ਸੈਨ ਡਿਏਗੋ: ਹਾਈ ਸਪੀਡ, ਜੋ ਕਿ ਹੇਲਸਿੰਕੀ, ਫਿਨਲੈਂਡ ਵਿੱਚ ਐਲੀਸਾ ਦੇ ਪ੍ਰਮੁੱਖ ਸਟੋਰ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ, ਨਵੀਂ ਨੀਵੀਂ-ਲੇਟੈਂਸੀ, ਉੱਚ-ਬੈਂਡਵਿਡਥ ਸੇਵਾਵਾਂ ਜਿਵੇਂ ਕਿ ਹਾਈ ਸਪੀਡ ਵੀਡੀਓ ਡਾਉਨਲੋਡਸ, ਮਿਸ਼ਨ-ਕਰੀਟੀਕਲ ਜਾਂ ਵਰਚੁਅਲ ਰਿਐਲਿਟੀ (ਵੀਆਰ) ਅਤੇ ( ਏ ਆਰ) ਕਈ ਐਪਲੀਕੇਸ਼ਨਾਂ ਦਾ ਸਮਰਥਨ ਕਰੇਗਾ। ਇਹ ਸੇਵਾ 2021 ਵਿੱਚ ਲਾਗੂ ਹੋਣ ਦੀ ਉਮੀਦ ਹੈ।
-
We're very proud to have worked with @ElisaOyj and @Qualcomm to achieve a #5G speed record in Finland, hitting 8Gbps on a commercial network. https://t.co/TRpqf3MI2a pic.twitter.com/r5t6ZBkFDj
— Nokia (@nokia) November 18, 2020 " class="align-text-top noRightClick twitterSection" data="
">We're very proud to have worked with @ElisaOyj and @Qualcomm to achieve a #5G speed record in Finland, hitting 8Gbps on a commercial network. https://t.co/TRpqf3MI2a pic.twitter.com/r5t6ZBkFDj
— Nokia (@nokia) November 18, 2020We're very proud to have worked with @ElisaOyj and @Qualcomm to achieve a #5G speed record in Finland, hitting 8Gbps on a commercial network. https://t.co/TRpqf3MI2a pic.twitter.com/r5t6ZBkFDj
— Nokia (@nokia) November 18, 2020
ਐਲੀਸਾ ਦੇ ਵਪਾਰਕ 5 ਜੀ ਨੈਟਵਰਕ 'ਤੇ ਨੋਕੀਆ ਦੇ 5 ਜੀ ਐਮਐਮਵੇਵ ਟੈਕਨਾਲੌਜੀ ਤੇ ਕੁਆਲਕਾਮ ਟੈਕਨਾਲੌਜੀ ਦੇ 5 ਸਮਾਰਟਫੋਨ ਫਾਰਮ ਫੈਕਟਰ ਡਿਵਾਈਸਿਸ ਦੀ ਵਰਤੋਂ ਕਰਨਾ ਇੱਕ ਮੀਲ ਦਾ ਪੱਥਰ ਬਣ ਗਿਆ ਸੀ। ਨੋਕੀਆ ਨੇ ਟਵੀਟ ਕਰਕੇ ਇਸ ਸਹਿਯੋਗ ਅਤੇ ਇਸ ਦੀ ਸਫ਼ਲਤਾ ਬਾਰੇ ਦੱਸਿਆ।
