ਹੈਦਰਾਬਾਦ: iQOO ਆਪਣੇ ਗ੍ਰਾਹਕਾਂ ਲਈ iQOO Neo 9 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹਾਲ ਹੀ ਵਿੱਚ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਪੁਸ਼ਟੀ ਹੋਈ ਹੈ। ਇਸ ਸਮਾਰਟਫੋਨ ਨੂੰ 22 ਫਰਵਰੀ ਦੇ ਦਿਨ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। iQOO Neo 9 Pro ਸਮਾਰਟਫੋਨ ਨੂੰ ਅਜੇ ਲਾਲ-ਵਾਈਟ ਦੁਹਰੇ ਟੋਨ ਫਿਨੀਸ਼ ਕਲਰ ਵਿੱਚ ਹੀ ਦਿਖਾਇਆ ਗਿਆ ਸੀ, ਹੁਣ ਕੰਪਨੀ ਨੇ ਫੋਨ ਦਾ ਦੂਜਾ ਕਲਰ ਵੀ ਦਿਖਾ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO Neo 9 ਸੀਰੀਜ਼ ਨੂੰ ਚੀਨ 'ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ।
-
Draped in the midnight hues of power and resilience. Unveiling #iQOONeo9Pro Conqueror Black edition, ascend to dominance in style. Launching on 22nd Feb.
— iQOO India (@IqooInd) January 17, 2024 " class="align-text-top noRightClick twitterSection" data="
Know More - https://t.co/5uyur6kSnR#iQOO #PowerToWin #StayTuned #iQOONeo9Pro pic.twitter.com/lAfNg3yt82
">Draped in the midnight hues of power and resilience. Unveiling #iQOONeo9Pro Conqueror Black edition, ascend to dominance in style. Launching on 22nd Feb.
— iQOO India (@IqooInd) January 17, 2024
Know More - https://t.co/5uyur6kSnR#iQOO #PowerToWin #StayTuned #iQOONeo9Pro pic.twitter.com/lAfNg3yt82Draped in the midnight hues of power and resilience. Unveiling #iQOONeo9Pro Conqueror Black edition, ascend to dominance in style. Launching on 22nd Feb.
— iQOO India (@IqooInd) January 17, 2024
Know More - https://t.co/5uyur6kSnR#iQOO #PowerToWin #StayTuned #iQOONeo9Pro pic.twitter.com/lAfNg3yt82
ਬਲੈਕ ਕਲਰ ਆਪਸ਼ਨ 'ਚ ਆ ਰਿਹਾ ਫੋਨ: ਕੰਪਨੀ ਨੇ iQOO Neo 9 Pro ਸਮਾਰਟਫੋਨ ਨੂੰ ਬਲੈਕ ਕਲਰ ਆਪਸ਼ਨ 'ਚ ਦਿਖਾਇਆ ਹੈ। ਇਸਦੇ ਨਾਲ ਹੀ ਪੁਸ਼ਟੀ ਹੋ ਗਈ ਹੈ ਕਿ iQOO Neo 9 Pro ਨੂੰ ਬਲੈਕ ਕਲਰ ਵਿੱਚ ਵੀ ਲਿਆਂਦਾ ਜਾ ਰਿਹਾ ਹੈ। ਕੰਪਨੀ ਨੇ ਇੱਕ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਦੇ ਨਾਲ iQOO Neo 9 Pro ਨੂੰ Conqueror Black edition ਵਿੱਚ ਲਿਆਂਦੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
iQOO Neo 9 Pro ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ iQOO Neo 9 Pro ਸਮਾਰਟਫੋਨ 'ਚ 6.78 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1.5K Resolution ਅਤੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Snapdragon 8 Gen 2 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS Sony IMX920 50MP ਕੈਮਰਾ ਮਿਲ ਸਕਦਾ ਹੈ। ਇਸ ਫੋਨ ਨੂੰ 8MP ਅਲਟ੍ਰਾ ਵਾਈਡ ਲੈਂਸ ਦੇ ਨਾਲ ਲਿਆਂਦਾ ਜਾ ਸਕਦਾ ਹੈ ਅਤੇ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। iQOO Neo 9 Pro ਸਮਾਰਟਫੋਨ ਨੂੰ 12GB ਤੱਕ LPDDR5x RAM ਅਤੇ 512GB ਤੱਕ UFS 4.0 ਸਟੋਰੇਜ ਦੇ ਨਾਲ ਲਿਆਂਦਾ ਜਾ ਸਕਦਾ ਹੈ।
iQOO Neo 9 Pro ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਟਿਪਸਟਰ ਯੋਗੇਸ਼ ਬਰਾੜ ਅਨੁਸਾਰ, ਇਸ ਫੋਨ ਨੂੰ ਭਾਰਤ 'ਚ 40,000 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।