ਹੈਦਰਾਬਾਦ: ਐਲੋਨ ਮਸਕ ਨੇ ਹਾਲ ਹੀ ਵਿੱਚ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਕਦੋਂ ਤੋਂ ਤੁਹਾਡਾ ਟਵਿਟਰ ਬਲੂ ਟਿੱਕ ਹਟਾ ਦਿੱਤਾ ਜਾਵੇਗਾ। ਜੇਕਰ ਤੁਸੀਂ ਵੀ ਟਵਿੱਟਰ ਯੂਜ਼ਰ ਹੋ ਤਾਂ ਤੁਹਾਨੂੰ ਹੁਣ ਬਲੂ ਟਿੱਕ ਲਈ ਭੁਗਤਾਨ ਕਰਨਾ ਹੋਵੇਗਾ। ਸੀਈਓ ਐਲੋਨ ਮਸਕ ਨੇ ਕਿਹਾ ਹੈ ਕਿ ਭੁਗਤਾਨ ਨਾ ਕਰਨ ਵਾਲੇ ਯੂਜ਼ਰਸ ਨੂੰ ਹੁਣ ਬਲੂ ਟਿੱਕ ਦਾ ਲਾਭ ਨਹੀਂ ਮਿਲੇਗਾ।
ਅੱਜ ਤੋਂ ਹਟਾ ਦਿੱਤਾ ਜਾਵੇਗਾ ਬਲੂ ਟਿੱਕ: ਐਲੋਨ ਮਸਕ ਨੇ ਇੱਕ ਟਵੀਟ ਰਾਹੀ ਦੱਸਿਆ ਸੀ ਕਿ 20 ਅਪ੍ਰੈਲ ਤੋਂ ਟਵਿੱਟਰ ਤੋਂ ਵਿਰਾਸਤੀ ਬਲੂ ਟਿੱਕ ਮਾਰਕ ਨੂੰ ਵੈਰੀਫਾਈਡ ਅਕਾਊਟ ਤੋਂ ਹਟਾ ਦਿੱਤਾ ਜਾਵੇਗਾ। ਉਸਨੇ ਆਪਣੇ ਟਵੀਟ ਵਿੱਚ ਕਿਹਾ ਕਿ "ਪੁਰਾਣੇ ਬਲੂ ਟਿਕ 20 ਅਪ੍ਰੈਲ ਤੋਂ ਹਟਾ ਦਿੱਤੇ ਜਾਣਗੇ।" ਇਸਦੇ ਨਾਲ ਹੀ ਜੇਕਰ ਕੋਈ ਬਲੂ ਟਿਕ ਲੈਣਾ ਚਾਹੁੰਦਾ ਹੈ ਤਾਂ ਉਸਨੂੰ ਪਹਿਲਾ ਮਹੀਨਾਵਾਰ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਜਿਸ ਤੋਂ ਬਾਅਦ ਹੀ ਅਕਾਊਟ 'ਤੇ ਬਲੂ ਟਿੱਕ ਦਾ ਨਿਸ਼ਾਨ ਐਕਟੀਵੇਟ ਹੋਵੇਗਾ।
-
Final date for removing legacy Blue checks is 4/20
— Elon Musk (@elonmusk) April 11, 2023 " class="align-text-top noRightClick twitterSection" data="
">Final date for removing legacy Blue checks is 4/20
— Elon Musk (@elonmusk) April 11, 2023Final date for removing legacy Blue checks is 4/20
— Elon Musk (@elonmusk) April 11, 2023
ਟਵਿੱਟਰ ਬਲੂ ਟਿਕ ਲਈ ਕਰਨਾ ਹੋਵੇਗਾ ਇੰਨੇ ਰੁਪਇਆ ਦਾ ਭੁਗਤਾਨ: ਭਾਰਤ ਵਿੱਚ ਮੋਬਾਈਲ ਯੂਜ਼ਰਸ ਨੂੰ ਟਵਿਟਰ ਬਲੂ ਟਿੱਕ ਲਈ ਅਕਾਊਟ ਧਾਰਕ ਨੂੰ 900 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਜਦਕਿ ਵੈੱਬ ਲਈ ਯੂਜ਼ਰਸ ਨੂੰ 650 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਦੂਜੇ ਪਾਸੇ ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਬਲੂ ਟਿੱਕ ਮੋਬਾਈਲ ਲਈ ਹਰ ਮਹੀਨੇ 11 ਅਮਰੀਕੀ ਡਾਲਰ ਅਤੇ ਸਾਲਾਨਾ 114.99 ਡਾਲਰ ਦੇਣੇ ਪੈਂਦੇ ਹਨ। ਇਸ ਤੋਂ ਇਲਾਵਾ, ਵੈੱਬ ਦੀ ਕੀਮਤ 8 ਡਾਲਰ ਪ੍ਰਤੀ ਮਹੀਨਾ ਅਤੇ 84 ਡਾਲਰ ਪ੍ਰਤੀ ਸਾਲ ਹੋਵੇਗੀ।
2009 ਵਿੱਚ ਇਸ ਕਰਕੇ ਸ਼ੁਰੂ ਹੋਈ ਸੀ ਟਵਿੱਟਰ ਬਲੂ ਟਿੱਕ ਸੇਵਾ: ਟਵਿੱਟਰ 'ਤੇ ਬਲੂ ਟਿੱਕ ਦੇਣ ਦੀ ਪ੍ਰਕਿਰਿਆ 2009 'ਚ ਸ਼ੁਰੂ ਹੋਈ ਸੀ। ਹਾਲਾਂਕਿ, ਇਹ ਟਿਕ ਮਾਰਕ ਸਾਰੇ ਯੂਜ਼ਰਸ ਨੂੰ ਨਹੀਂ ਦਿੱਤਾ ਗਿਆ ਸੀ। ਇਹ ਸਿਰਫ ਉਨ੍ਹਾਂ ਯੂਜ਼ਰਸ ਲਈ ਉਪਲਬਧ ਸੀ ਜੋ ਪ੍ਰਸਿੱਧ ਸ਼ਖਸੀਅਤ ਹਨ ਜਿਵੇਂ ਕਿ ਰਾਜਨੀਤਿਕ ਨੇਤਾ, ਮਸ਼ਹੂਰ ਹਸਤੀਆਂ, ਪੱਤਰਕਾਰ ਆਦਿ। ਉਨ੍ਹਾਂ ਦੇ ਅਕਾਊਟ ਦੀ ਪੁਸ਼ਟੀ ਕਰਨ ਤੋਂ ਬਾਅਦ ਮਸ਼ਹੂਰ ਲੋਕਾਂ ਨੂੰ ਬਲੂ ਟਿੱਕ ਮੁਫਤ ਵਿੱਚ ਦਿੱਤਾ ਗਿਆ ਸੀ।
ਐਲੋਨ ਮਸਕ ਦੇ ਆਉਣ ਤੋਂ ਬਾਅਦ ਹੋ ਚੁੱਕੇ ਇਹ ਬਦਲਾਅ: ਐਲੋਨ ਮਸਕ ਦੇ ਆਉਣ ਤੋਂ ਬਾਅਦ ਕਈ ਬਦਲਾਅ ਹੋ ਚੁੱਕੇ ਹਨ। ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ 'ਚ ਐਲੋਨ ਮਸਕ ਨੇ ਟਵਿਟਰ ਨੂੰ 44 ਅਰਬ ਡਾਲਰ 'ਚ ਖਰੀਦਿਆ ਸੀ। ਉਨ੍ਹਾਂ ਦੇ ਆਉਣ ਤੋਂ ਬਾਅਦ ਟਵਿੱਟਰ 'ਚ ਕਈ ਬਦਲਾਅ ਕੀਤੇ ਜਾ ਚੁੱਕੇ ਹਨ। ਉਨ੍ਹਾਂ ਬਦਲਾਵਾਂ ਵਿੱਚੋਂ ਸਭ ਤੋਂ ਪਹਿਲਾਂ ਟਵਿੱਟਰ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਅਤੇ ਉਸ ਤੋਂ ਬਾਅਦ ਬਲੂ ਟਿੱਕ ਦਾ ਚਾਰਜ ਸ਼ੁਰੂ ਕਰਨਾ ਹੈ। ਦੱਸ ਦਈਏ ਕਿ ਬਲੂ ਟਿੱਕ 'ਤੇ ਚਾਰਜ ਪਹਿਲਾਂ ਅਮਰੀਕਾ ਅਤੇ ਹੋਰ ਦੇਸ਼ਾਂ 'ਚ ਸ਼ੁਰੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਭਾਰਤ 'ਚ ਵੀ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Nokia Tieup Lightstorm: ਭਾਰਤ ਵਿੱਚ Digital Infrastructure ਨੂੰ ਅਪਗ੍ਰੇਡ ਕਰਨ ਲਈ ਨੋਕੀਆ ਨੇ ਲਾਈਟਸਟੋਰਮ ਦੇ ਨਾਲ ਕੀਤੀ ਸਾਂਝੇਦਾਰੀ