ਨਵੀਂ ਦਿੱਲੀ: ਜੇ ਇਸ ਸ਼ਾਨਦਾਰ ਬਾਇਕ ਦੀ ਸਟਾਇਲ ਦੀ ਗੱਲ ਕਰੀਏ ਤਾਂ ਇਹ ਸਟਾਇਲਿੰਗ ਕੰਪਨੀ ਦੀ 1950 ਦੇ ਦਹਾਕੇ Trials ਬਾਇਕ ਤੋਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੈ। ਇਹ ਵੀ ਸੰਭਾਵਨਾਂ ਹੈ ਕਿ Enfield ਇਹ ਬਾਇਕ ਨੂੰ 350 cc ਅਤੇ 500 cc ਵਿੱਚ ਲਾਂਚ ਕਰੇਗੀ।
Bullet 350 ਵਿੱਚ 346cc ਦਾ ਇੰਜਣ ਹੈ ਜੋ 19.8hp ਦਾ ਪਾਵਰ ਅਤੇ 28Nm ਟਾਰਕ ਜਨਰੇਟ ਕਰਦਾ ਹੈ ਉੱਥੇ ਹੀ 500 ਵਿੱਚ 499cc ਦਾ ਇੰਜਣ ਹੈ ਜੋ ਕਿ 27.2 hp ਦਾ ਪਾਵਰ ਅਤੇ 41.3Nm ਟਾਰਕ ਜਨਰੇਟ ਕਰਦਾ ਹੈ। ਇਹ ਬਾਈਕ 5 ਸਪੀਡ ਗਿਅਰਬਾਕਸ ਨਾਲ ਲੈਸ ਹੈ।
ਇੰਜਣ ਤੋਂ ਇਲਾਵਾ ਨਵੀਂ ਬਾਇਕ ਵਿੱਚ ਤੇਲ ਟੈਂਕ ਅਤੇ ਸਾਇਡ ਪੈਨਲ ਪੁਰਾਣੇ ਬੁਲਟ ਦੀ ਤਰ੍ਹਾਂ ਹੀ ਹੈ ਹਾਲਾਂਕਿ ਨਵੇਂ ਬੁਲਟ ਦੇ ਫ਼ੈਂਡਰਸ ਛੋਟੇ ਹਨ ਜੋ ਇਸ ਨੂੰ ਸ਼ਾਨਦਾਰ ਲੁੱਕ ਦਿੰਦਾ ਹੈ। ਇਸ ਵਿੱਚ ਰਿਅਰ ਸੀਟ ਦੀ ਜਗ੍ਹਾ ਰੈਕ ਮਿਲੇਗਾ ਹਾਲਾਂਕਿ ਬਾਇਕ ਰੈਕ ਤੋਂ ਇਲਾਵਾ ਸੀਟ ਆਪਸ਼ਨ ਦੇ ਨਾਲ ਪੇਸ਼ ਕੀਤੀ ਜਾ ਸਕਦੀ ਹੈ। ਆਫ਼ ਰੋਡ ਥੀਮ ਵਿੱਚ ਇਸ਼ ਦਾ ਸਲੰਸਰ ਵੀ ਉਪਰ ਵੱਲ ਕੀਤਾ ਗਿਆ ਹੈ।