ਨਵੀਂ ਦਿੱਲੀ : ਵਿਆਹ ਵਾਲੀ ਡੇਟਿੰਗ ਐਪ 'ਗਲੀਡਨ' ਨੇ ਕਿਹਾ ਕਿ ਉਸ ਨੇ ਇੱਕ ਸਰਵੇਖਣ ਵਿੱਚ ਪਾਇਆ ਹੈ ਕਿ ਭਾਰਤ ਵਿੱਚ 10 'ਚੋਂ 7 ਔਰਤਾਂ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਹਨ, ਕਿਉਂਕਿ ਉਹ ਘਰੇਲੂ ਕੰਮਾਂ ਵਿੱਚ ਹਿੱਸਾ ਨਹੀਂ ਲੈਂਦੇ। ਕਈ ਔਰਤਾਂ ਨੇ ਆਪਣੇ ਪਤੀਆਂ ਨੂੰ ਇਸ ਲਈ ਧੋਖਾ ਦਿੱਤਾ, ਕਿਉਂਕਿ ਉਨ੍ਹਾਂ ਦੀ ਜਿੰਦਗੀ ਵਿਆਹ ਤੋਂ ਬਾਅਦ ਮੁਰਝਾ ਗਈ ਸੀ।
ਗਲੀਡੇਨ, ਜਿਸ ਦੀ ਭਾਰਤ ਵਿੱਚ 5 ਲੱਖ ਤੋਂ ਜ਼ਿਆਦਾ ਲੋਕ ਵਰਤੋਂ ਕਰਦੇ ਹਨ, ਨੇ 'ਔਰਤਾਂ ਕਿਉਂ ਹਰਾਮਖੋਰੀ ਕਰਦੀਆਂ ਹਨ' ਟਾਇਟਲ ਨਾਲ ਇੱਕ ਸਰਵੇਖਣ ਵਿੱਚ ਖ਼ੁਲਾਸਾ ਕੀਤਾ ਕਿ ਬੈਂਗਲੁਰੂ, ਮੁੰਬਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਵਿੱਚ ਅਜਿਹੀਆਂ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਆਪਣੇ ਪਤੀਆਂ ਨੂੰ ਧੋਖਾ ਦਿੰਦੀਆਂ ਹਨ।