ਹੈਦਰਾਬਾਦ: ਐਪਲ ਆਪਣੇ ਏਅਰਪੌਡ 'ਚ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਇਨ੍ਹਾਂ ਏਅਰਪੌਡ 'ਚ ਡਿਜ਼ਾਈਨ, ਆਡੀਓ ਅਤੇ ਕੀਮਤ ਨੂੰ ਅਪਡੇਟ ਕਰੇਗੀ। ਇਹ ਜਾਣਕਾਰੀ ਬਲੂਮਬਰਗ ਦੀ ਰਿਪੋਰਟ 'ਚ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਐਪਲ ਦੇ ਨਵੇਂ ਏਅਰਪੌਡ ਨੂੰ ਸਾਲ 2024 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਇਨ੍ਹਾਂ ਏਅਰਪੌਡ ਦੇ ਡਿਜ਼ਾਈਨ, ਆਡੀਓ ਅਤੇ ਕੀਮਤ 'ਚ ਬਦਲਾਅ ਕਰ ਰਹੀ ਹੈ।
ਐਪਲ ਦੇ ਨਵੇਂ ਏਅਰਪੌਡ 'ਚ ਹੋਵੇਗਾ ਇਹ ਬਦਲਾਅ: ਐਪਲ ਦੇ ਨਵੇਂ ਏਅਰਪੌਡ ਆਉਣ ਤੋਂ ਬਾਅਦ ਕੰਪਨੀ ਆਉਣ ਵਾਲੇ ਸਮੇਂ 'ਚ ਦੂਜੀ ਅਤੇ ਤੀਜੀ ਪੀੜ੍ਹੀ ਦੇ ਏਅਰਪੌਡ ਨੂੰ ਬੰਦ ਕਰ ਦੇਵੇਗੀ ਅਤੇ ਚੌਥੀ ਪੀੜੀ ਦੇ ਏਅਰਪੌਡ ਲਾਂਚ ਕੀਤੇ ਜਾਣਗੇ। ਇਨ੍ਹਾਂ ਏਅਰਪੌਡ ਦੀ ਕੀਮਤ ਮੌਜ਼ੂਦਾਂ ਮਾਡਲਾਂ ਦੇ ਨਾਲੋ ਵਧ ਹੋ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ, ਏਅਰਪੌਡ ਅਤੇ ਏਅਰਪੌਡ ਮੈਕਸ ਅਗਲੇ ਸਾਲ ਤੱਕ USB-C ਪੋਰਟ 'ਤੇ ਸਵਿੱਚ ਕਰ ਸਕਦੇ ਹਨ। ਏਅਰਪੌਡ ਅਤੇ ਏਅਰਪੌਡ ਮੈਕਸ 'ਚ ਪੂਰੀ ਤਰ੍ਹਾਂ ਬਦਲਾਅ ਕੀਤਾ ਜਾਵੇਗਾ। ਇਸਦੇ ਨਾਲ ਹੀ ਇਨ੍ਹਾਂ ਏਅਰਪੌਡ ਨੂੰ ਨਵੇਂ ਰੰਗਾਂ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਏਅਰਪੌਡ ਦੇ ਡਿਜ਼ਾਈਨ ਅਤੇ ਚਿਪ 'ਚ ਵੀ ਨਵੇਂ ਬਦਲਾਅ ਕੀਤੇ ਜਾਣ ਦੀ ਉਮੀਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 2025 'ਚ ਏਅਰਪੌਡ ਪ੍ਰੋ ਨੂੰ ਵੀ ਨਵੇਂ ਡਿਜ਼ਾਈਨ ਅਤੇ ਤੇਜ਼ ਚਿਪ ਨਾਲ ਅਪਡੇਟ ਕੀਤਾ ਜਾਵੇਗਾ। ਇਸਦੇ ਨਾਲ ਹੀ ਕੁਝ ਹੋਰ ਨਵੇਂ ਫੀਚਰਸ ਵੀ ਦਿੱਤੇ ਜਾ ਸਕਦੇ ਹਨ।
ਐਪਲ ਦਾ ਇਸ ਦਿਨ ਹੋਵੇਗਾ ਇਵੈਂਟ: ਐਪਲ ਨੇ ਆਪਣੇ ਅਕਤੂਬਰ ਇਵੈਂਟ ਦਾ ਐਲਾਨ ਕਰ ਦਿੱਤਾ ਹੈ। ਇਸ ਸਪੈਸ਼ਲ ਇਵੈਂਟ ਦੀ ਤਰੀਕ 30 ਅਕਤੂਬਰ ਸ਼ਾਮ 5 ਵਜੇ ਹੋਵੇਗੀ। ਹਾਲਾਂਕਿ ਕੰਪਨੀ ਦਾ ਮੇਗਾ ਇਵੈਂਟ ਭਾਰਤੀ ਸਮੇਂ ਅਨੁਸਾਰ, 31 ਅਕਤੂਬਰ ਸਵੇਰੇ 5:30 ਵਜੇ ਹੋਵੇਗਾ। ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਕੰਪਨੀ ਦਾ ਇਹ ਇਵੈਂਟ ਐਪਲ ਟੀਵੀ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕੇਗਾ।
ਮੀਡੀਆ ਰਿਪੋਰਟਸ ਅਨੁਸਾਰ, ਐਪਲ ਦੇ ਆਉਣ ਵਾਲੇ ਇਵੈਂਟ 'ਚ ਯੂਜ਼ਰਸ ਲਈ MacBook Pro ਮਾਡਲਸ ਅਤੇ ਨਵੇਂ iMac ਨੂੰ ਲੈ ਕੇ ਐਲਾਨ ਕੀਤਾ ਜਾ ਸਕਦਾ ਹੈ। ਇਨ੍ਹਾਂ ਪ੍ਰੋਡਕਟਾਂ ਨੂੰ ਲਿਆਂਦੇ ਜਾਣ ਦੀ ਖਬਰ ਦੇ ਨਾਲ ਇਨ੍ਹਾਂ ਦੀ ਸ਼ਾਰਟ ਸਪਲਾਈ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਈ ਹੈ। ਐਪਲ ਦੇ ਇਸ ਇਵੈਂਟ 'ਚ ਕੰਪਨੀ ਆਪਣੇ ਨਵੇਂ ਪ੍ਰੋਸੈਸਰ M3 ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ। ਦਰਅਸਲ, ਪਿਛਲੀ ਰਿਪੋਰਟ 'ਚ ਦੱਸਿਆਂ ਗਿਆ ਸੀ ਕਿ ਕੰਪਨੀ ਇਸ ਵਾਰ iMac ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਲਈ 24 ਇੰਚ iMac ਦੋ ਸਾਲ ਪਹਿਲਾ ਲਿਆਂਦਾ ਗਿਆ ਸੀ। ਇਹ ਡਿਵਾਈਸ M1 ਚਿਪ ਦੇ ਨਾਲ ਲਿਆਂਦੀ ਗਈ ਸੀ।