ਹੈਦਰਾਬਾਦ: ਐਪਲ ਨੇ ਆਪਣੇ ਅਕਤੂਬਰ ਇਵੈਂਟ ਦਾ ਐਲਾਨ ਕਰ ਦਿੱਤਾ ਹੈ। ਇਸ ਸਪੈਸ਼ਲ ਇਵੈਂਟ ਦੀ ਤਰੀਕ 30 ਅਕਤੂਬਰ ਸ਼ਾਮ 5 ਵਜੇ ਹੋਵੇਗੀ। ਹਾਲਾਂਕਿ ਕੰਪਨੀ ਦਾ ਮੇਗਾ ਇਵੈਂਟ ਭਾਰਤੀ ਸਮੇਂ ਅਨੁਸਾਰ, 31 ਅਕਤੂਬਰ 5:30 ਵਜੇ ਹੋਵੇਗਾ। ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਕੰਪਨੀ ਦਾ ਇਹ ਇਵੈਂਟ ਐਪਲ ਟੀਵੀ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕੇਗਾ।
-
Recreating the Apple Event invite in @figma, scary fast. 👻 pic.twitter.com/hkhwMVIhJb
— Fons Mans (@FonsMans) October 24, 2023 " class="align-text-top noRightClick twitterSection" data="
">Recreating the Apple Event invite in @figma, scary fast. 👻 pic.twitter.com/hkhwMVIhJb
— Fons Mans (@FonsMans) October 24, 2023Recreating the Apple Event invite in @figma, scary fast. 👻 pic.twitter.com/hkhwMVIhJb
— Fons Mans (@FonsMans) October 24, 2023
ਐਪਲ ਭੇਜ ਰਿਹਾ ਮੀਡੀਆ ਨੂੰ ਸੱਦਾ: ਐਪਲ ਨੇ ਆਪਣੇ ਆਉਣ ਵਾਲੇ ਇਵੈਂਟ ਲਈ ਮੀਡੀਆ ਨੂੰ ਸੱਦਾ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ 'Scary Fast' ਟੈਗਲਾਈਨ ਦੇ ਨਾਲ ਮੀਡੀਆ ਨੂੰ ਸੱਦਾ ਭੇਜਿਆ ਹੈ। ਐਪਲ ਦਾ ਇਹ ਇਵੈਂਟ ਘਰ ਬੈਠੇ Youtube 'ਤੇ ਦੇਖਿਆ ਜਾ ਸਕੇਗਾ। ਹਾਲਾਂਕਿ ਕੰਪਨੀ ਵੱਲੋ Youtube 'ਤੇ ਇਵੈਂਟ ਦੇਖਣ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਐਪਲ ਦੇ Scary Fast ਇਵੈਂਟ 'ਚ ਇਹ ਪ੍ਰੋਡਕਟਸ ਕੀਤੇ ਜਾਣਗੇ ਪੇਸ਼: ਮੀਡੀਆ ਰਿਪੋਰਟਸ ਅਨੁਸਾਰ, ਐਪਲ ਦੇ ਆਉਣ ਵਾਲੇ ਇਵੈਂਟ 'ਚ ਯੂਜ਼ਰਸ ਲਈ MacBook Pro ਮਾਡਲਸ ਅਤੇ ਨਵੇਂ iMac ਨੂੰ ਲੈ ਕੇ ਐਲਾਨ ਕੀਤਾ ਜਾ ਸਕਦਾ ਹੈ। ਇਨ੍ਹਾਂ ਪ੍ਰੋਡਕਟਾਂ ਨੂੰ ਲਿਆਂਦੇ ਜਾਣ ਦੀ ਖਬਰ ਦੇ ਨਾਲ ਇਨ੍ਹਾਂ ਦੀ ਸ਼ਾਰਟ ਸਪਲਾਈ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਈ ਹੈ। ਐਪਲ ਦੇ ਇਸ ਇਵੈਂਟ 'ਚ ਕੰਪਨੀ ਆਪਣੇ ਨਵੇਂ ਪ੍ਰੋਸੈਸਰ M3 ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ। ਦਰਅਸਲ, ਪਿਛਲੀ ਰਿਪੋਰਟ 'ਚ ਦੱਸਿਆਂ ਗਿਆ ਸੀ ਕਿ ਕੰਪਨੀ ਇਸ ਵਾਰ iMac ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਲਈ 24 ਇੰਚ iMac ਦੋ ਸਾਲ ਪਹਿਲਾ ਲਿਆਂਦਾ ਗਿਆ ਸੀ। ਇਹ ਡਿਵਾਈਸ M1 ਚਿਪ ਦੇ ਨਾਲ ਲਿਆਂਦੀ ਗਈ ਸੀ।