ਹੈਦਰਾਬਾਦ: ਐਮਾਜ਼ਾਨ ਦੀ ਫੈਸਟਿਵ ਸੇਲ ਲਾਈਵ ਹੋ ਗਈ ਹੈ। ਇਸ ਸੇਲ 'ਚ Samsung Galaxy M04 ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸੈਮਸੰਗ ਦੇ 8GB ਰੈਮ ਵਾਲੇ ਇਸ ਸਮਾਰਟਫੋਨ ਨੂੰ ਤੁਸੀਂ ਸਿਰਫ਼ 6,499 ਰੁਪਏ 'ਚ ਖਰੀਦ ਸਕਦੇ ਹੋ। ਕੰਪਨੀ ਦਾ ਇਹ ਫੋਨ 8GB ਤੱਕ ਦੀ ਰੈਮ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ 'ਤੇ ਕਈ ਹੋਰ ਵੀ ਸ਼ਾਨਦਾਰ ਆਫ਼ਰਸ ਦਿੱਤੇ ਗਏ ਹਨ।
Samsung Galaxy M04 ਸਮਾਰਟਫੋਨ 'ਤੇ ਮਿਲ ਰਹੇ ਸ਼ਾਨਦਾਰ ਆਫ਼ਰਸ: Samsung Galaxy M04 ਸਮਾਰਟਫੋਨ ਦੀ ਅਸਲੀ ਕੀਮਤ 11,999 ਰੁਪਏ ਹੈ। ਪਰ ਐਮਾਜ਼ਾਨ ਸੇਲ ਦੌਰਾਨ ਇਸ ਫੋਨ 'ਤੇ 46 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਫੋਨ ਦੀ ਕੀਮਤ ਘਟ ਕੇ 6,499 ਰੁਪਏ ਹੋ ਗਈ ਹੈ। ਐਕਸਚੇਜ਼ ਆਫ਼ਰ 'ਚ ਫੋਨ ਦੀ ਕੀਮਤ ਨੂੰ 6,150 ਰੁਪਏ ਤੱਕ ਹੋਰ ਘਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਫੋਨ ਦੀ EMI 315 ਰੁਪਏ ਤੋਂ ਸ਼ੁਰੂ ਹੁੰਦੀ ਹੈ।
Samsung Galaxy M04 ਸਮਾਰਟਫੋਨ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ Samsung Galaxy M04 ਸਮਾਰਟਫੋਨ 'ਚ HD+Resolution ਦੇ ਨਾਲ 6.5 ਇੰਚ ਦੀ ਡਿਸਪਲੇ ਆਫ਼ਰ ਕੀਤੀ ਜਾ ਰਹੀ ਹੈ, ਜੋ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 4GB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ LED ਫਲੈਸ਼ ਦੇ ਨਾਲ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 13 ਮੈਗਾਪਿਕਸਲ ਦੇ ਮੇਨ ਲੈਂਸ ਦੇ ਨਾਲ ਇੱਕ 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 5MP ਦਾ ਫਰੰਟ ਸੈਂਸਰ ਮਿਲਦਾ ਹੈ। Samsung Galaxy M04 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 15 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਸਮਾਰਟਫੋਨ ਗ੍ਰੀਨ ਅਤੇ ਬਲੂ ਕਲਰ ਆਪਸ਼ਨਾਂ 'ਚ ਆਉਦਾ ਹੈ।