ETV Bharat / science-and-technology

WhatsApp ਦੇ ਐਂਡਰਾਈਡ ਯੂਜ਼ਰਸ ਤੋਂ ਬਾਅਦ ਹੁਣ IOS ਯੂਜ਼ਰਸ ਨੂੰ ਮਿਲੇਗਾ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ - AI Powered ਚੈਟਾਂ

WhatsApp New Feature: ਵਟਸਐਪ 'ਚ ਲਗਾਤਾਰ ਨਵੇਂ ਫੀਚਰ ਪੇਸ਼ ਕੀਤੇ ਜਾਂਦੇ ਹਨ। ਇਹ ਫੀਚਰਸ ਐਂਡਰਾਈਡ ਯੂਜ਼ਰਸ ਲਈ ਪੇਸ਼ ਹੁੰਦੇ ਹਨ ਅਤੇ ਬਾਅਦ 'ਚ IOS ਯੂਜ਼ਰਸ ਲਈ ਪੇਸ਼ ਕੀਤੇ ਜਾਂਦੇ ਹਨ। ਹੁਣ ਕੰਪਨੀ IOS ਯੂਜ਼ਰਸ ਲਈ AI-Powered ਚੈਟਾਂ ਨੂੰ ਜਲਦੀ ਖੋਲ੍ਹਣ ਲਈ ਨਵਾਂ ਫੀਚਰ ਪੇਸ਼ ਕਰ ਰਹੀ ਹੈ। ਹਾਲ ਹੀ ਵਿੱਚ ਇਹ ਫੀਚਰ ਵਟਸਐਪ ਦੇ ਐਂਡਰਾਈਡ ਬੀਟਾ ਯੂਜ਼ਰਸ ਲਈ ਲਿਆਂਦਾ ਗਿਆ ਸੀ।

WhatsApp New Feature
WhatsApp New Feature
author img

By ETV Bharat Punjabi Team

Published : Nov 23, 2023, 10:44 AM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਸਿਰਫ਼ ਐਂਡਰਾਈਡ ਯੂਜ਼ਰਸ ਲਈ ਹੀ ਨਹੀਂ ਸਗੋ IOS ਯੂਜ਼ਰਸ ਲਈ ਵੀ ਕਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ IOS ਯੂਜ਼ਰਸ ਨੂੰ AI-Powered ਚੈਟਾਂ ਨੂੰ ਜਲਦੀ ਖੋਲ੍ਹਣ ਲਈ ਨਵਾਂ ਫੀਚਰ ਦੇ ਰਹੀ ਹੈ। ਦਰਅਸਲ, Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਨਵੇਂ ਫੀਚਰ ਨੂੰ ਲੈ ਕੇ ਸਕ੍ਰੀਨਸ਼ਾਰਟ ਸਾਂਝਾ ਕੀਤਾ ਗਿਆ ਹੈ। ਸਕ੍ਰੀਨਸ਼ਾਰਟ 'ਚ ਨਵਾਂ ਫੀਚਰ ਨੇਵੀਗੇਸ਼ਨ ਬਾਰ 'ਚ ਨਜ਼ਰ ਆ ਰਿਹਾ ਹੈ। ਇਸ ਬਟਨ 'ਤੇ ਟੈਪ ਕਰਨ ਦੇ ਨਾਲ ਹੀ AI-Powered ਚੈਟਾਂ ਨੂੰ ਖੋਲ੍ਹਿਆਂ ਜਾ ਸਕੇਗਾ।

  • 📝 WhatsApp beta for iOS 23.24.10.71: what's new?

    WhatsApp is rolling out a shortcut to open AI-powered chats from the Chats tab, and it’s available to some beta testers!
    Some users may also be able to get the same feature with the App Store build.https://t.co/8ni7aHYswZ pic.twitter.com/UB0t64j9gv

    — WABetaInfo (@WABetaInfo) November 23, 2023 " class="align-text-top noRightClick twitterSection" data=" ">

ਵਟਸਐਪ ਦੇ IOS ਯੂਜ਼ਰਸ ਲਈ ਲਿਆਂਦਾ ਜਾ ਰਿਹਾ ਨਵਾਂ ਫੀਚਰ: ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ AI-Powered ਚੈਟਾਂ ਨੂੰ ਚੈਟ ਲਿਸਟ 'ਚ ਲੱਭਣ ਦੀ ਲੋੜ ਨਹੀਂ ਪਵੇਗੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦੀ ਘੱਟ ਮਿਹਨਤ ਲੱਗੇਗੀ ਅਤੇ ਤੁਸੀਂ ਆਸਾਨੀ ਨਾਲ ਚੈਟਾਂ ਨੂੰ ਮੈਨੇਜ ਕਰ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ AI ਨਾਲ ਗੱਲਬਾਤ ਨੂੰ ਯੂਜ਼ਰਸ ਦੇ ਰੋਜ਼ਾਨਾ ਇਸਤੇਮਾਲ 'ਚ ਲਿਆਉਣਾ ਚਾਹੁੰਦਾ ਹੈ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਵਟਸਐਪ ਦਾ ਨਵਾਂ ਫੀਚਰ: ਹਾਲ ਹੀ ਵਿੱਚ ਐਂਡਰਾਈਡ ਯੂਜ਼ਰਸ ਲਈ ਇਹ ਫੀਚਰ ਪੇਸ਼ ਕੀਤਾ ਗਿਆ ਸੀ ਅਤੇ ਹੁਣ IOS ਯੂਜ਼ਰਸ ਵੀ ਵਟਸਐਪ ਦੇ ਨਵੇਂ ਵਰਜ਼ਨ iOS 23.24.10.71 ਦੇ ਨਾਲ ਇਸ ਫੀਚਰ ਨੂੰ ਚੈਕ ਕਰ ਸਕਦੇ ਹਨ। ਇਸ ਫੀਚਰ ਦੀ ਵਰਤੋ ਕਰਨ ਲਈ ਵਟਸਐਪ ਬੀਟਾ IOS ਯੂਜ਼ਰਸ ਟੈਸਟਫਲਾਈਟ ਐਪ ਤੋਂ ਵਟਸਐਪ ਨੂੰ ਅਪਡੇਟ ਕਰ ਸਕਦੇ ਹਨ। ਆਉਣ ਵਾਲੇ ਦਿਨਾਂ 'ਚ ਇਹ ਫੀਚਰ ਸਾਰਿਆਂ ਲਈ ਰੋਲਆਊਟ ਹੋਣ ਦੀ ਉਮੀਦ ਹੈ।

ਵਟਸਐਪ ਕਰ ਰਿਹਾ 'ਫਿਲਟਰ ਸਟੇਟਸ ਅਪਡੇਟ' ਫੀਚਰ 'ਤੇ ਕੰਮ: ਇਸਦੇ ਨਾਲ ਹੀ ਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। ਜੇਕਰ ਯੂਜ਼ਰਸ ਸਾਰੇ ਸਟੇਟਸ ਨਹੀਂ ਦੇਖਣਾ ਚਾਹੁੰਦੇ, ਤਾਂ ਉਹ ਹੋਰ ਸ਼੍ਰੈਣੀ ਨੂੰ ਚੁਣ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਨਜ਼ਰ ਆਉਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.