ਹੈਦਰਾਬਾਦ: ਮੈਟਾ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ WhatsApp ਵਿੱਚ ਨਵੇਂ ਅਪਡੇਟ ਆਉਂਦੇ ਰਹਿੰਦੇ ਹਨ। ਹੁਣ WhatsApp ਨੇ ਇੱਕ ਹੋਰ ਸ਼ਾਨਦਾਰ ਫੀਚਰ ਰੋਲਆਊਟ ਕੀਤਾ ਹੈ। ਇਸ ਫ਼ੀਚਰ ਦੀ ਮਦਦ ਨਾਲ ਹੁਣ ਤੁਸੀਂ ਇੱਕੋਂ ਅਕਾਊਟ ਨੂੰ ਚਾਰ ਫ਼ੋਨਾਂ ਵਿੱਚ ਇੱਕੋ ਸਮੇਂ ਇਸਤੇਮਾਲ ਕਰ ਸਕਦੇ ਹੋ। ਐਪ ਵਿੱਚ ਨਵੇਂ ਬਦਲਾਅ ਬਾਰੇ ਦੱਸਦਿਆਂ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਹੁਣ ਤੋਂ ਤੁਸੀਂ ਚਾਰ ਫੋਨਾਂ 'ਤੇ ਇੱਕੋ ਵਟਸਐਪ ਅਕਾਊਂਟ ਨੂੰ ਲੌਗਇਨ ਕਰ ਸਕਦੇ ਹੋ।
ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ: ਯੂਜ਼ਰਸ ਇਸ ਫੀਚਰ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ। ਹਾਲਾਂਕਿ ਇਸ ਫੀਚਰ ਨੂੰ ਪਹਿਲਾਂ ਬੀਟਾ ਟੈਸਟਿੰਗ ਲਈ ਜਾਰੀ ਕੀਤਾ ਗਿਆ ਸੀ ਪਰ ਹੁਣ ਸਾਰੇ ਯੂਜ਼ਰ ਇਸ ਫੀਚਰ ਦੀ ਵਰਤੋਂ ਕਰ ਸਕਣਗੇ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੀ ਫ਼ੇਸਬੁੱਕ ਪੋਸਟ ਵਿੱਚ ਕਿਹਾ, "ਹੁਣ ਤੋਂ ਹੀ ਤੁਸੀਂ ਚਾਰ ਫੋਨਾਂ ਵਿੱਚ ਇੱਕ ਸਿੰਗਲ ਵਟਸਐਪ ਅਕਾਊਟ ਨੂੰ ਲੌਗਇਨ ਕਰ ਸਕਦੇ ਹੋ।"
ਕਿਵੇਂ ਕੰਮ ਕਰੇਗਾ ਇਹ ਨਵਾਂ ਫ਼ੀਚਰ: ਇਹ ਫ਼ੀਚਰ ਉਸ ਸਮੇਂ ਕੰਮ ਕਰੇਗਾ, ਜਦੋਂ ਯੂਜ਼ਰਸ ਦੇ ਫ਼ੋਨ ਦੀ ਬੈਟਰੀ ਖ਼ਤਮ ਹੋਣ ਵਾਲੀ ਹੈ। ਅਜਿਹੇ ਸਮੇ ਵਿੱਚ ਯੂਜ਼ਰਸ ਆਪਣੇ ਕਿਸੇ ਦੋਸਤ ਜਾ ਸਾਥੀ ਦੀ ਡਿਵਾਇਸ 'ਤੇ ਸਾਇਨ ਇੰਨ ਕਰਕੇ WhatsApp ਦਾ ਇਸਤੇਮਾਲ ਕਰ ਸਕਦੇ ਹਨ ਅਤੇ ਜ਼ਰੂਰੀ ਮੈਸਿਜ਼ ਦੇਖ ਸਕਦੇ ਹਨ।
ਇਸ ਤਰ੍ਹਾਂ ਕਰੋ ਦੂਸਰੇ ਫੋ਼ਨ 'ਤੇ WhatsApp ਅਕਾਊਟ ਦਾ ਇਸਤੇਮਾਲ: Whatsapp ਅਕਾਊਟ ਨੂੰ ਕਈ ਤਰੀਕਿਆਂ ਨਾਲ ਲਿੰਕ ਕੀਤਾ ਜਾ ਸਕਦਾ ਹੈ। ਜੇਕਰ ਯੂਜ਼ਰ ਪ੍ਰਾਇਮਰੀ ਡਿਵਾਈਸ ਦੇ ਨਾਲ ਕਿਸੇ ਹੋਰ ਡਿਵਾਈਸ 'ਤੇ WhatsApp ਨੂੰ ਲੌਗ-ਇਨ ਕਰਨਾ ਚਾਹੁੰਦੇ ਹਨ ਤਾਂ ਉਸ ਨੂੰ ਸੈਕੰਡਰੀ ਡਿਵਾਈਸ ਦੇ WhatsApp ਐਪਲੀਕੇਸ਼ਨ 'ਤੇ ਜਾ ਕੇ ਫੋਨ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਪ੍ਰਾਇਮਰੀ ਫੋਨ 'ਤੇ OTP ਦਾਖਲ ਕਰਨਾ ਹੋਵੇਗਾ। ਇਸੇ ਤਰ੍ਹਾਂ ਪ੍ਰਾਇਮਰੀ ਡਿਵਾਈਸ 'ਤੇ ਕੋਡ ਨੂੰ ਸਕੈਨ ਕਰਕੇ ਹੋਰ ਡਿਵਾਈਸਾਂ 'ਤੇ ਵੀ WhatsApp ਲਿੰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: WhatsApp New Features: ਨਵੇਂ ਫ਼ੀਚਰ ਚੈਨਲ 'ਤੇ ਕੰਮ ਕਰ ਰਿਹੈ WhatsApp