ਨਵੀਂ ਦਿੱਲੀ: ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਭਾਰਤ ਦੀ ਸਭ ਤੋਂ ਪਹਿਲੀ ਸੋਸ਼ਲ ਮੀਡੀਆ ਐਪ 'ਏਲੀਮੈਂਟਸ' ਨੂੰ ਆਰਟ ਆਫ ਲੀਵਿੰਗ ਦੇ ਸੰਸਥਾਪਕ ਸ਼੍ਰੀ ਰਵੀ ਸ਼ੰਕਰ ਦੀ ਮੌਜੂਦਗੀ 'ਚ ਲਾਂਚ ਕੀਤਾ। ਇਸ ਐਪ ਨੂੰ ਬਣਾਉਣ ਲਈ ਸ਼੍ਰੀ ਰਵੀ ਸ਼ੰਕਰ ਤੋਂ ਪ੍ਰੇਰਿਤ ਹੋਏ ਕਰੀਬ 1000 ਆਈਟੀ ਪੇਸ਼ੇਵਰ ਇੱਕ ਮੰਚ 'ਤੇ ਇਕੱਠੇ ਹੋਏ ਹਨ।
ਇਸ ਮੌਕੇ ਪਤੰਜਲੀ ਯੋਗਪੀਠ ਦੇ ਸੰਸਥਾਪਕ ਬਾਬਾ ਰਾਮਦੇਵ, ਰਾਜ ਸਭਾ ਮੈਂਬਰ ਅਯੁੱਧਿਆ ਰਮੀ ਰੈਡੀ, ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ, ਕਰਨਾਟਕ ਦੇ ਸਾਬਕਾ ਮਾਲ ਮੰਤਰੀ ਆਰ ਵੀ ਦੇਸ਼ਪਾਂਡੇ, ਹਿੰਦੂਜਾ ਗਰੁੱਪ ਆਫ਼ ਕੰਪਨੀ ਦੇ ਚੇਅਰਮੈਨ ਅਸ਼ੋਕ ਪੀ ਹਿੰਦੂਜਾ, ਜੀਐਮ ਸਮੂਹ ਦੇ ਸੰਸਥਾਪਕ-ਚੇਅਰਮੈਨ ਜੀ ਐਮ ਰਾਓ ਸ਼ਾਮਲ ਹੋਣਗੇ। ਜੇਐਸਡਬਲਯੂ ਸਮੂਹ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੱਜਣ ਜਿੰਦਲ, ਰਾਜ ਸਭਾ ਮੈਂਬਰ ਜੋਤੀਰਾਦਿਤਿਆ ਸਿੰਧੀਆ ਮੌਜੂਦ ਰਹੇ।
ਗੂਗਲ ਪਲੇਅ ਸਟੋਰ 'ਤੇ ਇਹ ਐਪ 8 ਭਾਸ਼ਾਵਾਂ 'ਚ ਉਪਲੱਬਧ ਹੈ ਅਤੇ 2 ਲੱਖ ਦੇ ਕਰੀਬ ਲੋਕ ਇਸ ਨੂੰ ਡਾਊਨਲੋਡ ਵੀ ਕਰ ਚੁੱਕੇ ਹਨ।
'ਏਲੀਮੈਂਨਟਸ' ਐਪ ਦੀਆਂ ਵਿਸੇਸ਼ਤਾਵਾਂ
ਈਲੀਮੈਂਟਸ ਉਪਭੋਗਤਾਵਾਂ ਨੂੰ ਇਕ ਵਾਈਬ੍ਰੈਂਟ ਫੀਡ, ਸਹਿਜ ਮੁਫਤ ਆਡੀਓ ਜਾਂ ਵੀਡੀਓ ਕਾਲਾਂ ਅਤੇ ਨਿਜੀ ਜਾਂ ਸਮੂਹ ਗੱਲਬਾਤ ਦੁਆਰਾ ਸੰਪਰਕ ਵਿਚ ਰਹਿਣ ਦੇਵੇਗਾ।
ਐਪ ਇਕ ਨਿਰਪੱਖ ਪਲੇਟਫਾਰਮ ਬਣਨ ਦਾ ਵਾਅਦਾ ਕਰਦੀ ਹੈ ਜੋ ਵੱਖੋ ਵੱਖਰੇ ਵਿਚਾਰਾਂ ਦੇ ਲੋਕਾਂ 'ਚ ਖੁੱਲ੍ਹੀ ਗੱਲਬਾਤ ਨੂੰ ਗਲੇ ਲਗਾਉਂਦੀ ਹੈ।
ਐਪ ਭਾਰਤ ਦੀਆਂ 8 ਤੋਂ ਵੱਖ ਵੱਖ ਭਾਸ਼ਾਵਾਂ ਵਿੱਚ ਉਪਲੱਬਧ ਹੈ।
ਆਕਾਰ ਅਤੇ ਦੇਖਣ 'ਚ ਏਲੀਮੈਂਟਸ ਇੱਕ ਵਿਲੱਖਣ ਐਪ ਹੈ।
ਇਹ ਐਪ ਆਉਣ ਵਾਲੇ ਸਮੇਂ 'ਚ ਕਈ ਹੋਰ ਫੀਚਰ ਲਾਂਚ ਕਰਨ ਦੀ ਵੀ ਕਰ ਰਿਹਾ ਤਿਆਰੀ...
ਆਡੀਓ / ਵੀਡੀਓ ਕਾਨਫਰੰਸ ਕਾਲ
ਈਲੀਮੈਂਟਸ ਪੇਅ ਦੁਆਰਾ ਸੁਰੱਖਿਅਤ ਭੁਗਤਾਨ
ਭਾਰਤੀ ਮਾਰਕਾ ਨੂੰ ਉਤਸ਼ਾਹਤ ਕਰਨ ਲਈ ਕਯੂਰੇਟਡ ਕਾਮਰਸ ਪਲੇਟਫਾਰਮ ਬਣਾਉਣਾ।
ਆਮ ਤੌਰ 'ਤੇ ਸੋਸ਼ਲ ਮੀਡੀਆ ਤੇ ਡਾਟਾ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਖੜੇ ਹੁੰਦੇ ਹਨ ਇਸ ਲਈ ਇਸ ਸੋਸ਼ਲ ਮੀਡੀਆ ਐਪ 'ਤੇ ਡਾਟਾ ਪ੍ਰਾਈਵੇਸੀ 'ਤੇ ਵਧੇਰੇ ਧਿਆਨ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਏਲੀਮੈਂਟਸ ਐਪ 'ਤੇ ਯੂਜ਼ਰ ਦਾ ਡਾਟਾ ਸੁਰੱਖਿਅਤ ਰਹੇਗਾ ਅਤੇ ਕੋਈ ਵੀ ਤੀਸਰੀ ਪਾਰਟੀ ਬਿਨਾਂ ਮੰਜ਼ੂਰੀ ਡਾਟਾ ਤਕ ਨਹੀਂ ਪਹੁੰਚ ਸਕੇਗੀ।