ਬੀਜ਼ਿੰਗ: ਰੈੱਡਮੀ ਦੁਆਰਾ ਲਾਂਚ ਕੀਤੀ ਕਈ ਪਹਿਲੀ ਸਮਰਾਟ ਵਾਚ ਚੀਨ ’ਚ ਇੱਕ ਦਿਸੰਬਰ ਤੋਂ ਸੇਲ ਲਈ ਬਾਜ਼ਾਰ ’ਚ ਆ ਜਾਵੇਗੀ। ਦਿ ਵਰਜ ਦੀ ਰਿਪੋਰਟ ਮੁਤਾਬਕ, ਇਹ ਸਮਾਰਟ ਵਾਚ, ਅਮਰੀਕਾ ਸਹਿਤ ਹੋਰਨਾਂ ਦੇਸ਼ਾਂ ਦੇ ਬਜ਼ਾਰਾਂ ’ਚ ਵੀ ਸੇਲ ਕੀਤੀਆਂ ਜਾ ਸਕਦੀਆਂ ਹਨ।
ਇਸ ਸਮਾਰਟ ਵਾਚ ਦੇ ਡਾਇਲ ਕਈ ਪ੍ਰਕਾਰ ਦੇ ਕਲਰ ’ਚ ਉਪਲਬੱਧ ਹਨ ਜਿਵੇਂ ਕਿ ਏਲਿਗੇਂਟ ਬਲੈਕ, ਇੰਕ ਬਲਿਊ ਅਤੇ ਆਇਵਰੀ ਵਾਈ੍ਹਟ। ਉਥੇ ਹੀ, ਸਟ੍ਰੈਪ ਦੇ ਕਲਰ ਵੀ ਅਲੱਗ-ਅਲੱਗ ਹਨ ਜਿਵੇਂ ਕਿ ਏਲਿਗੇਂਟ ਬਲੈਕ, ਇੰਕ ਬਲਿਊ ਅਤੇ ਆਇਵਰੀ ਵਾਈ੍ਹਟ, ਚੈਰੀ ਬਲਾਸਮ ਪਾਊਡਰ ਅਤੇ ਪਾਈਨ ਨਿਡਲ ਗ੍ਰੀਨ।
- ਇਸ ਸਮਾਰਟ ਵਾਚ ’ਚ 1.4 ਇੰਚ (320x320 ਪਿਕਸਲ) ਸਕੁਆਇਰ ਡਿਸਪਲੇ ਦੇ ਨਾਲ 323ppi ਪਿਕਸਲ ਡੇਂਸਿਟੀ ਅਤੇ 2.5D ਟੈਮਪਰਡ ਗਲਾਸ ਸਕ੍ਰੀਨ ਹੈ।
- ਇਸ ’ਚ 120 ਵਾਚ ਫੇਸ ਆਪਸ਼ਨ ਹਨ ਅਤੇ ਇਹ 230 ਐੱਮਐੱਚ ਦੀ ਬੈਟਰੀ ਦੇ ਨਾਲ ਆਉਂਦੀ ਹੈ।
ਰੈੱਡਮੀ ਕੰਪਨੀ ਦਾ ਦਾਅਵਾ ਹੈ ਕਿ ਲਗਾਤਾਰ ਇਸਤੇਮਾਲ ਕਰਨ ’ਤੇ ਇਹ ਵਾਚ, ਸੱਤ ਦਿਨਾਂ ਦੀ ਬੈਟਰੀ ਲਾਈਫ਼ ਦਿੰਦੀ ਹੈ। ਉੱਥੇ ਹੀ ਜੇਕਰ ਸਮਾਰਟਵਾਚ ਨੂੰ ਬੈਟਰੀ ਲਾਈਫ਼ ਮੋਡ ’ਚ ਰੱਖਿਆ ਜਾਵੇ ਤਾਂ ਇਸ ਦੀ ਬੈਟਰੀ 12 ਦਿਨਾਂ ਤੱਕ ਚਲ ਸਕਦੀ ਹੈ।
- ਸਮਾਰਟਵਾਚ ਦੀ ਬੈਟਰੀ ਦੋ ਘੰਟਿਆਂ ’ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।
- ਜਦੋਂ ਤੁਸੀ ਆਰਾਮ ਕਰ ਰਹੇ ਹੁੰਦੇ ਹੋ ਤਾਂ ਇਹ ਸਮਾਰਟਵਾਚ 30 ਦਿਨਾਂ ਤੱਕ ਹਾਰਟ ਰੇਟ ਨੂੰ ਰਿਕਾਰਡ ਕਰਦੀ ਹੈ ਅਤੇ ਹਾਰਟ ਰੇਟ ਵੱਧ ਹੋਣ ’ਤੇ ਚਿਤਾਵਨੀ ਵੀ ਦੇ ਸਕਦੀ ਹੈ।
- ਇਸ ਸਮਾਰਟਵਾਚ ’ਚ NFC, ਬਲਿਊ-ਟੂੱਥ 5.0, ਹਾਰਟ ਰੇਟ ਮਾਨੀਟਰ ਅਤੇ 50 ਮੀ ਤੱਕ ਵਾਟਰ-ਪਰੂਫਿੰਗ ਵੀ ਸ਼ਾਮਲ ਹੈ।