ETV Bharat / science-and-technology

WhatsApp ਯੂਜ਼ਰਸ ਲਈ ਜਲਦ ਪੇਸ਼ ਕੀਤਾ ਜਾਵੇਗਾ ਚੈਟ ਫਿਲਟਰ ਫੀਚਰ, ਜ਼ਰੂਰੀ ਚੈਟਾਂ ਨੂੰ ਲੱਭਣਾ ਹੋਵੇਗਾ ਆਸਾਨ - ਵਟਸਐਪ ਯੂਜ਼ਰਸ ਨੂੰ ਮਿਲੇਗੀ ਪਿੰਨ ਫੀਚਰ ਦੀ ਸੁਵਿਧਾ

WhatsApp Chat Filter Feature: ਵਟਸਐਪ ਯੂਜ਼ਰਸ ਨੂੰ ਜਲਦ ਹੀ ਇੱਕ ਨਵਾਂ ਅਪਡੇਟ ਮਿਲਣ ਵਾਲਾ ਹੈ। ਇਸ ਫੀਚਰ ਦਾ ਨਾਮ ਚੈਟ ਫਿਲਟਰ ਫੀਚਰ ਹੈ। ਇਸਦੀ ਮਦਦ ਨਾਲ ਤੁਸੀਂ ਕੋਈ ਵੀ ਜ਼ਰੂਰੀ ਮੈਸੇਜ ਨੂੰ ਮਿਸ ਨਹੀਂ ਕਰ ਸਕੋਗੇ।

WhatsApp Chat Filter Feature
WhatsApp Chat Filter Feature
author img

By ETV Bharat Features Team

Published : Dec 18, 2023, 10:51 AM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਚੈਟ ਫਿਲਟਰ ਫੀਚਰ ਨੂੰ ਜਲਦ ਹੀ ਰੋਲਆਊਟ ਕਰੇਗੀ। ਵਟਸਐਪ ਯੂਜ਼ਰਸ ਕੋਈ ਜ਼ਰੂਰੀ ਮੈਸੇਜ ਨੂੰ ਮਿਸ ਨਾ ਕਰ ਦੇਣ, ਇਸ ਲਈ ਕੰਪਨੀ ਚੈਟ ਫਿਲਟਰ ਲਿਆਉਣ 'ਤੇ ਕੰਮ ਕਰ ਰਹੀ ਹੈ। ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ 'ਤੇ ਵੈੱਬ ਯੂਜ਼ਰਸ ਲਈ ਚੈਟ ਫਿਲਟਰ ਰੋਲਆਊਟ ਕੀਤਾ ਜਾ ਰਿਹਾ ਹੈ।

  • WhatsApp is rolling out a new chat filter feature for the web client!

    Last week, WhatsApp released a new chat filter feature for the web client, designed to help users categorize their conversations by choosing the filter that better suits their needs. https://t.co/BZiHGacocL pic.twitter.com/GIZFZhfOKy

    — WABetaInfo (@WABetaInfo) December 18, 2023 " class="align-text-top noRightClick twitterSection" data=" ">

ਕੀ ਹੈ ਚੈਟ ਫਿਲਟਰ ਫੀਚਰ?: ਚੈਟ ਫਿਲਟਰ ਦੇ ਨਾਲ ਵਟਸਐਪ ਯੂਜ਼ਰਸ ਨੂੰ ਵਟਸਐਪ ਦੀਆ ਸਾਰੀਆ ਚੈਟਾਂ ਇਕੱਠੀਆਂ ਨਜ਼ਰ ਆਉਣ ਦੀ ਜਗ੍ਹਾਂ ਅਲੱਗ-ਅਲੱਗ ਸ਼੍ਰੈਣੀ 'ਚ ਨਜ਼ਰ ਆਉਣਗੀਆ। ਵਟਸਐਪ 'ਤੇ ਹੁਣ ਸਾਰੀਆ ਚੈਟਾਂ ਟੈਬ ਦੇ ਨਾਲ ਰੀਡ-ਅਨਰੀਡ ਹੀ ਨਹੀਂ, ਸਗੋ ਗਰੁੱਪ ਅਤੇ ਵਿਅਕਤੀਗਤ ਚੈਟਾਂ ਵੀ ਨਜ਼ਰ ਆਉਦੀਆਂ ਹਨ। ਚੈਟ ਫਿਲਟਰ ਦੇ ਨਾਲ ਯੂਜ਼ਰਸ ਵਟਸਐਪ ਚੈਟਾਂ ਨੂੰ All, Unread, Contacts ਅਤੇ Groups ਸ਼੍ਰੈਣੀ 'ਚ ਚੈਕ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੇ ਫੀਚਰ ਨੂੰ ਵੈੱਬ ਤੋਂ ਪਹਿਲਾ ਐਂਡਰਾਈਡ ਯੂਜ਼ਰਸ ਲਈ ਲਿਆਂਦੇ ਜਾਣ ਦੀ ਜਾਣਕਾਰੀ ਮਿਲੀ ਸੀ। ਹਾਲਾਂਕਿ, ਹੁਣ ਤੱਕ ਐਂਡਰਾਈਡ ਯੂਜ਼ਰਸ ਲਈ ਚੈਟ ਫਿਲਟਰ ਨੂੰ ਰੋਲਆਊਟ ਨਹੀਂ ਕੀਤਾ ਗਿਆ ਹੈ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਚੈਟ ਫਿਲਟਰ ਫੀਚਰ: ਵਟਸਐਪ ਚੈਟ ਫਿਲਟਰ ਨੂੰ ਫਿਲਹਾਲ ਵਟਸਐਪ ਦੇ ਬੀਟਾ ਵੈੱਬ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਨੂੰ ਅਜੇ ਟੈਸਟ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਇਹ ਫੀਚਰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ। ਵਟਸਐਪ ਵੈੱਬ ਦੇ ਨਾਲ ਚੈਟ ਫਿਲਟਰ ਫੀਚਰ ਨੂੰ ਚੈਕ ਕੀਤਾ ਜਾ ਸਕਦਾ ਹੈ।

ਵਟਸਐਪ ਯੂਜ਼ਰਸ ਨੂੰ ਮਿਲੇਗੀ ਪਿੰਨ ਫੀਚਰ ਦੀ ਸੁਵਿਧਾ: ਇਸ ਤੋਂ ਇਲਾਵਾ, ਹੁਣ ਕੰਪਨੀ ਯੂਜ਼ਰਸ ਲਈ ਪਿੰਨ ਫੀਚਰ ਦੀ ਸੁਵਿਧਾ ਵੀ ਪੇਸ਼ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਨੂੰ ਅਜੇ ਤੱਕ ਸਿਰਫ਼ ਵਟਸਐਪ ਚੈਟਾਂ ਨੂੰ ਹੀ ਪਿੰਨ ਕਰਨ ਦਾ ਆਪਸ਼ਨ ਮਿਲਦਾ ਸੀ, ਪਰ ਹੁਣ ਤੁਹਾਨੂੰ ਮੈਸੇਜਾਂ ਨੂੰ ਵੀ ਪਿੰਨ ਕਰਨ ਦੀ ਸੁਵਿਧਾ ਮਿਲੇਗੀ। ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਕੋਈ ਵੀ ਜ਼ਰੂਰੀ ਮੈਸੇਜ ਲੱਭਣ 'ਚ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਫੀਚਰ ਬਾਰੇ ਵਟਸਐਪ ਨੇ ਆਪਣੇ ਚੈਨਲ ਰਾਹੀ ਜਾਣਕਾਰੀ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.