ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ 31 ਮਾਰਚ, 2020 ਤੋਂ ਬਾਅਦ ਵੇਚੇ ਗਏ BS-IV ਵਾਹਨ ਰਜਿਸਟਰਡ ਨਹੀਂ ਹੋਣਗੇ। ਇਸ ਤੋਂ ਪਹਿਲਾਂ ਕੋਰਟ ਨੇ ਇਸ ਦੀ ਮਿਆਦ ਨੂੰ 10 ਦਿਨ ਤੱਕ ਵਧਾ ਦਿੱਤਾ ਸੀ।
ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਕੋਵਿਡ-19 ਦੌਰਾਨ ਲੱਗੇ ਲੌਕਡਾਊਨ ਮੌਕੇ ਬੀਐਸ 4 ਵਾਹਨਾਂ ਦੀ ਵਿੱਕਰੀ ਸਬੰਧਤ ਸੁਣਵਾਈ ਕਰ ਰਿਹਾ ਸੀ। ਜਿਸ ਦੌਰਾਨ ਜਸਟਿਸ ਨੇ ਕਿਹਾ ਕਿ ਕਿਰਪਾ ਕਰ ਕੇ ਧੋਖਾਧੜੀ ਕਰ ਕੇ ਅਦਾਲਤ ਦਾ ਫ਼ਾਇਦਾ ਨਾ ਚੁੱਕਿਆ ਜਾਵੇ।
ਕੀ ਹੈ ਪੂਰਾ ਮਾਮਲਾ
ਅਦਾਲਤ ਨੇ 27 ਮਾਰਚ 2020 ਨੂੰ ਕੰਪਨੀਆਂ ਨੂੰ ਬੀਐਸ 4 ਵਾਹਨ ਵੇਚਣ ਲਈ 10 ਦਿਨਾਂ ਦੀ ਸਮਾਂ ਦਿੱਤਾ ਸੀ ਅਤੇ ਕੋਰਟ ਨੇ ਕੰਪਨੀਆਂ ਨੂੰ 105000 ਵਾਹਨ ਵੇਚਣ ਦੀ ਇਜਾਜ਼ਤ ਦਿੱਤੀ ਸੀ ਪਰ ਕੰਪਨੀਆਂ ਨੇ ਕੋਰਟ ਦੇ ਆਦੇਸ਼ ਦਾ ਫ਼ਾਇਦਾ ਚੁੱਕਦੇ ਹੋਏ 2,55,000 ਵਾਹਨ ਵੇਚ ਦਿੱਤੇ। ਜਿਸ ਤੋਂ ਬਾਅਦ ਅਦਾਲਤ ਨੇ ਆਪਣੇ 27 ਮਾਰਚ ਵਾਲੇ ਬਿਆਨ ਨੂੰ ਵਾਪਸ ਲੈ ਲਿਆ ਹੈ। ਅਦਾਲਤ ਨੇ ਕਿਹਾ ਹੈ ਕਿ 31 ਮਾਰਚ ਤੋਂ ਬਾਅਦ ਵੇਚੇ ਗਏ ਬੀਐਸ 4 ਵਾਹਨ ਰਜਿਸਟਰਡ ਨਹੀਂ ਹੋਣਗੇ।