ਇਹ ਹਾਈ ਸਪੀਡ, ਵਧੇਰੇ ਹਾਈ-ਬੈਂਡਵਿਡਥ ਅਤੇ ਲੇਟੈਂਸੀ-ਸੰਵੇਦਨਸ਼ੀਲ ਉੱਦਮ ਸੇਵਾਵਾਂ ਨੂੰ ਸਮਰੱਥ ਕਰਦਾ ਹੈ। ਜਿਵੇਂ ਕਿ ਉਦਯੋਗਿਕ ਜ਼ਰੂਰਤਾਂ ਲਈ ਰਿਮੋਟਲੀ ਨਿਯੰਤਰਿਤ ਉਪਕਰਣ ਜਾਂ ਮਿਸ਼ਨ-ਮਹੱਤਵਪੂਰਣ ਉਪਯੋਗ ਲਈ ਵੀ.ਆਰ. / ਏਆਰ ਦਾ ਤਜ਼ਰਬਾ ਪ੍ਰਦਾਨ ਕਰਨਾ।
ਕੁਝ ਸਕਿੰਡਾਂ ਵਿੱਚ 4K ਵੀਡਿਓ ਸਮੱਗਰੀ ਜਾਂ ਟ੍ਰਿਪਲ-ਏ ਗੇਮਸ ਨੂੰ ਡਾਊਨਲੋਡ ਕਰਨਾ, ਵਧੀ ਹੋਈ ਸਮਰੱਥਾ ਯੋਗ ਵਾਇਰਲੈੱਸ ਐਕਸੈਸ ਕੁਨੈਕਟੀਵਿਟੀ ਨੂੰ ਫਾਈਬਰ ਬਰਾਡਬੈਂਡ ਵਿਕਲਪ ਵਜੋਂ ਯੋਗ ਕਰਨਾ।
ਇਹ ਕਦਮ 5 ਜੀ ਸੇਵਾਵਾਂ ਵਿੱਚ ਇੱਕ ਵਿਸ਼ਵਵਿਆਪੀ ਆਗੂ ਵਜੋਂ ਫਿਨਲੈਂਡ ਦੇ ਸਮਾਜ ਨੂੰ ਡਿਜੀਟਾਈਜ਼ੇ ਕਰਨ ਲਈ ਐਲੀਸਾ ਦੇ ਪ੍ਰਮੁੱਖ ਯਤਨਾਂ ਦਾ ਸਮਰਥਨ ਕਰਦਾ ਹੈ।
ਐਲੀਸਾ ਦੇ ਕਾਰਜਕਾਰੀ ਉਪ-ਪ੍ਰਧਾਨ, ਸਮੀ ਕੋਮੁਲਨੇਨ ਨੇ ਕਿਹਾ ਕਿ ਐਲੀਸਾ ਫਿਨਲੈਂਡ ਵਿੱਚ 5 ਜੀ ਨੂੰ ਵਰਤਣ ਦੇ ਯੋਗ ਕਰਨ ਵਾਲੀ ਦੁਨੀਆ ਵਿੱਚ ਪਹਿਲੀ ਕੰਪਨੀ ਹੈ। 8 ਜੀਬੀਪੀਐਸ ਤੱਕ ਪਹੁੰਚਣਾ ਸਾਡੇ 5ਜੀ ਵਿਕਾਸ ਵਿੱਚ ਇੱਕ ਕੁਦਰਤੀ ਕਦਮ ਹੈ ਅਤੇ ਅਸੀਂ ਆਪਣੇ ਗਾਹਕਾਂ ਨੂੰ ਲਾਭ ਪਹੁੰਚਾਉਣ ਲਈ 5 ਜੀ ਸੰਭਾਵਨਾਵਾਂ ਅਤੇ ਐਡਵਾਂਸ ਟੈਕਨਾਲੌਜੀ ਦੀ ਪੜਚੋਲ ਕਰਨਾ ਚਾਹੁੰਦੇ ਹਾਂ।
ਕੁਆਲਕਾਮ ਯੂਰਪ / ਐਮਈਏ ਦੇ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਧਾਨ ਐਨਰੀਕੋ ਸਾਲਵੇਟੇਰੀ ਨੇ ਕਿਹਾ ਕਿ ਸਾਨੂੰ ਇੱਸ ਲੈਂਡਮਾਰਕ ਈਵੈਂਟ ਵਿੱਚ ਸਾਝੇਦਾਰੀ ਕਰਨ ਦਾ ਮਾਣ ਹੈ, ਜੋ 5 ਜੀ ਐਮਐਮਵੇਵ ਲਈ ਇੱਕ ਮਹੱਤਵਪੂਰਣ ਮੀਲ ਦੇ ਪੱਥਰ ਨੂੰ ਦਰਸਾਉਂਦਾ ਹੈ। ਕੁਆਲਕਾਮ ਟੈਕਨੋਲੋਜੀਜ਼ ਦੀ ਖੋਜ ਅਤੇ ਵਿਕਾਸ ਦੇ ਯਤਨਾਂ ਨੇ ਅਗਲੀ ਪੀੜ੍ਹੀ ਦੇ ਵਾਇਰਲੈਸ ਕੁਨੈਕਟੀਵਿਟੀ ਦੇ ਨਾਲ ਅਤੇ ਐਲੀਸਾ ਅਤੇ ਨੋਕੀਆ ਨਾਲ ਕੰਮ ਕਰਦਿਆਂ ਇਸ ਮੀਲਪੱਥਰ ਨੂੰ ਵਪਾਰਕ ਹਕੀਕਤ ਬਣਾਇਆ ਹੈ।