ਨਵੀਂ ਦਿੱਲੀ: ਐੱਮਐੱਚਡੀ ਗਲੋਬਲ ਦਾ ਹੈਂਡਸੈੱਟ ਨਿਰਮਾਤਾ ਕੰਪਨੀ ਨੋਕੀਆ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਆਪਣੇ ਬਜਟ ਸਮਾਰਟ ਫ਼ੋਨ ਨੋਕੀਆ 2.4 ਨੂੰ 10,399 ਰੁਪਏ ਦੀ ਕੀਮਤ ਨਾਲ ਲਾਂਚ ਕਰ ਦਿੱਤਾ ਹੈ। ਨੋਕੀਆ 2.4 ਵਿੱਚ ਡਸਕ, ਫਜਾਰਡ ਅਤੇ ਚਾਰਕੋਲ ਜਿਹੇ ਕਲਰ ਆਪਸ਼ਨ ਹੋਣਗੇ। ਇਹ ਸਮਾਰਟ ਫ਼ੋਨ 26 ਨਵੰਬਰ ਤੋਂ ਨੋਕੀਆ ਡਾਟ ਕੋਮ/ਫ਼ੋਨਜ਼ ’ਤੇ ਆਨ-ਲਾਈਨ ਉਪਲਬੱਧ ਹੈ। ਇਸ ਤੋਂ ਇਲਾਵਾ, ਰਿਟੇਲ ਆਊਟਲੈਟਸ, ਫਲਿੱਪਕਾਰਟ ਅਤੇ ਐਮਾਜ਼ੌਨ ’ਤੇ 4 ਦਿਸੰਬਰ ਤੋਂ ਉਪਲਬੱਧ ਹੋਵੇਗਾ।
ਇਸ ਸਮਾਰਟ ਫ਼ੋਨ ’ਚ 6.5 ਇੰਚ ਦਾ ਐੱਚਡੀ ਪਲੱਸ (720X1,600 ਪਿਕਸਲ) ਡਿਸਪਲੇ ਹੈ, ਫ਼ੋਨ ਦਾ ਸਾਈਜ਼ 165.85x76.30x8.69 ਮਿਲੀਮੀਟਰ ਹੈ ਅਤੇ ਵਜ਼ਨ 189 ਗ੍ਰਾਮ ਹੈ।
ਨੋਕੀਆ 2.4 ’ਚ 3ਜੀਬੀ ਰੈਮ ਅਤੇ 64ਜੀਬੀ ਦੀ ਇੰਟਰਨਲ ਸਟੋਰੇਜ਼ ਹੈ। ਬਜਟ ਸਮਾਰਟ ਫ਼ੋਨ ਨੋਕੀਆ 2.4 ਨੂੰ 10,399 ਰੁਪਏ ਦੀ ਕੀਮਤ ਨਾਲ ਖ਼ਰੀਦੀਆ ਜਾ ਸਕਦਾ ਹੈ।
ਐੱਚਐੱਮਡੀ ਗਲੋਬਲ ਦਾ ਉਪ-ਪ੍ਰਧਾਨ ਸਨਮੀਤ ਸਿੰਘ ਕੋਚਰ ਨੇ ਇੱਕ ਬਿਆਨ ’ਚ ਕਿਹਾ ਹੈ ਕਿ ਅਸੀਂ ਨਾਈਟ ਮੋਡ ਅਤੇ ਪੋਟ੍ਰੇਟ ਮੋਡ ਦੇ ਨਾਲ ਆਈ ਕੈਮਰਾ ਵਰਗੇ ਹਾਈ-ਐਂਡ ਫ਼ੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਇਸ ’ਚ ਵੱਡੀ ਸਕਰੀਨ ਅਤੇ ਵਾਧੂ ਸੁਰੱਖਿਆ ਦਿੱਤੀ ਗਈ ਹੈ ਅਤੇ ਬਾਇਓਮੈਟ੍ਰਿਕ ਫ਼ਿੰਗਰਪ੍ਰਿੰਟ ਸੈਂਸਰ ਵੀ ਸ਼ਾਮਲ ਹੈ।
ਇਸ ਸਮਾਰਟ ਫ਼ੋਨ ’ਚ ਇੱਕ ਡੁਅਲ ਰਿਯਰ ਕੈਮਰਾ ਸੈਟਅੱਪ ਹੈ। ਜਿਸ ’ਚ 13 ਐੱਮਪੀ ਦਾ ਪ੍ਰਾਇਮਰੀ ਸੈਂਸਰ ਐੱਫ/2.2 ਲੈਂਸ ਅਤੇ 2 ਐੱਮਪੀ ਡੈਪਥ ਸੈਂਸਰ ਹੈ। ਨਾਲ ਹੀ ਫ਼ਰੰਟ ’ਚ ਵੀ 5ਐੱਮਪੀ ਦਾ ਸੈਲਫ਼ੀ ਕੈਮਰਾ ਸੈਂਸਰ ਵੀ ਹੈ। ਇਸ ਤੋਂ ਇਲਾਵਾ ਨੋਕੀਆ 2.4 ’ਚ 4,500 ਐੱਮਏਐੱਚ ਦੀ ਬੈਟਰੀ ਹੈ।
ਕੰਪਨੀ ਦੇ ਅਨੁਸਾਰ, ਜਿਓ ਉਪਯੋਗ ਕਰਨ ਵਾਲੇ ਨੋਕੀਆ 2.4 ਦੇ ਗ੍ਰਾਹਕਾਂ ਨੂੰ 3,550 ਰੁਪਏ ਦਾ ਲਾਭ ਪ੍ਰਾਪਤ ਹੋਵੇਗਾ। ਇਸ ’ਚ 349 ਰੁਪਏ ਦਾ ਪ੍ਰੀਪੇਡ ਰੀਚਾਰਜ ’ਤੇ 2,000 ਰੁਪਏ ਦਾ ਤੱਤਕਾਲ ਕੈਸ਼ਬੈੱਕ ਅਤੇ ਪਾਰਟਨਰਜ਼ ਤੋਂ 1500 ਰੁਪਏ ਦਾ ਵਾਊਚਰ ਵੀ ਮਿਲੇਗਾ।