ETV Bharat / lifestyle

ਜਾਣੋ ਤੁਹਾਡਾ ਸਾਥੀ ਤੁਹਾਡੇ ਲਈ ਸਹੀ ਹੈ ਜਾਂ ਨਹੀਂ - ਸਾਥੀ ਨੂੰ ਧੋਖਾ ਦੇਣਾ

ਜੇਕਰ ਕੋਈ ਤੁਹਾਨੂੰ ਕੋਈ ਕਹੇ ਕਿ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡਾ ਸਾਥੀ ਤੁਹਾਡੇ ਲਈ ਸਹੀ ਹੈ ਜਾਂ ਨਹੀਂ ਤਾਂ ਤੁਸੀਂ ਕੀ ਪ੍ਰਤੀਕੀਰਿਆ ਦਵੋਂਗੇ? ਇਹ ਸੁਣਨ 'ਚ ਬੇਹਦ ਚੰਗਾ ਲਗਦਾ ਹੈ, ਕਿਉਂਕਿ ਜੇਕਰ ਤੁਸੀਂ ਪਹਿਲਾਂ ਤੋਂ ਹੀ ਇਹ ਜਾਣ ਜਾਓ ਕਿ ਤੁਹਾਡਾ ਸਾਥੀ ਤੁਹਾਡੇ ਲਈ ਚੰਗਾ ਹੈ ਜਾਂ ਨਹੀਂ ਤਾਂ ਜ਼ਿੰਦਗੀ ਦੀਆਂ ਕਈ ਉਲਝਨਾਂ ਤੋਂ ਬੱਚਿਆ ਜਾ ਸਕਦਾ ਹੈ। ਅਜਿਹਾ ਕਰਨਾ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਤੁਸੀਂ ਆਪਣੇ ਰਿਸ਼ਤੇ ਪ੍ਰਤੀ ਜਾਗਰੂਕ ਹੋਵੋ ਤੇ ਇੰਨੇ ਸਮਝਦਾਰ ਹੋਵੋ ਕਿ ਰਿਸ਼ਤੇ ਦੇ ਖ਼ਤਰੇ ਦੀ ਚਿਤਾਵਨੀ ਦੇਣ ਵਾਲੇ ਸੰਕੇਤਾਂ ਨੂੰ ਜਾਣਨ ਲਈ ਹੁਸ਼ਿਆਰ ਰਹੋ।

ਜਾਣੋ ਤੁਹਾਡਾ ਸਾਥੀ ਤੁਹਾਡੇ ਲਈ ਸਹੀ ਹੈ ਜਾਂ ਨਹੀਂ

author img

By

Published : Sep 2, 2021, 7:31 PM IST

ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਸਾਥੀ ਤੁਹਾਨੂੰ ਕਿੰਨਾ ਖੁਬਸੂਰਤ ਮਹਿਸੂਸ ਕਰਵਾਉਂਦਾ ਹੈ ਜਾਂ ਉਹ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ। ਸੱਚਾਈ ਇਹ ਹੈ ਕਿ ਰਿਸ਼ਤਿਆਂ ਨੂੰ ਕਾਇਮ ਰੱਖਣਾ ਹਮੇਸ਼ਾ ਗੁੰਝਲਦਾਰ ਹੁੰਦਾ ਹੈ। ਕਿਸੇ ਵੀ ਰਿਸ਼ਤੇ ਦੇ ਭਵਿੱਖ ਵਿੱਚ ਕੀ ਹੋਵੇਗਾ, ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਪਰ ਇੱਕ ਸਾਥੀ ਦੀ ਚੋਣ ਕਰਦੇ ਸਮੇਂ, ਜੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਤੁਹਾਡੇ ਲਈ ਸਹੀ ਰਹੇਗਾ ਜਾਂ ਨਹੀਂ। ਇਸ ਨਾਲ ਭਵਿੱਖ 'ਚ ਬਿਹਤਰ ਸਬੰਧਾਂ ਦੀ ਉਮੀਦ ਵੱਧ ਜਾਂਦੀ ਹੈ।

ਤੁਹਾਨੂੰ ਇਹ ਜਾਣਨ ਲਈ ਕਿਸੇ ਉੱਚ ਸ਼ਕਤੀ ਦੀ ਲੋੋ ਨਹੀਂ ਹੈ ਕਿ ਤੁਹਾਡਾ ਸਾਥੀ ਤੁਹਾਡੇ ਲਈ ਸਹੀ ਰਹੇਗਾ ਜਾਂ ਨਹੀਂ। ਰਿਸ਼ਤਿਆਂ ਵਿੱਚ ਜਾਗਰੂਕਤਾ ਤੇ ਕੁੱਝ ਸੰਕੇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਸਮੇਂ-ਸਮੇਂ 'ਤੇ ਅਣਜਾਣੇ ਵਿੱਚ ਪ੍ਰਗਟ ਹੋ ਸਕਦੇ ਹਨ, ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਰਿਸ਼ਤਾ ਕਿੰਨੇ ਸਮੇਂ ਤੱਕ ਸਥਿਰ ਰਹੇਗਾ।

ਗਲੀਡੇਨ ਉਪਭੋਗਤਾਵਾਂ ਦੇ ਤਜ਼ਰਬੇ ਦੇ ਅਧਾਰ 'ਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖੇ ਹਨ, ਅਸੀਂ ਤੁਹਾਡੇ ਨਾਲ ਕੁੱਝ ਸੰਕੇਤ ਜਾਂ ਚਿਤਾਵਨੀ ਸੰਕੇਤ ਸਾਂਝੇ ਕਰਨ ਜਾ ਰਹੇ ਹਾਂ। ਇਨ੍ਹਾਂ ਰਾਹੀਂ ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਸਾਥੀ ਤੁਹਾਡੇ ਲਈ ਸਹੀ ਹੈ ਜਾਂ ਨਹੀਂ।

ਲੋੜ ਤੋਂ ਵੱਧ ਤਰੀਫ ਕਰਨਾ

ਜਦੋਂ ਤੁਸੀਂ ਕਿਸੇ ਰਿਸ਼ਤੇ ਵਿੱਚ ਹੁੰਦੇ ਹੋ, ਆਮ ਤੌਰ 'ਤੇ ਮਰਦ ਤੇ ਔਰਤ ਦੋਵੇਂ ਆਪਣੇ ਸਾਥੀ ਦੀ ਪ੍ਰਸ਼ੰਸਾ ਕਰਦੇ ਹਨ ਤਾਂ ਜੋ ਉਹ ਆਪਣੇ ਸਾਥੀ ਨੂੰ ਖੁਸ਼ ਕਰ ਸਕਣ। ਆਪਣੇ ਸਾਥੀ ਨੂੰ ਖ਼ਾਸ ਮਹਿਸੂਸ ਕਰਵਾ ਸਕਣ, ਪਰ ਕਈ ਵਾਰ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਨਾ ਵੀ ਲਾਲਸਾ ਜਾਂ ਜਨੂੰਨ ਦਾ ਸੰਕੇਤ ਹੋ ਸਕਦਾ ਹੈ, ਜੋ ਕਈ ਵਾਰ ਡਰਾਉਣਾ ਹੋ ਸਕਦਾ ਹੈ।

ਇਹ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਵੱਲੋਂ ਕੀਤੀ ਗਈ ਪ੍ਰਸ਼ੰਸਾ ਹਮੇਸ਼ਾਂ ਸੱਚ ਨਹੀਂ ਹੁੰਦੀ। ਆਮ ਹਾਲਤਾਂ 'ਚ, ਜੇ ਤੁਹਾਡਾ ਸਾਥੀ ਤੁਹਾਡੇ ਬਾਰੇ ਬਹੁਤ ਉਤਸ਼ਾਹਿਤ ਹੈ, ਤਾਂ ਉਹ ਆਪਣੇ ਰਿਸ਼ਤੇ ਨੂੰ ਸਾਰਿਆਂ ਦੇ ਸਾਹਮਣੇ ਇੱਕ ਆਦਰਸ਼ ਰਿਸ਼ਤੇ ਵਜੋਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਜਿਸ ਦੇ ਲਈ ਉਹ ਕਈ ਵਾਰ ਆਪਣੇ ਸਾਥੀ ਦੀ ਝੂਠੀ ਤਾਰੀਫ ਵੀ ਕਰਦਾ ਹੈ, ਪਰ ਜਿਵੇਂ-ਜਿਵੇਂ ਉਸ ਦਾ ਜੋਸ਼ ਘੱਟਣਾ ਸ਼ੁਰੂ ਹੁੰਦਾ ਹੈ, ਉਸ ਦਾ ਵਿਵਹਾਰ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਉਸ ਦਾ ਤੇ ਉਸ ਦੇ ਸਾਥੀ ਦੇ ਅੰਦਰੂਨੀ ਭਾਵਨਾਤਮਕ ਸਬੰਧ ਪ੍ਰਭਾਵਿਤ ਹੋਣ ਲੱਗਦੇ ਹਨ।

