ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਕਾਰ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਨੇ ਸੋਮਵਾਰ ਨੂੰ ਕਿਹਾ ਕਿ ਆਲਟੋ 2019-20 'ਚ 1.48 ਲੱਖ ਕਾਰਾਂ ਦੀ ਵਿਕਰੀ ਨਾਲ ਲਗਾਤਾਰ 16ਵੇਂ ਵਰ੍ਹੇ ਸਰਬੋਤਮ ਵਿੱਕਰੀ ਵਾਲਾ ਮਾਡਲ ਬਣਿਆ ਹੈ।
ਉਨ੍ਹਾਂ ਕਿਹਾ ਕਿ ਇਹ ਕਾਰ ਸਤੰਬਰ 2000 ਵਿੱਚ ਲਾਂਚ ਹੋਈ ਸੀ ਤੇ 2004 ਵਿੱਚ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ ਹੈ। ਕੰਪਨੀ ਦੇ ਡਾਇਰੈਕਟਰ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਆਲਟੋ ਦੇ ਗ੍ਰਾਹਕਾਂ ਨੇ ਕਾਰ ਵਿੱਚ ਸਮੇਂ ਸਿਰ ਕੀਤੇ ਗਏ ਅਪਗ੍ਰੇਡਾਂ ਦੀ ਪ੍ਰਸ਼ੰਸਾ ਕੀਤੀ ਹੈ ਤੇ ਉਹ ਬ੍ਰੈਂਡ ਵਿੱਚ ਤਾਜ਼ਗੀ ਲੈ ਕੇ ਆਏ ਹਨ।
ਹੋਰ ਪੜ੍ਹੋ: ਦਿੱਲੀ 'ਚ ਹੋਵੇਗਾ ਹਰ ਕਿਸੇ ਦਾ ਟੈਸਟ, ਅਮਿਤ ਸ਼ਾਹ ਨੇ ਸਰਬ ਦਲੀ ਮੀਟਿੰਗ 'ਚ ਦਿੱਤਾ ਭਰੋਸਾ
ਉਨ੍ਹਾਂ ਕਿਹਾ ਕਿ ਆਲਟੋ ਦੇ ਨਵੇਂ ਮਾਡਲ 'ਚ ਕਈ ਸੈਫ਼ਟੀ ਫੀਚਰ ਜਿਵੇ ਡਰਾਇਵਰ ਵਾਲੀ ਸਾਈਡ 'ਤੇ ਏਅਰਬੈਗ, ਐਂਟੀ ਲੌਕ ਬ੍ਰੈਕਿੰਗ ਸਿਸਟਮ ਤੇ ਇਲੈਕ੍ਰਟੋਨਿਕ ਬ੍ਰੇਕ ਫੋਰਸ, ਰਿਜ਼ਰਵ ਪਾਰਕਿੰਗ ਸੈਂਸਰ ਤੇ ਹਾਈ ਸਪੀਡ ਅਲਰਟ ਸਿਸਟਮ ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ ਇਹ ਨਵਾਂ ਮਾਡਲ ਹਾਦਸੇ ਤੋਂ ਬਚਾਅ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨਿਯਮਾਂ ਦੀ ਪਾਲਣਾ ਵੀ ਕਰਦਾ ਹੈ।