ETV Bharat / science-and-technology

IPhone 15 ਦੇ ਲਾਂਚ ਤੋਂ ਬਾਅਦ ਕੰਪਨੀ ਨੇ ਬੰਦ ਕੀਤੇ ਇਹ 4 IPhones

IPhones Discontinued in India: ਐਪਲ ਨੇ 12 ਸਤੰਬਰ ਨੂੰ ਆਈਫੋਨ 15 ਸੀਰੀਜ਼ ਲਾਂਚ ਕਰ ਦਿੱਤੀ ਹੈ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੰਪਨੀ ਨੇ ਆਈਫੋਨ 12, 13, 14 ਪ੍ਰੋ ਅਤੇ 14 ਪ੍ਰੋ Max ਨੂੰ ਬੰਦ ਕਰ ਦਿੱਤਾ ਹੈ।

IPhones Discontinued in India
IPhones Discontinued in India
author img

By ETV Bharat Punjabi Team

Published : Sep 13, 2023, 3:28 PM IST

ਹੈਦਰਾਬਾਦ: ਐਪਲ ਨੇ 12 ਸਤੰਬਰ ਨੂੰ Wonderlust ਇਵੈਂਟ 'ਚ ਆਈਫੋਨ 15 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੰਪਨੀ ਨੇ ਕੁਝ ਪੁਰਾਣੇ ਆਈਫੋਨ ਮਾਡਲਸ ਨੂੰ ਬੰਦ ਕਰ ਦਿੱਤਾ ਹੈ। ਬੰਦ ਕੀਤੇ ਮਾਡਲਾਂ 'ਚ ਆਈਫੋਨ 12, ਆਈਫੋਨ 13, 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਸ਼ਾਮਲ ਹੈ।

ਐਪਲ ਨੇ ਇਨ੍ਹਾਂ IPhones ਨੂੰ ਕੀਤਾ ਬੰਦ: ਨਵੇਂ ਆਈਫੋਨ 15 ਸੀਰੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਪਨੀ ਨੇ ਕੁਝ ਪੁਰਾਣੇ ਮਾਡਲਸ ਨੂੰ ਬੰਦ ਕਰ ਦਿੱਤਾ ਹੈ। ਐਪਲ ਨੇ ਆਈਫੋਨ 14 ਪ੍ਰੋ ਨੂੰ ਬੰਦ ਕਰ ਦਿੱਤਾ ਹੈ। ਇਸਦੀ ਕੀਮਤ 1,29,900 ਰੁਪਏ ਸੀ। ਇਸਦੇ ਨਾਲ ਹੀ ਆਈਫੋਨ 13 ਨੂੰ ਬੰਦ ਕਰ ਦਿੱਤਾ ਗਿਆ ਹੈ। ਇਸਦੀ ਕੀਮਤ 69,900 ਰੁਪਏ ਸੀ। ਐਪਲ ਨੇ ਆਈਫੋਨ 12 ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਆਈਫੋਨ ਦੀ ਕੀਮਤ 59,900 ਰੁਪਏ ਸੀ। ਆਈਫੋਨ 15 ਸੀਰੀਜ਼ ਦੇ ਲਾਂਚ ਤੋਂ ਬਾਅਦ ਹੁਣ ਤੁਸੀਂ ਆਈਫੋਨ 12, ਆਈਫੋਨ 13, ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਨੂੰ ਨਹੀਂ ਖਰੀਦ ਸਕੋਗੇ। ਹਾਲਾਂਕਿ ਜਦੋ ਤੱਕ ਇਹ IPhones ਸਟਾਕ 'ਚ ਹਨ, ਉਦੋ ਤੱਕ ਤੁਸੀਂ ਇਨ੍ਹਾਂ ਨੂੰ ਥਰਡ ਪਾਰਟੀ ਸੇਲਰ ਰਾਹੀ ਖਰੀਦ ਸਕਦੇ ਹੋ।

IPhone 15 ਸੀਰੀਜ਼ ਹੋਈ ਲਾਂਚ: ਆਈਫੋਨ ਨੂੰ ਪਸੰਦ ਕਰਨ ਵਾਲਿਆਂ ਲਈ ਮੰਗਲਵਾਰ ਦਾ ਦਿਨ ਖਾਸ ਰਿਹਾ, ਕਿਉਕਿ ਇਸ ਦਿਨ ਐਪਲ ਨੇ ਆਪਣੇ ਪ੍ਰੋਗਰਾਮ Wonderlust ਨੂੰ ਹੋਸਟ ਕੀਤਾ। ਤਕਨੀਕੀ ਦਿੱਗਜ ਨੇ ਅਧਿਕਾਰਿਤ ਤੌਰ 'ਤੇ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਨੂੰ ਲਾਂਚ ਕਰ ਦਿੱਤਾ ਹੈ। ਐਪਲ ਨੇ ਦਾਅਵਾ ਕੀਤਾ ਹੈ ਕਿ ਇਸ 'ਚ ਸਭ ਤੋਂ ਪ੍ਰੀਮੀਅਮ ਕੰਟੈਟ ਦਾ ਇਸਤੇਮਾਲ ਕੀਤਾ ਗਿਆ ਹੈ। ਐਪਲ ਦੇ ਇਹ ਦੋਨੋ ਫੋਨ ਪ੍ਰੀ-ਆਰਡਰ ਲਈ 15 ਸਤੰਬਰ ਨੂੰ ਸ਼ੁਰੂ ਹੋ ਜਾਣਗੇ, ਪਰ ਭਾਰਤ 'ਚ ਆਈਫੋਨ 15 ਪ੍ਰੋ ਅਤੇ 15 ਪ੍ਰੋ Max 22 ਸਤੰਬਰ ਤੋਂ ਉਪਲਬਧ ਹੋਣਗੇ। ਆਈਫੋਨ 15 ਪ੍ਰੋ 'ਚ 6.1 ਇੰਚ ਦੀ HDR ਡਿਸਪਲੇ ਮਿਲੇਗੀ ਅਤੇ ਆਈਫੋਨ 15 ਪ੍ਰੋ Max 'ਚ 6.7 ਇੰਚ ਦੀ ਡਿਸਪਲੇ ਮਿਲੇਗੀ। ਐਪਲ ਦੇ ਇਨ੍ਹਾਂ ਦੋਨਾਂ ਫੋਨਾਂ ਨੂੰ ਡਾਇਨਾਮਿਕ ਆਈਸਲੈਂਡ ਫੀਚਰ ਮਿਲੇਗਾ। ਇਸਦੇ ਨਾਲ ਹੀ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਦੀ ਬੈਟਰੀ 100 ਫੀਸਦੀ ਰੀਸਾਈਕਲ ਮੈਟੀਰੀਅਲ ਨਾਲ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਆਈਫੋਨ 15 ਪ੍ਰੋ ਅਤੇ 15 ਪ੍ਰੋ Max 'ਚ A17 ਪ੍ਰੋ ਚਿਪਸੈਟ ਵੀ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਦਾ ਨਵਾਂ A17 ਚਿੱਪਸੈਟ ਦੁਨੀਆਂ ਦਾ ਸਭ ਤੋਂ ਤੇਜ਼ ਚਿਪਸੈਟ ਹੈ। ਆਈਫੋਨ 15 ਪ੍ਰੋ ਅਤੇ 15 ਪ੍ਰੋ Max ਬਲੈਕ, ਟਾਈਟੇਨੀਅਮ, ਬਲੂ ਟਾਈਟੇਨੀਅਮ, ਵ੍ਹਾਈਟ ਟਾਈਟੇਨੀਅਮ ਅਤੇ ਕੁਦਰਤੀ ਟਾਈਟੇਨੀਅਮ ਕਲਰ ਆਪਸ਼ਨਾਂ 'ਚ ਉਪਲਬਧ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸਦੇ ਰਿਅਰ ਪੈਨਲ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 48MP ਦਾ ਮੇਨ ਪੋਰਟਰੇਟ ਕੈਮਰਾ ਮਿਲੇਗਾ, ਜੋ ਨਾਈਟ ਮੋਡ 'ਚ ਵਧੀਆਂ ਫੋਟੋ ਕਲਿੱਕ ਕਰਦਾ ਹੈ। 24MP ਦਾ ਨਵਾਂ ਫੋਟੋਨਿਕ ਕੈਮਰਾ ਮਿਲੇਗਾ। ਇਸਦੇ ਨਾਲ ਹੀ 12MP ਦਾ ਟੈਲੀਫੋਟੋ ਕੈਮਰਾ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.