37.232 ਗਲੀਡੇਨ ਖਪਤਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਬਹੁਤ ਜ਼ਿਆਦਾ ਮਿੱਠੀ ਪ੍ਰਸ਼ੰਸਾ ਕਿਸੇ ਵੀ ਰਿਸ਼ਤੇ ਲਈ ਚੇਤਾਵਨੀ ਸੰਕੇਤ ਹੋ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ 27.73 ਫੀਸਦੀ ਲੋਕ ਪਹਿਲਾਂ ਹੀ ਜਾਣਦੇ ਹਨ ਕਿ ਉਨ੍ਹਾਂ ਦੇ ਸਾਥੀ ਕੁਝ ਲੁਕਾਉਣ ਜਾਂ ਹੋਰ ਕਾਰਨਾਂ ਕਰਕੇ ਉਨ੍ਹਾਂ ਦੀ ਝੂਠੀ ਪ੍ਰਸ਼ੰਸਾ ਕਰਦੇ ਹਨ।

ਸਾਥੀ ਦੇ ਰਿਸ਼ਤੇਦਾਰਾਂ ਦਾ ਆਦਰ ਨਾਂ ਕਰਨਾ

ਹਰ ਪਰਿਵਾਰ 'ਚ ਸਮੱਸਿਆਵਾਂ ਹੁੰਦੀਆਂ ਹਨ, ਪਰ ਜਦੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਪਰਿਵਾਰ ਤੋਂ ਦੂਰੀ ਬਣਾ ਕੇ ਰੱਖਣਾ ਅਤੇ ਉਨ੍ਹਾਂ ਪ੍ਰਤੀ ਵਧੇਰੇ ਆਦਰ ਦਿਖਾਉਣਾ ਚੰਗੀ ਗੱਲ ਨਹੀਂ ਹੈ। ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਸਾਥੀ ਤੁਹਾਡੇ ਪਰਿਵਾਰ ਦਾ ਆਦਰ ਨਹੀਂ ਕਰਦਾ ਤੇ ਉਨ੍ਹਾਂ ਲਈ ਸਹੀ ਭਾਸ਼ਾ ਦੀ ਵਰਤੋਂ ਨਹੀਂ ਕਰਦਾ ਤਾਂ ਇਹ ਤੁਹਾਡੇ ਲਈ ਆਪਣੇ ਰਿਸ਼ਤੇ 'ਤੇ ਮੁੜ ਵਿਚਾਰ ਕਰਨ ਦਾ ਸੰਕੇਤ ਹੈ। ਕਿਉਂਕਿ ਇਸ ਕਿਸਮ ਦੀ ਸ਼ਖਸੀਅਤ ਜਾਂ ਵਿਵਹਾਰ ਵਾਲੇ ਵਿਅਕਤੀ ਨਾਲ ਪਰਿਵਾਰ ਬਣਾਉਣਾ ਮੁਸ਼ਕਲ ਹੋ ਸਕਦਾ ਹੈ। ਇੱਕ ਮਸ਼ਹੂਰ ਕਹਾਵਤ ਹੈ ਕਿ ਜੇ ਤੁਸੀਂ ਆਪਣੇ ਪਰਿਵਾਰ ਪ੍ਰਤੀ ਵਫ਼ਾਦਾਰ ਨਹੀਂ ਹੋ, ਤਾਂ ਤੁਸੀਂ ਆਪਣੇ ਕਿਸੇ ਵੀ ਰਿਸ਼ਤੇ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦੇ।

43.53 ਗਲੀਡੇਨ ਖਪਤਕਾਰ ਇਸ ਸਰਵੇਖਣ ਵਿੱਚ ਇਸ ਦੀ ਪੁਸ਼ਟੀ ਕਰਦੇ ਹਨ। 24.76 ਫੀਸਦੀ ਗਲੇਡੇਨ ਉਪਭੋਗਤਾ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਉਹ ਆਪਣੇ ਸਾਥੀ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਅਤੇ ਕਰ ਸਕਦੇ ਹਨ।

