ਨਵੀਂ ਦਿੱਲੀ: ਵੀਵੋ ਨੇ ਭਾਰਤ ’ਚ ਆਪਣੇ ਨਵੇਂ ਸਮਾਰਟਫ਼ੋਨ ਵੀਵੋ ਵਾਈ51ਏ ਨੂੰ ਲਾਂਚ ਕਰਨ ਦੇ ਨਾਲ ਹੀ ਆਪਣੀ ਵਾਈ ਸੀਰੀਜ਼ ਪੋਰਟਫੋਲੀਓ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ’ਚ 8ਜੀਬੀ ਰੈਮ ਅਤੇ 128 ਜੀਬੀ ਦਾ ਸਟੋਰੇਜ਼ ਦਿੱਤਾ ਗਿਆ ਹੈ, ਜਿਸਨੂੰ 1 ਟੀਬੀ ਤੱਕ ਵਧਾਇਆ ਜਾ ਸਕੇਗਾ। ਫ਼ੋਨ ਦੀ ਕੀਮਤ 17,990 ਰੁਪਏ ਹੈ। ਇਹ ਦੋ ਕਲਰ ਵੈਰਿਐਂਟ ਟਾਈਟੇਨੀਅਮ ਸਫਾਇਰ ਅਤੇ ਕ੍ਰਿਸਟਲ ਸੈਂਫਨੀ ’ਚ ਮਿਲੇਗਾ। ਆਨ-ਲਾਈਨ ਅਤੇ ਆਫ਼-ਲਾਈਨ ਸਟੋਰ ਦੋਹਾਂ ਹੀ ਤਰ੍ਹਾਂ ਇਸਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ।
ਸਮਾਰਟਫ਼ੋਨ ’ਚ 16.71 ਸੈ.ਮੀ. (6.58 ਇੰਚ) ਹੈਲੋ ਫੁੱਲਿਵਿਊ ਡਿਸਪਲੇ ਹੈ, ਜੋ ਫੁੱਲ ਐੱਚਡੀ ਪਲਸ (2408 x1080 ਪਿਕਸਲ) ਰੇਜ਼ਿਲੀਊਸ਼ਨ ਨਾਲ ਲੈਸ ਹੈ। ਇਸ ਦੇ ਚੱਲਦਿਆ ਵੀਡੀਓਜ਼ ਅਤੇ ਗੇਮਜ਼ ਦੋਹਾਂ ਲਈ ਤੁਹਾਨੂੰ ਬੇਹਤਰੀਨ ਅਨੁਭਵ ਪ੍ਰਾਪਤ ਹੋਵੇਗਾ। ਇਹ ਡਿਵਾਇਸ ਅਤਿਆਧੁਨਿਕ ਕਵਾਲਕੱਮ ਸਨੈਪਡ੍ਰੈਗਨ 6-ਸੀਰੀਜ਼ ਪ੍ਰੋਸੈਸਰ ਨਾਲ ਲੈਸ ਹੈ।
ਸਮਾਰਟਫ਼ੋਨ ਨੂੰ ਨਵੇਂ ਫ਼ਨਟੱਚ ਓਐੱਸ 11 ਸਹਿਤ ਪੇਸ਼ ਕੀਤਾ ਗਿਆ ਹੈ, ਜੋ ਕਿ ਐਂਡਰਾਈਡ ਦੇ ਨਵੇਂ ਅਨੁਭਵਾਂ ਨੂੰ ਪ੍ਰਦਾਨ ਕਰਨ ਦੇ ਚੱਲਦਿਆਂ ਐਂਡਰਾਈਡ 11 ਦੀ ਤਰਜ ’ਤੇ ਹੈ।
ਇਸ ’ਚ ਫ਼ਰੰਟ ਅਤੇ ਰੀਅਰ ਦੋਹਾਂ ’ਚ ਹੀ ਨਾਈਟ ਕੈਮਰੇ ਦੀ ਕੁਆਲਿਟੀ ਸ਼ਾਨਦਾਰ ਹੈ, ਜਿਸਦਾ ਮਕਸਦ ਘੱਟ ਰੋਸ਼ਨੀ ਦਾ ਬਾਵਜੂਦ ਵਧੀਆ ਤਸਵੀਰਾ ਖਿੱਚਣਾ ਹੈ। ਇਸ ’ਚ ਸੈਲਫ਼ੀ ਲਈ 16 ਐੱਮਪੀ ਦਾ ਇੱਕ ਕੈਮਰਾ ਦਿੱਤਾ ਗਿਆ ਹੈ।
ਜਿੱਥੇ ਤੱਕ ਬੈਟਰੀ ਦੀ ਗੱਲ ਹੈ, ਤਾਂ ਇਸ ’ਚ 5000 ਐੱਮਐੱਚ ਦੀ ਬੈਟਰੀ ਦਿੱਤੀ ਗਈ ਹੈ, ਜਿਸ ਦੇ ਨਾਲ 18 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਹੈ।