ਕੁਆਲਾ ਲਮਪੁਰ: ਜੇਕਰ ਤੁਸੀਂ ਸੋਚਦੇ ਹੋ ਕਿ, ਈ-ਸਪੋਰਟਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ, ਤਾਂ ਇਹ ਖ਼ਬਰ ਸੁਣ ਤੁਹਾਡੀ ਸੋਚ ਬਦਲ ਸਕਦੀ ਹੈ। ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲਮਪੁਰ ਵਿੱਚ 29 ਨਵੰਬਰ ਤੋਂ 1 ਦਸੰਬਰ ਤੱਕ ਇੱਕ ਬਹੁਤ ਵੱਡੇ ਪੱਧਰ ਦਾ PUBG ਟੂਰਨਾਮੈਂਟ ਕਰਵਾਇਆ ਗਿਆ।
ਹੋਰ ਪੜ੍ਹੋ: Ragini MMS 2 ਦੇ ਲਈ ਉਤਸ਼ਾਹਿਤ ਹੈ ਅੰਤਰਾ ਬੈਨਰਜੀ
ਇਸ ਮੁਕਾਬਲੇ ਨੂੰ ਇੰਡੋਨੇਸ਼ੀਆ ਦੀ ਟੀਮ ਨੇ ਬਾਜੀ ਮਾਰੀ ਤੇ ਜੇਤੂ ਟੀਮ ਨੂੰ 180,000 ਡਾਲਰ ਭਾਵ ਤਕਰੀਬਨ 1 ਕਰੋੜ 29 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੁਕਾਬਲੇ ਵਿੱਚ ਚੀਨ ਦੀ ਟੀਮ ਦੂਜੇ ਨੰਬਰ ’ਤੇ ਰਹੀ, ਜਿਸ ਨੂੰ 90,000 ਡਾਲਰ ਦਿੱਤੇ ਗਏ। ਇਸੇ ਤਰ੍ਹਾਂ ਤੀਸਰੇ ਸਥਾਨ 'ਤੇ ਥਾਈਲੈਂਡ ਦੀ ਟੀਮ ਰਹੀ, ਜਿਸ ਨੂੰ 45000 ਡਾਲਰ ਦੀ ਨਕਦ ਰਾਸ਼ੀ ਦਿੱਤੀ ਗਈ ਸੀ। PUBG Mobile Club Open Fall Split Global Final ਮੈਚ ਲਈ ਤਿੰਨ ਮਹੀਨਿਆਂ ਤੋਂ ਕੁਆਲੀਫਾਈਲ ਮੈਚ ਹੋਏ ਸਨ।
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਟੀਮ ਨੂੰ ਈ ਸਪੋਰਟਸ ਵਿੱਚ ਇੰਨੀ ਵੱਡੀ ਇਨਾਮੀ ਰਾਸ਼ੀ ਦਿੱਤੀ ਗਈ ਹੋਵੇ। ਇਸੇ ਸਾਲ ਜੁਲਾਈ ਵਿੱਚ 16 ਸਾਲ ਦੇ ਗੇਮਰ ਨੇ ਇੱਕ Fortnite world championship ਵਿੱਚ 20 ਕਰੋੜ 64 ਲੱਖ ਰੁਪਏ ਦੀ ਰਾਸ਼ੀ ਜਿੱਤੀ ਸੀ।