ਨਿਊ ਯਾਰਕ: ਕੌਫ਼ੀ ਪ੍ਰੇਮੀਆਂ ਲਈ ਵੱਧ ਮਾਤਰਾ 'ਚ ਕੌਫ਼ੀ ਦਾ ਸੇਵਨ ਹਾਨੀਕਾਰਕ ਹੋ ਸਕਦਾ ਹੈ। ਪੂਰੇ ਦਿਨ ਵਿੱਚ ਤਿੰਨ ਜਾਂ ਤਿੰਨ ਕੱਪ ਤੋਂ ਵੱਧ ਕੌਫ਼ੀ ਦਾ ਸੇਵਨ ਕਰਨ ਨਾਲ ਮਾਈਗ੍ਰੇਨ ਦਾ ਖ਼ਤਰਾ ਵੱਧ ਜਾਂਦਾ ਹੈ।
ਹਾਲ ਹੀ ਵਿੱਚ ਅਮੈਰੀਕਨ ਜਰਨਲ ਆਫ਼ ਮੈਡੀਸਨ ਵੱਲੋਂ ਪ੍ਰਕਾਸ਼ਤ ਕੀਤੇ ਗਏ ਇੱਕ ਅਧਿਐਨ ਲੇਖ ਅਤੇ ਸਿਹਤ ਮਹਿਰਾਂ ਨੇ ਕੈਫੀਨ ਵਾਲੇ ਪਦਾਰਥਾਂ ਦੀ ਵਰਤੋਂ ਬਾਰੇ ਅਧਿਐਨ ਕੀਤਾ ਹੈ। ਇਸ ਅਧਿਐਨ ਮੁਤਾਬਕ ਐਪੀਸੋਡਿਕ ਮਾਈਗ੍ਰੇਨ ਦਾ ਅਨੁਭਵ ਕਰਨ ਵਾਲੇ ਮਰੀਜ਼ਾ ਦੀ ਸਥਿਤੀ ਦਾ ਮੁੱਖ ਕਾਰਨ ਕੈਫੀਨੇਟਡ ਪਦਾਰਥਾਂ ਜਾਂ ਕੌਫ਼ੀ ਦਾ ਵੱਧ ਸੇਵਨ ਕਰਨਾ ਹੁੰਦਾ ਹੈ। ਦੋ ਵਾਰ ਤੋਂ ਵੱਧ ਕੈਫੀਨੇਟਡ ਪੀਣ ਵਾਲੇ ਪਦਾਰਥਾਂ ਜਿਵੇਂ ਕਿ ਚਾਹ, ਕੌਫ਼ੀ, ਸੋਡਾ ਅਤੇ ਐਨਰਜੀ ਡ੍ਰਿੰਕ ਆਦਿ ਦੀ ਵਰਤੋਂ ਮਾਈਗ੍ਰੇਨ ਦੇ ਖ਼ਤਰੇ ਨੂੰ ਹੋਰ ਵੱਧਾ ਦਿੰਦੀ ਹੈ। ਕੈਫੀਨ ਦਾ ਪ੍ਰਭਾਵ ਲਈ ਜਾਣ ਵਾਲੀ ਖੁਰਾਕ ਅਤੇ ਬਾਰੰਬਾਰਤਾ 'ਤੇ ਨਿਰਭਰ ਕਰਦਾ ਹੈ।
ਹਾਰਵਰਡ ਯੂਨੀਵਰਸਿਟੀ ਤੋਂ ਐਲਿਜ਼ਾਬੈਥ ਮੋਸਟੋਫਸਕੀ ਨੇ ਕਿਹਾ ਕਿ ਕੈਫੀਨ ਤੋਂ ਇਲਾਵਾ ਨੀਂਦ ਦੀ ਕਮੀ ਵੀ ਮਾਈਗ੍ਰੇਨ ਦੇ ਖ਼ਤਰੇ ਨੂੰ ਵਧਾਉਂਦੀ ਹੈ। ਮਾਈਗ੍ਰੇਨ ਦੀ ਸਥਿਤੀ ਵਿੱਚ ਕੈਫ਼ੀਨ ਦੀ ਭੂਮਿਕਾ ਬੇਹਦ ਮੁਸ਼ਕਲ ਮੰਨੀ ਗਈ ਹੈ, ਕਿਉਂਕਿ ਕੈਫੀਨ ਸਰੀਰ ਵਿੱਚ ਇੱਕ ਤਰ੍ਹਾਂ ਦਾ ਹਮਲਾ ਕਰਦਾ ਹੈ। ਇਸ ਦੀ ਵਰਤੋਂ ਨਾਲ ਮਾਈਗ੍ਰੇਨ ਦੇ ਲੱਛਣਾਂ ਦੀ ਪਛਾਣ ਕਰਨਾ ਔਖਾ ਹੁੰਦਾ ਹੈ ਪਰ ਇਸ ਦਾ ਬੂਰਾ ਪ੍ਰਭਾਵ ਮਨੁੱਖੀ ਸਰੀਰ 'ਤੇ ਲਗਾਤਾਰ ਜਾਰੀ ਰਹਿੰਦਾ ਹੈ।