ਆਪਣੇ ਪੁਰਾਣੇ ਸਾਥੀ ਨੂੰ ਧੋਖਾ ਦੇਣਾ

ਇਹ ਬਿਆਨ ਆਪਣੇ ਆਪ ਵਿੱਚ ਵਿਆਖਿਆਤਮਕ ਹੈ ਕਿ ਜੇਕਰ ਤੁਹਾਡੇ ਸਾਥੀ ਨੇ ਤੁਹਾਡੇ ਨਾਲ ਉਸ ਦੇ ਪੁਰਾਣੇ ਸਾਥੀ ਨਾਲ ਧੋਖਾ ਕੀਤਾ ਹੈ, ਤਾਂ ਉਹ ਭਵਿੱਖ ਵਿੱਚ ਵੀ ਤੁਹਾਡੇ ਨਾਲ ਧੋਖਾ ਕਰ ਸਕਦਾ ਹੈ। ਕਿਸੇ ਵੀ ਰਿਸ਼ਤੇ ਵਿੱਚ ਧੋਖਾ ਦੇਣਾ ਗ਼ਲਤ ਹੁੰਦਾ ਹੈ ਤੇ ਇਸ ਦੀ ਗਿਣਤੀ ਬਹੁਤ ਵੱਡੀ ਹੁੰਦੀ ਹੈ।

ਗਲੀਡੇਨ ਦੇ 44.23 ਫੀਸਦੀ ਉਪਭੋਗਤਾ ਇਸ ਕਥਨ ਨਾਲ ਸਹਿਮਤ ਹਨ। ਜਦੋਂ ਕਿ ਉਨ੍ਹਾਂ ਚੋਂ 31.45 ਫੀਸਦੀ ਦਾ ਮੰਨਣਾ ਹੈ ਕਿ ਜੇ ਕੋਈ ਵਿਅਕਤੀ ਆਪਣੀ ਗ਼ਲਤੀ ਮੰਨਦਾ ਹੈ, ਤਾਂ ਉਸ ਨੂੰ ਦੂਜਾ ਮੌਕਾ ਦਿੱਤਾ ਜਾ ਸਕਦਾ ਹੈ।

ਨਿਜੀ ਜ਼ਿੰਦਗੀ 'ਚ ਦਖਲਅੰਦਾਜ਼ੀ

ਇੱਕ ਚੰਗੇ ਤੇ ਖੁਸ਼ਹਾਲ ਰਿਸ਼ਤੇ 'ਚ ਰਹਿਣ ਦਾ ਮਤਲਬ ਹੈ ਜਿੱਥੇ ਤੁਹਾਡਾ ਸਾਥੀ ਤੁਹਾਡੀ ਨਿਜੀ ਜ਼ਿੰਦਗੀ ਦਾ ਆਦਰ ਕਰਦਾ ਹੈ, ਇਸ ਦੇ ਨਾਲ ਹੀ ਤੁਹਾਡੇ ਰਿਸ਼ਤੇ ਵਿੱਚ ਵਿਸ਼ਵਾਸ, ਪਿਆਰ, ਦੇਖਭਾਲ, ਸਹਾਇਤਾ ਅਤੇ ਸਤਿਕਾਰ ਦਾ ਵੀ ਆਦਰ ਕਰਦਾ ਹੈ। ਜੇ ਤੁਹਾਡਾ ਸਾਥੀ ਤੁਹਾਡੇ ਸੋਸ਼ਲ ਮੀਡੀਆ, ਫ਼ੋਨ, ਜਾਂ ਵਿੱਤੀ ਐਪਸ ਦਾ ਪਾਸਵਰਡ ਪੁੱਛਦਾ ਹੈ, ਤੇ ਉਨ੍ਹਾਂ ਦੀ ਲਗਾਤਾਰ ਜਾਂਚ ਕਰਦਾ ਹੈ ਜਾਂ ਜਾਸੂਸੀ ਕਰਦਾ ਹੈ, ਤਾਂ ਉਹ ਨਿਸ਼ਚਤ ਤੌਰ 'ਤੇ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਜੋੜਾਂ 'ਤੇ ਲੰਮੇ ਸਮੇਂ ਤੱਕ ਮਾੜੇ ਪ੍ਰਭਾਵ ਪਾ ਸਕਦਾ ਹੈ ਕੋਵਿਡ

ETV Bharat Logo

Copyright © 2025 Ushodaya Enterprises Pvt. Ltd., All Rights Reserved.