ਹੈਦਰਾਬਾਦ: AI ਇਸ ਸਾਲ ਚਰਚਾ ਵਿੱਚ ਹੈ। ਕਈ ਕੰਪਨੀਆਂ ChatGpt ਤੋਂ ਬਾਅਦ ਆਪਣੇ ਖੁਦ ਦੇ AI ਟੂਲ ਨੂੰ ਲਾਂਚ ਕਰ ਚੁੱਕੀਆ ਹਨ। ਇਸ ਵਿੱਚ ਸਭ ਤੋਂ ਮਸ਼ਹੂਰ ਗੂਗਲ ਦਾ Bard ਹੈ। ਜਦੋਂ ਤੋਂ ChatGpt ਘਟ ਸਮੇ 'ਚ ਮਸ਼ਹੂਰ ਹੋ ਗਿਆ ਹੈ ਉਦੋਂ ਤੋਂ ਸਾਰੀਆਂ ਤਕਨੀਕੀ ਕੰਪਨੀਆਂ ਅਜਿਹੇ ਹੀ Large Language Model 'ਤੇ ਕੰਮ ਕਰਨਾ ਚਾਹੁੰਦੀਆਂ ਹਨ। ਕੁਝ ਸਮੇਂ ਪਹਿਲਾ ਇਹ ਖਬਰ ਸਾਹਮਣੇ ਆਈ ਸੀ ਕਿ ਸੈਮਸੰਗ ਖੁਦ ਦੇ ChatBot 'ਤੇ ਕੰਮ ਕਰ ਸਕਦਾ ਹੈ ਤਾਂਕਿ ਕਰਮਚਾਰੀ ChatGpt ਦੀ ਮਦਦ ਨਾ ਲੈਣ। ਇਸ ਦੌਰਾਨ ਹੁਣ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਐਪਲ ChatGpt ਨੂੰ ਟੱਕਰ ਦੇਣ ਲਈ ਇੱਕ Large Language Model 'ਤੇ ਕੰਮ ਕਰ ਰਿਹਾ ਹੈ। ਜਿਸਦਾ ਨਾਮ AppleGPT ਹੋ ਸਕਦਾ ਹੈ।
ChatGpt ਵਾਂਗ ਕੰਮ ਕਰੇਗਾ AppleGPT: ਬਲੂਮਬਰਗ ਦੀ ਰਿਪੋਰਟ ਅਨੁਸਾਰ, ਐਪਲ ਨੇ ਖੁਦ ਦਾ ਫ੍ਰੇਮਵਰਕ Ajax ਨਾਮ ਨਾਲ ਵਿਕਾਸ ਕੀਤਾ ਹੈ ਤਾਂਕਿ ਉਹ ChatBot ਦੀ ਟੈਸਟਿੰਗ ਕਰ ਸਕਣ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੰਪਨੀ ਇਸਨੂੰ ਕਦੋ ਰੋਲਆਊਟ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਸਨੂੰ ਅਗਲੇ ਸਾਲ ਤੱਕ ਸਾਰਿਆਂ ਲਈ ਰੋਲਆਊਟ ਕੀਤਾ ਜਾ ਸਕਦਾ ਹੈ ਅਤੇ AppleGPT ਲੋਕਾਂ ਨੂੰ ChatGpt ਦੀ ਤਰ੍ਹਾਂ ਹੀ ਸਵਾਲਾਂ ਦੇ ਜਵਾਬ ਦੇਵੇਗਾ। ਐਪਲ ਇਸ ChatBot 'ਤੇ ਕੰਮ ਕਰ ਰਿਹਾ ਹੈ। ਪਿਛਲੇ ਮਹੀਨੇ ਹੋਏ ਇਵੈਂਟ ਵਿੱਚ ਵੀ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਸੀ। ਹਾਲਾਂਕਿ ਕੰਪਨੀ ਨੇ ਐਪਲ ਫੋਟੋ, ਆਨ ਡਿਵਾਈਸ ਟੈਕਸਟਿੰਗ ਅਤੇ ਹਾਲ ਹੀ ਵਿੱਚ ਲਾਂਚ ਕੀਤੇ ਗਏ Mixed-Reality ਹੈਡਸੈੱਟ ਵਿਜ਼ਨ ਪ੍ਰੋ ਵਰਗੇ ਕੁਝ ਪ੍ਰੋਡਕਟਸ ਵਿੱਚ AI ਦਾ ਇਸਤੇਮਾਲ ਕੀਤਾ ਹੈ। ਜਿਸ ਤੋਂ ਸੰਕੇਤ ਮਿਲਦੇ ਹਨ ਕਿ ਕੰਪਨੀ AI ਤੇ ਕੰਮ ਕਰ ਰਹੀ ਹੈ।
ਐਪਲ ਸਤੰਬਰ 'ਚ ਲਾਂਚ ਕਰ ਸਕਦਾ ਹੈ IPhone 15: ਐਪਲ ਸਤੰਬਰ 'ਚ IPhone 15 ਸੀਰੀਜ ਲਾਂਚ ਕਰ ਸਕਦਾ ਹੈ। ਇਸ ਸੀਰੀਜ ਦਾ ਸਾਰੇ ਇੰਤਜ਼ਾਰ ਕਰ ਰਹੇ ਹਨ ਕਿਉਕਿ ਇਹ ਸੀਰੀਜ ਕਈ ਸਾਰੇ ਬਦਲਾਅ ਦੇ ਨਾਲ ਆ ਰਹੀ ਹੈ। ਇਸ ਵਾਰ IPhone 15 ਸੀਰੀਜ 'ਚ ਸਾਰੇ ਮਾਡਲਸ 'ਤੇ Dynamic Island ਫੀਚਰ ਮਿਲੇਗਾ। ਇਸਦੇ ਨਾਲ ਹੀ ਬੇਸ ਮਾਡਲ 'ਚ 48MP ਦਾ ਪ੍ਰਾਈਮਰੀ ਕੈਮਰਾ ਕੰਪਨੀ ਦੇ ਸਕਦੀ ਹੈ। ਟਿਪਸਟਰ ਅਭਿਸ਼ੇਕ ਯਾਦਵ ਮੁਤਾਬਕ, ਕੰਪਨੀ IPhone 15 ਪ੍ਰੋ ਮੈਕਸ ਵਿੱਚ 6X ਆਪਟੀਕਲ ਜ਼ੂਮ ਪੈਰੀਸਕੋਪ ਲੈਂਸ ਦੇ ਸਕਦੀ ਹੈ।