ਨਵੀਂ ਦਿੱਲੀ: ਵਿੰਡੋ 11 (Window 11) ਸਾਫਟਵੇਅਰ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਕੰਪਨੀ ਮਾਈਕ੍ਰੋਸਾਫਟ ਨੇ ਵਿੰਡੋ 11 (Window 11) ਦਾ ਨਵਾਂ ਵਰਜਨ ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ ਮਾਈਕ੍ਰੋਸੋਫਟ ਨੇ ਅਧਿਕਾਰਿਕ ਤੌਰ ’ਤੇ ਆਪਣੇ ਨਵੇਂ ਵਰਜਨ ਨੂੰ Microsoft 365 ਅਤੇ Office 2021 ਸੂਟ ਦੇ ਕੰਜ਼ੀਉਮਰ ਵਰਜਨ ਦੇ ਨਾਲ ਵਿੰਡੋਜ 11 ਸੰਚਾਲਿਤ ਹਾਰਡਵੇਅਰ ਲਾਂਚ ਕੀਤਾ ਹੈ।
ਇਸ ਸਬੰਧ ’ਚ ਜਮਸ਼ੇਦਪੁਰ ਦੇ ਟੇਕ ਮਾਹਰ ਮੁਕੇਸ਼ ਕੁਮਾਰ ਦੇ ਮੁਤਾਬਿਕ ਆਪਰੇਟਿੰਗ ਸਿਸਟਮ ਦਾ ਇਹ ਅਪਡੇਟ ਕੁਝ ਸਮੇਂ ਪਹਿਲਾਂ ਆਇਆ ਸੀ। ਜਿਸ ਦਾ ਮਤਲਬ ਇਹ ਹੈ ਕਿ ਕੁਝ ਯੂਜਰਸ ਦੇ ਕੋਲ ਅਜੇ ਵਿੰਡੋਜ 11 ਚ ਅਪਗ੍ਰੇਡ ਕਰਨ ਦਾ ਵਿਕਲੱਪ ਹੋ ਸਕਦਾ ਹੈ। ਜਦਕਿ ਦੁਨੀਆ ਭਰ ’ਚ ਹੋਰ ਉਪਭੋਗਤਾਵਾਂ ਦੇ ਲਈ ਵਿੰਡੋਜ 11 ਰੋਲਆਉਟ ਹੌਲੀ-ਹੌਲੀ ਹੋਵੇਗਾ।
ਇਹ ਹਨ ਫੀਚਰ
ਦੱਸ ਦਈਏ ਕਿ ਨਵੇਂ ਵਰਜ਼ਨ ’ਚ ਜ਼ਬਰਦਸਤ ਫੀਚਰ ਹੈ। ਜਿਸ ਨਾਲ ਉਪਭੋਗਤਾਵਾਂ ਦੇ ਕੰਪਿਊਟਰ ਅਤੇ ਲੈਪਟਾਪ ਦੀ ਰਫਤਾਰ ਨੂੰ ਵਧਾ ਦੇਵੇਗਾ। ਵਿੰਡੋ 11 ਚ ਇੱਕ ਨਵਾਂ ਆਧੁਨਿਕ ਯੂਜਰ ਇੰਟਰਫੇਸ, ਸਨੈਪ ਅਸਿਸਟ ਮਲਟੀਟਾਸਕਿੰਗ ਫੀਚਰ ਦੇ ਨਾਲ ਡਿਜਾਇਨ ਕੀਤਾ ਗਿਆ। ਇਸ ਤੋਂ ਇਲਾਵਾ ਸਟਾਰਟ ਮੈਨਿਉ ਮਾਈਕ੍ਰੋਸਾਫਟ ਸਟੋਰ, ਵਿਜੇਟਸ ਮਾਈਕ੍ਰੋਸਾਫਟ ਟੀਮਸ ਇੰਟੀਗ੍ਰੇਸ਼ਨ ਆਦਿ ਵੀ ਬਹੁਤ ਕੁਝ ਹੈ। ਇਸ ਤੋਂ ਇਲਾਵਾ ਇਸ ’ਚ ਆਧੁਨਿਕ ਹਾਰਡਵੇਅਰ ਹੋਣ ਦੇ ਕਾਰਨ ਵਿੰਡੋਜ਼ 11 ਬਹੁਤ ਤੇਜ਼ ਹੈ।
ਇਸ ਤਰ੍ਹਾਂ ਕਰੋ ਅਪਗ੍ਰੇਡ
- ਸਭ ਤੋਂ ਪਹਿਲਾਂ ਇਹ ਪਤਾ ਕਰੋਂ ਕਿ ਤੁਹਾਡਾ ਕੰਪਿਊਟਰ ਅਧਿਕਾਰੀਕ ਤੌਰ ਤੇ ਵਿੰਡੋਜ 11 ਨੂੰ ਸਪੋਰਟ ਕਰਦਾ ਹੈ। ਇਸਦੀ ਜਾਂਚ ਤੁਸੀਂ ਮਾਈਕ੍ਰੋਸਾਫਟ ਪੀਸੀ ਹੈੱਲਥ ਚੈੱਕ ਐਪ ਜਰੀਏ ਅਜਿਹਾ ਕੀਤਾ ਜਾ ਸਕਦਾ ਹੈ।
- ਇਹ ਵੀ ਯਕੀਨੀ ਬਣਾਇਆ ਜਾਵੇ ਕਿ ਲੈਪਟਾਪ ਜਾਂ ਫਿਰ ਕੰਪਿਊਟਰ ਦਾ ਸਾਰਾ ਦਸਤਾਵੇਜ ਅਤੇ ਐਪਸ ਨੂੰ ਬੈਕਅਪ ਚ ਕੀਤਾ ਹੋਇਆ ਹੈ।
- ਇਸ ਤੋਂ ਬਾਅਦ ਤੁਸੀਂ Settings → Update & Security → Windows Update ’ਤੇ ਜਾਓ।
- ਫਿਰ ਤੁਸੀਂ ਅਪਡੇਟ ਨੂੰ ਚੈੱਕ ਕਰੋ ਅਤੇ ਇਸ ਲਈ ਡਨ ’ਤੇ ਕਲਿੱਕ ਕਰੋ।
- ਜੇਕਰ ਵਿੰਡੋਜ 11 ਅਪਡੇਟ ਉਪਲੱਬਧ ਹੈ ਤਾਂ ਤੁਸੀਂ ਇਸ ਨੂੰ ਮੁਫਤ ਚ ਡਾਉਨਲੋਡ ਅਤੇ ਇੰਸਟਾਲ ਕਰਨ ਦਾ ਵਿਕਲੱਪ ਦਿਖਾਈ ਦੇਵੇਗਾ।