀਤੀ ਹੈ। ਇਹ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਨੂੰ ਹੁਣ ਗਰੀਬਾਂ ਵਾਲੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ,"ਸਰਕਾਰ ਨੂੰ ਇਸ ਮੁਸ਼ਕਲ ਹਾਲਾਤਾਂ ਤੋਂ ਨਿਪਟਨ 'ਚ ਮਦਦ ਕਰਨ ਲਈ ਇੱਕ ਵਿੱਤੀ ਪੈਕੇਜ ਦਿੱਤਾ ਜਾਣਾ ਚਾਹੀਦਾ। ਇੱਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਕਰਮਚਾਰੀ ਭਾਰਤ ਦੇ ਉਦਯੋਗਿਕ ਖੇਤਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ।"