ਨਵੀਂ ਦਿੱਲੀ: ਵੋਡਾਫ਼ੋਨ ਆਪਣੇ ਪ੍ਰੀਪੇਡ ਗਾਹਕਾਂ ਲਈ ਇੱਕ ਨਵਾਂ ਪਲਾਨ ਲੈ ਕੇ ਆਇਆ ਹੈ ਜਿਸ ਵਿੱਚ ਗਾਹਕਾਂ ਨੂੰ 3ਜੀਬੀ ਡਾਟਾ ਹਰ ਦਿਨ ਦਿੱਤਾ ਜਾਵੇਗਾ। ਕੰਪਨੀ ਨੇ ਇਸ ਪਲਾਨ ਦੀ ਕੀਮਤ 569 ਰੁਪਏ ਰੱਖੀ ਹੈ ਜਿਸ ਦੀ ਵੈਧਤਾ 84 ਦਿਨਾਂ ਦੀ ਹੈ। ਗਾਹਕਾਂ ਨੂੰ ਇਸ ਪਲਾਨ ਵਿੱਚ 84 ਦਿਨਾਂ ਦੀ ਵੈਧਤਾ ਅਤੇ 3 ਜੀਬੀ ਡਾਟਾ ਤੋਂ ਇਲਾਵਾ ਕਈ ਹੋਰ ਵੀ ਫ਼ਾਇਦੇ ਮਿਲਣੇ ਹਨ।
569 ਰੁਪਏ ਦੇ ਇਸ ਪਲਾਨ ਵਿੱਚ ਗਾਹਕਾਂ ਨੂੰ 84 ਦਿਨਾਂ ਲਈ ਅਣਮਿਥੇ ਸਮੇਂ ਤੱਕ ਕਾਲਿੰਗ ਦੀ ਸੁਵਿਧਾ ਦਿੱਤਾ ਜਾ ਰਹੀ ਹੈ ਇਸ ਤੋਂ ਇਲਾਵਾ ਹਰ ਦਿਨ 3ਜੀਬੀ ਡਾਟੇ ਦੇ ਹਿਸਾਬ ਨਾਲ਼ 252 ਜੀਬੀ ਡਾਟਾ ਵੀ ਦਿੱਤਾ ਜਾਵੇਗਾ। ਇਸ ਦੇ ਨਾਲ਼ ਹੀ ਇਸ ਪਾਲਨ ਵਿੱਚ ਵੋਡਾਫ਼ੋਨ ਪਲੇਅ ਦੀ ਸੁਵਿਧਾ ਦਿੱਤੀ ਜਾਵੇਗਾ ਜਿਸ ਰਾਹੀਂ ਗਾਹਕ ਲਾਈਵ ਟੀਵੀ ਵੇਖ ਸਕਦੇ ਹਨ।
ਏਅਰਟੈੱਲ ਦਾ ਵੀ ਹੀ ਅਹਿਜਾ ਹੀ ਪਲਾਨ
ਹੁਣ ਇਹ ਵੀ ਦੱਸ ਦਈਏ ਕਿ ਵੋਡਾਫ਼ੋਨ ਦਾ ਇਹ ਪਲਾਨ ਏਅਰਟੈੱਲ ਦੇ 558 ਰੁਪਏ ਦੇ ਪਲਾਨ ਵਾਂਗ ਹੀ ਹੈ ਇਸ ਵਿੱਚ ਗਾਹਕਾਂ ਨੂੰ ਹਰ ਰੋਜ਼ 3ਜੀਬੀ ਡਾਟਾ, ਅਣਲਿਮਟਿਡ ਕਾਲਿੰਗ ਅਤੇ ਹਰ ਦਿਨ 100 ਮੈਸੇਜ਼ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਏਅਰਟੈੱਲ ਦੇ ਇਸ ਪਲਾਨ ਦੀ ਵੈਧਤਾ ਵੀ 84 ਦਿਨਾਂ ਦੀ ਹੀ ਹੈ।
ਬੀਐਸਐਨਐਲ ਨੇ ਕਰਾਈ ਧੰਨ-ਧੰਨ
ਬੀਐਸਐਨਐਲ ਨੇ ਹਾਲ ਹੀ ਵਿੱਚ 997 ਰੁਪਏ ਦਾ ਪਲਾਨ ਲਾਂਚ ਕੀਤਾ ਹੈ ਜਿਸ ਵਿੱਚ ਅਣਲਿਮਟਿਡ ਕਾਲਿੰਗ ਦੇ ਨਾਲ਼-ਨਾਲ਼ ਹਰ ਰੋਜ਼ 3ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ਼ ਹੀ 100 ਮੈਸੇਜ਼ ਰੋਜ਼ਾਨਾਂ ਦਿੱਤੇ ਜਾ ਰਹੇ ਹਨ। ਏਅਰਟੈੱਲ ਅਤੇ ਵੋਡਾਫ਼ੋਨ ਦੇ ਮੁਕਾਬਲੇ ਇਸ ਕੰਪਨੀ ਦਾ ਪਲਾਨ ਥੋੜਾ ਜਿਹਾ ਮਹਿੰਗਾ ਜਾਪੇਗਾ ਪਰ ਜੇ ਇਹ ਪਲਾਨ ਮਹਿੰਗਾ ਤਾਂ ਫਿਰ ਇਸ ਦੀ ਵੈਧਤਾ ਵੀ ਵੱਧ ਰੱਖੀ ਗਈ ਹੈ। ਇਸ ਪਲਾਨ ਵਿੱਚ ਗਾਹਕਾਂ ਨੂੰ 180 ਦਿਨ ਦੀ ਵੈਧਤਾ ਦਿੱਤੀ ਗਈ ਹੈ ਪਰ ਇੱਥੇ ਇਹ ਦੱਸ ਦਈਏ ਕਿ ਬੀਐਸਐਨਐਲ ਦਾ ਇਹ ਪਲਾਨ ਫ਼ਿਲਹਾਲ ਕੇਰਲ ਸੂਬੇ ਲਈ ਹੀ ਹੈ ਬਾਕੀ ਸੂਬਿਆਂ ਨੂੰ ਇਸ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।