ਹੈਦਰਾਬਾਦ: ਐਮਾਜ਼ਾਨ ਇੰਡੀਆ ਨੇ ਅਜੇ ਦੇਸ਼ ਵਿੱਚ ਪ੍ਰਾਈਮ ਡੇ ਸੇਲ ਦਾ ਅਧਿਕਾਰਤ ਐਲਾਨ ਕਰਨਾ ਹੈ। ਪਰ ਆਉਣ ਵਾਲੀ ਸੇਲ ਨੇ ਪਹਿਲਾਂ ਹੀ ਸੁਰਖੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਭਾਰਤ ਵਿੱਚ ਐਮਾਜ਼ਾਨ ਪ੍ਰਾਈਮ ਡੇ ਸੇਲ ਦੀਆਂ ਤਰੀਕਾਂ ਲੀਕ ਹੋ ਗਈਆਂ ਹਨ। MySmartPrice ਦੀ ਇੱਕ ਰਿਪੋਰਟ ਦੇ ਮੁਤਾਬਕ, ਸੇਲ 15 ਜੁਲਾਈ ਤੋਂ ਬਾਅਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ Amazon Prime Day ਸੇਲ 15 ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ। ਰਿਪੋਰਟ ਦੇ ਮੁਤਾਬਕ, ਇਹ ਦੋ ਦਿਨਾਂ ਦੀ ਸੇਲ ਹੋਵੇਗੀ ਅਤੇ 16 ਜੁਲਾਈ 2023 ਨੂੰ ਖਤਮ ਹੋ ਸਕਦੀ ਹੈ। ਇਸਦੇ ਨਾਲ ਹੀ ਜੇਕਰ ਤੁਸੀਂ ਗੂਗਲ 'ਤੇ ਐਮਾਜ਼ਾਨ ਪ੍ਰਾਈਮ ਡੇ ਨੂੰ ਸਰਚ ਕਰਦੇ ਹੋ, ਤਾਂ ਨਤੀਜਾ ਤਾਰੀਖਾਂ ਦਾ ਖੁਲਾਸਾ ਕੀਤੇ ਬਿਨਾਂ ਇੱਕ ਐਮਾਜ਼ਾਨ ਵੈੱਬ ਪੇਜ ਖੋਲ੍ਹਦਾ ਹੈ। ਅਫਵਾਹ ਹੈ ਕਿ ਕੰਪਨੀ ਜਲਦ ਹੀ ਸੇਲ ਬਾਰੇ ਐਲਾਨ ਕਰ ਸਕਦੀ ਹੈ।
-
Amazon #PrimeDay 2023 Sale date leaks ahead of official announcement. https://t.co/JW5c5wqHtq
— mysmartprice (@mysmartprice) June 26, 2023 " class="align-text-top noRightClick twitterSection" data="
">Amazon #PrimeDay 2023 Sale date leaks ahead of official announcement. https://t.co/JW5c5wqHtq
— mysmartprice (@mysmartprice) June 26, 2023Amazon #PrimeDay 2023 Sale date leaks ahead of official announcement. https://t.co/JW5c5wqHtq
— mysmartprice (@mysmartprice) June 26, 2023
ਐਮਾਜ਼ਾਨ ਪ੍ਰਾਇਮ ਡੇ ਸੇਲ 'ਤੇ ਇਨ੍ਹਾਂ ਚੀਜ਼ਾਂ 'ਚ ਮਿਲ ਸਕਦੀ ਹੈ ਛੋਟ: ਐਮਾਜ਼ਾਨ ਨੇ ਪਿਛਲੇ ਸਾਲ 23 ਅਤੇ 24 ਜੁਲਾਈ ਨੂੰ ਪ੍ਰਾਈਮ ਡੇ ਸੇਲ ਦੀ ਮੇਜ਼ਬਾਨੀ ਕੀਤੀ ਸੀ। ਦੋ ਦਿਨਾਂ ਦੀ ਸੇਲ ਵਿੱਚ ਸਮਾਰਟਫੋਨ, ਲੈਪਟਾਪ, ਘਰੇਲੂ ਚੀਜ਼ਾਂ, ਕੱਪੜੇ ਅਤੇ ਹੋਰ ਉਤਪਾਦਾਂ 'ਤੇ ਸਭ ਤੋਂ ਵਧੀਆ ਸੌਦੇ ਅਤੇ ਛੋਟਾਂ ਦੀ ਪੇਸ਼ਕਸ਼ ਕੀਤਾ ਜਾ ਰਹੀ ਹੈ। ਸੇਲ 'ਚ ਪ੍ਰਾਈਮ ਮੈਂਬਰਾਂ ਲਈ ਬੈਂਕ ਆਫਰ ਵੀ ਦਿੱਤੇ ਜਾ ਰਹੇ ਹਨ। ਈ-ਟੇਲਰ ਨੇ ਗਾਹਕਾਂ ਨੂੰ ਛੋਟ ਦੇਣ ਲਈ ਪਿਛਲੇ ਸਾਲ SBI ਅਤੇ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਸੀ। ਇਸ ਸਾਲ ਵੀ ਅਜਿਹਾ ਹੀ ਹੋਣ ਦੀ ਸੰਭਾਵਨਾ ਹੈ।
- WhatsApp Business: WhatsApp Business ਨੇ ਵਿਸ਼ਵ ਪੱਧਰ 'ਤੇ 200 ਮਿਲੀਅਨ ਮਾਸਿਕ ਯੂਜ਼ਰਸ ਦੇ ਅੰਕੜੇ ਨੂੰ ਕੀਤਾ ਪਾਰ, ਜਾਣੋ ਕੀ ਹੈ ਅੱਗੇ ਦੀ ਯੋਜਨਾ
- Telegram New Feature: ਟੈਲੀਗ੍ਰਾਮ ਨੇ ਯੂਜ਼ਰਸ ਨੂੰ ਦਿੱਤਾ ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗਾ ਇਹ ਨਵਾਂ ਫੀਚਰ, ਹੁਣ ਇਸ 'ਚ ਵੀ ਕਰ ਸਕੋਗੇ ਇਹ ਕੰਮ
- WhatsApp New Interface: WhatsApp iOS ਬੀਟਾ 'ਤੇ ਐਕਸ਼ਨ ਸ਼ੀਟ ਲਈ ਲਿਆ ਰਿਹਾ ਹੈ ਨਵਾਂ ਇੰਟਰਫੇਸ, ਜਾਣੋ ਕੀ ਹੈ ਖਾਸ
ਭਾਰਤ 'ਚ Amazon ਪ੍ਰਾਈਮ ਮੈਂਬਰਸ਼ਿਪ ਦੀ ਕੀਮਤ: ਭਾਰਤ 'ਚ Amazon ਪ੍ਰਾਈਮ ਮੈਂਬਰਸ਼ਿਪ ਦੀ ਕੀਮਤ 1,499 ਰੁਪਏ ਹੈ। ਇਹ ਇੱਕ ਦਿਨ ਦੀ ਡਿਲੀਵਰੀ, ਸੇਲ ਤੱਕ ਜਲਦੀ ਪਹੁੰਚ, ਐਮਾਜ਼ਾਨ ਸੰਗੀਤ ਤੱਕ ਮੁਫਤ ਪਹੁੰਚ, ਐਮਾਜ਼ਾਨ ਪੇ ICICI ਬੈਂਕ ਕ੍ਰੈਡਿਟ ਕਾਰਡ ਦੇ ਨਾਲ 5% ਕੈਸ਼ਬੈਕ ਅਤੇ ਹੋਰ ਬਹੁਤ ਸਾਰੇ ਲਾਭਾਂ ਦੇ ਨਾਲ ਆਉਂਦੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਐਮਾਜ਼ਾਨ ਇੰਡੀਆ ਨੇ ਦੇਸ਼ ਵਿੱਚ ਪ੍ਰਾਈਮ ਲਾਈਟ ਮੈਂਬਰਸ਼ਿਪ ਦਾ ਐਲਾਨ ਵੀ ਕੀਤਾ ਸੀ। ਇਹ ਪ੍ਰਾਈਮ ਮੈਂਬਰਸ਼ਿਪ ਦਾ ਇੱਕ ਕਿਫਾਇਤੀ ਵਿਕਲਪ ਹੈ। Amazon Prime Lite ਦੀ ਕੀਮਤ ₹999 ਹੈ।