ਨਵੀਂ ਦਿੱਲੀ: ਸਮਾਰਟਫੋਨ ਬਣਾਉਣ ਵਾਲੀ ਕੰਪਨੀ ਟੇਕਨੋ ਨੇ ਹਾਲ ਹੀ ਚ ਦੇਸ਼ ਭਰ 'ਚ ਵੈਲੇਨਟਾਈਨ ਡੇ ਵੀਕ ਨੂੰ ਮਨਾਉਣ ਲਈ ਟੈਕਨੋ ਅਨਸਟੋਪਐਬਲ ਡੇਜ਼ ਸੇਲ ਦਾ ਐਲਾਨ ਕੀਤਾ।
12 ਤੋਂ 15 ਫ਼ਰਵਰੀ ਦੇ ਵਿਚਾਲੇ ਫਲਿੱਪਕਾਰਟ ’ਤੇ ਸਪਾਰਕ ਕੈਮੋਨ ਅਤੇ ਪੋਵਾ ਵਰਗੇ ਟੈਕਨੋ ਦੇ ਕਈ ਰੇਂਜ ’ਤੇ ਲੁਭਾਉਣ ਵਾਲੇ ਆਫਰ ਮੌਜੂਦ ਹਨ। ਇਸ ਨਾਲ ਬ੍ਰਾਂਡ ਆਨਲਾਈਨ ਆਪਣੀ ਮੌਜੂਦਗੀ ਨੂੰ ਵੀ ਹੋਰ ਮਜ਼ਬੂਤ ਬਣਾਵੇਗਾ।
ਇਸ ਵੈਲੇਨਟਾਈਨ ਵੀਕ ਨੂੰ ਤੁਸੀਂ ਆਪਣੇ ਚਾਹਵਾਨਾਂ ਦੇ ਨਾਲ ਵਧੀਆ ਢੰਗ ਨਾਲ ਮਨਾ ਸਕਦੋ ਹੋ। ਇਸ ਲਈ ਕਈ ਸਮਰਾਟਫੋਨ ’ਤੇ ਕੰਪਨੀਆਂ ਲੋਕਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਆਫਰ ਦੇ ਰਹੀ ਹੈ। ਜਿਨ੍ਹਾਂ ’ਚ ਸ਼ਾਮਿਲ ਹਨ:-
- ਟੈਕਨੋ ਪੋਵਾ
- ਟਕਨੋ ਕੈਮੋਨ 16
- ਟੈਕਨੋ ਸਪਾਰਕ ਗੋ
- ਟੈਕਨੋ ਸਪਾਰਕ ਪਾਵਰ 2 ਏਅਰ
ਇਨ੍ਹਾਂ ਸਮਾਰਟਫੋਨਜ਼ ਨੂੰ ਡਿਸਕਾਊਂਟ ਨਾਲ ਪੇਸ਼ ਕੀਤਾ ਜਾਵੇਗਾ।
ਟੈਕਨੋ ਕੈਮੋਨ ਨੂੰ 11,499 ਰੁਪਏ (ਨੋ ਕੋਸਟ ਈਐਮਆਈ), ਟੈਕਨੋ ਕੈਮਾਨ 15 ਨੂੰ 9,999 ਰੁਪਏ ਚ ਉਪਲਬੱਧ ਕਰਾਇਆ ਜਾਵੇਗਾ। ਜਦਕਿ ਟੈਕਨੋ ਪੋਵਾ ਨੂੰ (4ਜੀਬੀ ਪਲਸ 64ਜੀਬੀ) 9,999 ਰੁਪਏ ਚ ਪੇਸ਼ ਕਰਵਾਇਆ ਜਾਵੇਗਾ। ਸਾਰੇ ਪ੍ਰੀਪੇਡ ਟਰਾਂਜੇਕਸ਼ਨ/ ਐਕਸਚੇਂਜ ਤੇ 500 ਰੁਪਏ ਤੱਕ ਵੀ ਛੋਟ ਰਹੇਗੀ
ਇਸਦੇ ਇਲਾਵਾ ਟੈਕਨੋ ਸਪਾਰਕ 6 ਨੂੰ ਸਾਰੇ ਪ੍ਰੀਪੇਡ ਟਰਾਂਜੇਕਸ਼ਨ/ਐਕਸਚੇਂਜ ਤੇ 200 ਰੁਪਏ ਦੀ ਛੋਟ ਦੇ ਨਾਲ 8499 ਰੁਪਏ ’ਚ ਪੇਸ਼ ਕੀਤਾ ਜਾਵੇਗਾ। ਅਤੇ ਟੈਕਨੋ ਸਪਾਰਕ ਪਾਵਰ 2 ਏਅਰ ਦੀ ਖਰੀਦਦਾਰੀ 7,999 ਰੁਪਏ ’ਚ ਹੋ ਸਕੇਗੀ।
4 ਸਾਲ ਪਹਿਲਾਂ ਹੋਈ ਸੀ ਟੈਕਨੋ ਦੀ ਸ਼ੁਰੂਆਤ
ਕੰਪਨੀ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਭਾਰਤ ’ਚ ਟੈਕਨੋ ਦੀ ਸ਼ੁਰੂਆਤ ਕੁਝ ਚਾਰ ਸਾਲ ਪਹਿਲੇ ਹੋਈ ਸੀ ਪਰ ਮਹਿਜ ਇਨ੍ਹਾਂ ਘੱਟ ਸਮੇਂ ਦੇ ਅੰਦਰ ਹੀ ਬ੍ਰਾਂਡ ਨੇ ਕਾਫੀ ਵਿਕਾਸ ਕੀਤਾ। ਭਾਰਤ ’ਚ 10,000 ਰੁਪਏ ਦੇ ਸੇਗਮੈਂਟ ’ਚ ਆਉਣ ਵਾਲੇ ਸਮਾਰਟਫੋਨ ਦੀ ਸੂਚੀ ’ਚ ਇਹ 6ਵੇਂ ਸਥਾਨ ਤੇ ਹੈ। ਭਾਰਤ ’ਚ ਇਸ ਬ੍ਰਾਂਡ ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਦੀ ਗਿਣਤੀ 89 ਲੱਖ ਤੋਂ ਵੱਧ ਹੈ ਜੋ ਬ੍ਰਾਂਡ ਦੀ ਫਿਲਾਸਫੀ 'ਅਹੈੱਡ ਆਫ ਦ ਕਰਵ' ਨੂੰ ਦਰਸਾਉਂਦਾ ਹੈ।
ਟੈਕਨੋ ਕੈਮੋਨ 16 ਪ੍ਰੀਮੀਅਮ ਏਆਈ ਇਨੇਬਲਡ ਅਲਟਰਾ ਨਾਈਟ ਲੇਂਸ ਓਰ ਆਈ ਆਟੋਫੋਕਸ ਫੀਚਰ ਨਾਲ ਲੈਸ 64 ਐੱਮੀ ਦੇ ਕੁਆਡ ਕੈਮ ਨਾਲ ਲੈਸ ਹੈ ਟਾਈਵੋਸ (ਟੀਏਆਈਵੀਓਐਸ) ਨਾਲ ਬਣਿਆ ਇਹ ਫੋਨ 12,000 ਰੁਪਏ ਦੀ ਕੀਮਤ ਦਾ ਹੈ।
ਹੈਲੀਓ ਜੀ 80 ਪ੍ਰੋਸੈਸਰ 6000ਐੱਮਏਐੱਚ ਬੈਟਰੀ, 18 ਵਾਰਟ ਡਯੂਲ ਆਈਸੀ ਫਾਸਟ ਚਾਰਜਰ, 6.8 ਡਾਟ-ਇਨ-ਡਿਸਪਲੇਅ, 4ਜੀਬੀ ਐਲਪੀਡੀਡੀਆਰ 4ਐਕਸ ਰੈਮ ਦੇ ਫੀਚਰ ਦੇ ਨਾਲ ਇਹ 11,000 ਰੁਪਏ ਦੇ ਸੈਗਮੇਂਟ ’ਚ ਆਉਣ ਵਾਲੇ ਸਭ ਤੋਂ ਵਧੀਆ ਸਮਾਰਟਫੋਨ ਹੈ। ਜਿਸ ਨੂੰ 4ਜੀਬੀ ਪਲੱਸ 64ਜੀਬੀ ਸਟੋਰੇਜ਼ ਦੇ ਨਾਲ ਪੇਸ਼ ਕੀਤਾ ਜਾਂਦਾ ਹੈ।
ਇਹ ਵੀ ਪੜੋ:- ਜਰਮਨੀ ਨੇ ਕੋਰੋਨਾ ਦੇ ਦੂਜੇ ਸਟ੍ਰੇਨ ਦੇ ਸੰਕੇਤਾਂ ਦਰਮਿਆਨ ਤੇਜ਼ੀ ਨਾਲ ਨਹੀਂ ਕੀਤਾ ਕੰਮ: ਮਰਕੇਲ