ETV Bharat / science-and-technology

Samsung Galaxy A55 ਸਮਾਰਟਫੋਨ ਦੇ ਲਾਂਚ ਤੋਂ ਪਹਿਲਾ ਹੀ ਫੀਚਰਸ ਹੋਏ ਲੀਕ, ਕੈਮਰੇ ਨੂੰ ਲੈ ਕੇ ਵੀ ਜਾਣਕਾਰੀ ਆਈ ਸਾਹਮਣੇ - Samsung

Samsung Galaxy A55 Launch Date: ਸੈਮਸੰਗ ਆਪਣਾ ਨਵਾਂ ਸਮਾਰਟਫੋਨ Samsung Galaxy A55 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਲੈ ਕੇ ਹੁਣ ਇੱਕ ਹੋਰ ਲੀਕ ਸਾਹਮਣੇ ਆਇਆ ਹੈ। ਇਸ ਲੀਕ 'ਚ Samsung Galaxy A55 ਸਮਾਰਟਫੋਨ ਦੇ ਫੀਚਰਸ ਬਾਰੇ ਖੁਲਾਸਾ ਕੀਤਾ ਗਿਆ ਹੈ।

Samsung Galaxy A55 Launch Date
Samsung Galaxy A55 Launch Date
author img

By ETV Bharat Tech Team

Published : Dec 3, 2023, 11:50 AM IST

ਹੈਦਰਾਬਾਦ: ਸੈਮਸੰਗ ਆਪਣਾ ਨਵਾਂ ਸਮਾਰਟਫੋਨ Samsung Galaxy A55 ਨੂੰ ਜਲਦ ਹੀ ਲਾਂਚ ਕਰੇਗਾ। ਇਸ ਫੋਨ ਦੀ ਲਾਂਚ ਡੇਟ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸਮਾਰਟਫੋਨ ਨੂੰ ਕੁਝ ਦਿਨ ਪਹਿਲਾ 3C Certification ਵੈੱਬਸਾਈਟ 'ਤੇ ਦੇਖਿਆ ਗਿਆ ਸੀ। ਇਸ ਲਿਸਟਿੰਗ 'ਚ ਫੋਨ ਦੀ ਚਾਰਜਿੰਗ ਸਪੀਡ ਬਾਰੇ ਪੁਸ਼ਟੀ ਕੀਤੀ ਗਈ ਸੀ। ਇਸ ਦੌਰਾਨ ਹੁਣ ਇੱਕ ਹੋਰ ਲੀਕ ਸਾਹਮਣੇ ਆਇਆ ਹੈ। ਇਸ ਲੀਕ 'ਚ Samsung Galaxy A55 ਸਮਾਰਟਫੋਨ ਦੇ ਫੀਚਰ ਦੇ ਨਾਲ-ਨਾਲ ਇਸਦੇ 5K ਰੈਂਡਰ ਵੀ ਸ਼ੇਅਰ ਕੀਤੇ ਗਏ ਹਨ।

Samsung Galaxy A55 ਸਮਾਰਟਫੋਨ ਦੇ ਫੀਚਰਸ ਹੋਏ ਲੀਕ: Samsung Galaxy A55 ਸਮਾਰਟਫੋਨ ਦੇ ਕਈ ਫੀਚਰਸ ਲੀਕ ਹੋਏ ਹਨ। ਲੀਕ ਅਨੁਸਾਰ, Samsung Galaxy A55 ਸਮਾਰਟਫੋਨ 'ਚ 6.5 ਇੰਚ ਦੀ ਫਲੈਟ ਡਿਸਪਲੇ ਮਿਲ ਸਕਦੀ ਹੈ। ਇਸ ਡਿਸਪਲੇ 'ਚ ਤੁਹਾਨੂੰ Infinity-O ਸੈਂਟਰ ਫਰੰਟ ਕੈਮਰਾ ਦੇਖਣ ਨੂੰ ਮਿਲੇਗਾ। ਇਸ ਡਿਸਪਲੇ 'ਚ ਕੰਪਨੀ ਫੁੱਲ HD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਡਿਜ਼ਾਈਨ ਦੀ ਗੱਲ ਕਰੀਏ, ਤਾਂ ਇਹ ਫੋਨ ਫਲੈਟ ਫਰੇਮ ਵਾਲਾ ਹੋਵੇਗਾ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਤੁਹਾਨੂੰ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦੇਖਣ ਨੂੰ ਮਿਲ ਸਕਦੇ ਹਨ, ਜਿਸ 'ਚ 50MP ਦਾ ਮੇਨ ਕੈਮਰਾ, ਰਿਅਰ 'ਚ 12MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 5MP ਦਾ ਮੈਕਰੋ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ ਤੁਹਾਨੂੰ ਸਪੀਕਰ ਦੇ ਨਾਲ ਟਾਈਪ-ਸੀ ਚਾਰਜਿੰਗ ਪੋਰਟ ਵੀ ਮਿਲੇਗਾ। ਇਸ ਫੋਨ ਨੂੰ ਲੈ ਕੇ ਪਹਿਲਾ ਵੀ ਕਈ ਲੀਕਸ ਸਾਹਮਣੇ ਆ ਚੁੱਕੇ ਹਨ। ਪਿਛਲੇ ਲੀਕ ਅਨੁਸਾਰ, Samsung Galaxy A55 ਸਮਾਰਟਫੋਨ ਨੂੰ 8GB ਰੈਮ+128GB ਸਟੋਰੇਜ ਅਤੇ 8GB ਰੈਮ+256GB ਸਟੋਰੇਜ 'ਚ ਪੇਸ਼ ਕੀਤਾ ਜਾ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Exynos 1480 ਚਿਪਸੈੱਟ ਆਫ਼ਰ ਕੀਤੀ ਜਾ ਸਕਦੀ ਹੈ। ਇਹ ਚਿਪਸੈੱਟ AMD GPU ਦੇ ਨਾਲ ਆ ਸਕਦੀ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.