ਨਵੀਂ ਦਿੱਲੀ: ਹੁਣ ਮਰਦਮਸ਼ੁਮਾਰੀ ਦੇ ਲਈ ਕਾਗਜ਼ ਦੇ ਫਾਰਮ ਦੇ ਬਦਲੇ ਮੋਬਾਈਲ ਐਪ ਰਾਹੀਂ ਜਾਣਕਾਰੀ ਇਕੱਠੀ ਕਰਨ ਦਾ ਮਾਡਲ ਤਿਆਰ ਕੀਤਾ ਗਿਆ ਹੈ। ਇਹ ਐਪ ਅਗਲੇ ਸਾਲ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ। 2021 ਦੇ ਲਈ ਸਵਾ ਅਰਬ ਤੋਂ ਵੱਧ ਨਾਗਰਿਕਾਂ ਦੀ ਜਨ ਗਣਨਾ ਮੋਬਾਈਲ ਤੋਂ ਕਰਵਾਉਣ ਲਈ ਇੱਕ ਐਪ ਵਿਕਸਤ ਕੀਤੀ ਗਈ ਹੈ। ਇਸ ਐਪ ਦੇ ਜ਼ਰੀਏ ਹਰ ਨਾਗਰਿਕ ਦੇ ਸਬੰਧ 'ਚ 60 ਤੋਂ ਵੱਧ ਤਰ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਅਮਰੀਕਾ ਤੋਂ ਵਿਸ਼ੇਸ਼ ਅਸਲਾ ਖ਼ਰੀਦੇਗਾ ਭਾਰਤ
ਇਸ ਐਪ ਰਾਹੀਂ ਹਾਸਲ ਡੇਟਾਬੇਸ ਤੋਂ ਰਾਸ਼ਟਰੀ ਆਬਾਦੀ ਰਜਿਸਟਰ ਅਤੇ ਬਾਅਦ 'ਚ ਨਾਗਰਿਕਤਾ ਕਾਰਡ ਜਾਰੀ ਕੀਤੇ ਜਾਣਗੇ। ਸਰਕਾਰ ਨੂੰ ਉਮੀਦ ਹੈ ਕਿ ਬਹੁਤੇ ਲੋਕ ਕਾਗਜ਼ ਦੇ ਫਾਰਮ ਦੀ ਬਜਾਏ ਮੋਬਾਈਲ ਦੀ ਵਰਤੋਂ ਕਰਨਗੇ ਕਿਉਂਕਿ ਇਹ ਨਾ ਸਿਰਫ਼ ਆਸਾਨ ਹੈ, ਪਰ ਇਸ ਨਾਲ ਜਲਦ ਤੋਂ ਜਲਦ ਡੇਟਾ ਇਕੱਠਾ ਕੀਤਾ ਜਾ ਸਕਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਜਨਗਣਨਾ ਦੇ ਕੰਮ 'ਚ 27 ਲੱਖ ਕਰਮਚਾਰੀ ਕੰਮ ਕਰਨਗੇ ਅਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਜਾਵੇਗੀ।